ਅਹਿਮਦਾਬਾਦ : ਭਾਰਤ ਵਿੱਚ ਕੋਰੋਨਵਾਇਰਸ ਦੇ ਸੰਕਰਮਣ ਦੇ 900 ਤੋਂ ਵੱਧ ਮਾਮਲੇ ਸਾਹਮਣੇ ਆਏ ਹਨ। ਕੇਰਲ ਦੇ ਕੋਚੀ ਮੈਡੀਕਲ ਕਾਲਜ ਵਿੱਚ ਸ਼ਨੀਵਾਰ ਨੂੰ ਇੱਕ 69 ਸਾਲਾ ਵਿਅਕਤੀ ਦੀ ਮੌਤ ਹੋ ਗਈ। ਕੇਰਲਾ ਵਿਚ ਇਹ ਪਹਿਲੀ ਮੌਤ ਹੈ। ਇਸ ਦੇ ਨਾਲ ਦੇਸ਼ ਵਿਚ ਅੱਜ ਇਕ ਹੋਰ ਮੌਤ ਹੋਈ ਹੈ। ਗੁਜਰਾਤ ਦੇ ਅਹਿਮਦਾਬਾਦ ਵਿੱਚ ਇੱਕ 46 ਸਾਲਾ ਮਹਿਲਾ ਦੀ ਮੌਤ ਹੋ ਗਈ ਹੈ। ਇਸ ਨਾਲ ਦੇਸ਼ ਅੰਦਰ ਮੌਤਾਂ ਦੀ ਗਿਣਤੀ 24 ਹੋ ਗਈ ਹੈ।
ਅਹਿਮਦਾਬਾਦ ਵਿਚ ਮਰਨ ਵਾਲੀ ਮਹਿਲਾ ਨੂੰ 26 ਮਾਰਚ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਉਹ ਵੈਂਟੀਲੇਟਰ ‘ਤੇ ਸੀ। ਇਸ ਨਾਲ ਗੁਜਰਾਤ ਵਿਚ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 4 ਹੋ ਗਈ ਹੈ। ਅਹਿਮਦਾਬਾਦ ਵਿਚ ਦੋ ਅਤੇ ਭਾਵਨਗਰ-ਸੂਰਤ ਵਿਚ ਇਕ-ਇਕ ਦੀ ਮੌਤ ਹੋ ਗਈ ਹੈ। ਸ਼ੁੱਕਰਵਾਰ ਨੂੰ ਦੇਸ਼ ਵਿੱਚ ਮਹਾਮਾਰੀ ਕਾਰਨ ਦੋ ਮੌਤਾਂ ਹੋਈਆਂ।