ਓਂਟਾਰੀਓ: ਈਟਿੰਗ ਡਿਸਆਰਡਰਜ਼ ਤੋਂ ਪਰੇਸ਼ਾਨ ਬੱਚਿਆਂ ਤੇ ਨੌਜਵਾਨਾਂ ਲਈ ਵਿਸ਼ੇਸ਼ ਸੇਵਾਵਾਂ ਵਾਸਤੇ ਓਨਟਾਰੀਓ ਵੱਲੋਂ 8•1 ਮਿਲੀਅਨ ਡਾਲਰ ਦਾ ਨਿਵੇਸ਼ ਕੀਤਾ ਜਾ ਰਿਹਾ ਹੈ।
ਇਹ ਐਲਾਨ ਪ੍ਰੋਵਿੰਸ ਵੱਲੋਂ ਓਟਵਾ ਵਿੱਚ ਚਿਲਡਰਨਜ਼ ਹਾਸਪਿਟਲ ਆਫ ਈਸਟਰਨ ਓਨਟਾਰੀਓ ਸ਼ੁੱਕਰਵਾਰ ਨੂੰ ਕੀਤਾ ਗਿਆ। ਇਹ ਉਨ੍ਹਾਂ ਚਾਰ ਹਸਪਤਾਲਾਂ ਵਿੱਚੋਂ ਇੱਕ ਹੈ ਜਿਸ ਨੂੰ ਇਹ ਫੰਡ ਹਾਸਲ ਹੋਣਗੇ। ਇਸ ਤੋਂ ਇਲਾਵਾ ਹਾਸਪਿਟਲ ਫੌਰ ਸਿੱਕ ਕਿੱਡਜ਼, ਮੈਕਮਾਸਟਰ ਚਿਲਡਰਨਜ਼ ਹਾਸਪਿਟਲ ਤੇ ਲੰਡਨ ਹੈਲਥ ਸਾਇੰਸਿਜ਼ ਸੈਂਟਰ ਦੇ ਚਿਲਡਰਨਜ਼ ਹਾਸਪਿਟਲ ਨੂੰ ਇਹ ਫੰਡ ਮਿਲਣਗੇ। ਡਿਪਟੀ ਪ੍ਰੀਮੀਅਰ ਤੇ ਸਿਹਤ ਮੰਤਰੀ ਕ੍ਰਿਸਟੀਨ ਐਲੀਅਟ ਨੇ ਆਖਿਆ ਕਿ ਅੱਜ ਚੁੱਕਿਆ ਜਾਣ ਵਾਲਾ ਇਹ ਕਦਮ ਓਨਟਾਰੀਓ ਵਾਸੀਆਂ ਦੀ ਸਿਹਤ ਤੇ ਭਲਾਈ ਲਈ, ਉਨ੍ਹਾ ਦੀਆਂ ਲੋੜਾਂ ਲਈ ਬਹੁਤ ਅਹਿਮ ਹੈ। ਉਨ੍ਹਾਂ ਕਿਹਾ ਕਿ ਬੱਚਿਆਂ ਅਤੇ ਨੌਜਵਾਨਾਂ ਲਈ ਮਹਾਂਮਾਰੀ ਬਹੁਤ ਮੁਸ਼ਕਲ ਰਹੀ ਹੈ ਅਤੇ ਉਹਨਾਂ ਦੀ ਮਾਨਸਿਕ ਸਿਹਤ ‘ਤੇ ਪ੍ਰਭਾਵ ਖਾਸ ਤੌਰ ‘ਤੇ ਮੁਸ਼ਕਲ ਰਿਹਾ ਹੈ।