Zomato-Swiggy ਨੂੰ ਲੱਗਿਆ ਝਟਕਾ, ਮਿਲਿਆ 750 ਕਰੋੜ ਦਾ GST ਨੋਟਿਸ

Rajneet Kaur
2 Min Read

ਨਿਊਜ਼ ਡੈਸਕ: ਤੁਸੀਂ ਸਾਰਿਆਂ ਨੇ ਖਾਣਾ ਆਨਲਾਈਨ ਆਰਡਰ ਕੀਤਾ ਹੋਵੇਗਾ। ਅੱਜ ਕੱਲ੍ਹ ਹਰ ਕੋਈ ਜ਼ੋਮੈਟੋ ਅਤੇ ਸਵਿਗੀ ਦੀ ਵਰਤੋਂ ਕਰਦਾ ਹੈ। ਅਜਿਹੇ ‘ਚ ਹੁਣ ਸਰਕਾਰ ਵੱਲੋਂ Zomato ਅਤੇ Swiggy ਨੂੰ ਲੈ ਕੇ ਵੱਡੀ ਖਬਰ ਆ ਰਹੀ ਹੈ। ਜ਼ੋਮੈਟੋ ਅਤੇ ਸਵਿਗੀ ਨੂੰ ਜੀਐਸਟੀ ਅਧਿਕਾਰੀਆਂ ਤੋਂ ਕਰੋੜਾਂ ਰੁਪਏ ਦੇ ਨੋਟਿਸ ਮਿਲੇ ਹਨ। ਸਰਕਾਰ ਨੇ ਇਨ੍ਹਾਂ ਦੋਵਾਂ ਕੰਪਨੀਆਂ ਨੂੰ ਸਾਂਝੇ ਤੌਰ ‘ਤੇ 750 ਕਰੋੜ ਰੁਪਏ ਦਾ ਨੋਟਿਸ ਭੇਜਿਆ ਹੈ। ਅਜੇ ਤੱਕ, Zomato ਅਤੇ Swiggy ਵੱਲੋਂ ਕੋਈ ਅਧਿਕਾਰਤ ਪ੍ਰਤੀਕਿਰਿਆ ਨਹੀਂ ਦਿੱਤੀ ਗਈ ਹੈ।

ਰਿਪੋਰਟਾਂ ਅਨੁਸਾਰ ਭਾਰਤ ਦੇ ਆਨਲਾਈਨ ਫੂਡ ਡਿਲੀਵਰੀ ਬਾਜ਼ਾਰ ‘ਚ ਸਭ ਤੋਂ ਵੱਡੀ ਹਿੱਸੇਦਾਰੀ ਰੱਖਣ ਵਾਲੀ ਜ਼ੋਮੈਟੋ ਨੂੰ DGGI ਨੇ 400 ਕਰੋੜ ਰੁਪਏ ਦਾ ਜੀਐੱਸਟੀ ਨੋਟਿਸ ਜਾਰੀ ਕੀਤਾ ਹੈ। DGGI ਨੇ Swiggy ਨੂੰ 350 ਰੁਪਏ ਦਾ GST ਨੋਟਿਸ ਭੇਜਿਆ ਹੈ। ਮਿਲੀ ਜਾਣਕਾਰੀ ਅਨੁਸਾਰ ਇਹ ਨੋਟਿਸ ਜੀਐੱਸਟੀ ਵਿਭਾਗ ਵੱਲੋਂ ਡਿਲੀਵਰੀ ਫੀਸ ਨੂੰ ਲੈ ਕੇ ਭੇਜਿਆ ਗਿਆ ਹੈ। ਸਰਕਾਰੀ ਏਜੰਸੀ ਦਾ ਮੰਨਣਾ ਹੈ ਕਿ ਡਿਲੀਵਰੀ ਇੱਕ ਸੇਵਾ ਹੈ। ਇਸ ਕਾਰਨ ਦੋਵਾਂ ਕੰਪਨੀਆਂ ਨੂੰ ਇਸ ‘ਤੇ ਟੈਕਸ ਦੇਣਾ ਪਵੇਗਾ।

Zomato ਅਤੇ Swiggy ਫੂਡ ਡਿਲੀਵਰੀ ਕੰਪਨੀਆਂ ਹਨ। Zomato ਦੇ ਸ਼ੇਅਰ ਬਾਜ਼ਾਰ ‘ਚ ਲਿਸਟ ਕੀਤੇ ਗਏ ਹਨ। ਅੱਜ ਕੰਪਨੀ ਦੇ ਸ਼ੇਅਰ 0.90 ਫੀਸਦੀ ਦੀ ਗਿਰਾਵਟ ਨਾਲ 115.45 ਦੇ ਪੱਧਰ ‘ਤੇ ਬੰਦ ਹੋਏ। ਕੰਪਨੀ ਦਾ ਸਟਾਕ ਪਿਛਲੇ 6 ਮਹੀਨਿਆਂ ‘ਚ 82.67 ਫੀਸਦੀ ਵਧਿਆ ਹੈ। ਇਸ ਦੇ ਨਾਲ ਹੀ YTD ਸਮੇਂ ‘ਚ ਸਟਾਕ 91.46 ਫੀਸਦੀ ਵਧਿਆ ਹੈ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

 

Share this Article
Leave a comment