ਜ਼ਰੀਨ ਖਾਨ ਨੇ ਖੋਲਿਆ ਰਾਜ਼, ਮੇਰੇ ਨਾਲ ਇਸ ਸੀਨ ਦੀ ਰਿਹਰਸਲ ਕਰਨਾ ਚਾਹੁੰਦਾ ਸੀ ਡਾਇਰੈਕਟਰ

TeamGlobalPunjab
2 Min Read

ਬੀਤੇ ਕੁੱਝ ਸਾਲਾਂ ‘ਚ ਕਈ ਬਾਲੀਵੁੱਡ ਅਦਾਕਾਰਾ ਨੇ #MeToo ਅਭਿਆਨ ਤੇ ਕਾਸਟਿੰਗ ਕਾਊਚ ਨਾਲ ਸਬੰਧਤ ਅਜਿਹੀ ਕਈ ਚੀਜਾਂ ਦਾ ਖੁਲਾਸਾ ਕੀਤਾ, ਜੋ ਉਨ੍ਹਾਂ ਨੂੰ ਆਪਣੇ ਕਰੀਅਰ ਦੇ ਦੌਰਾਨ ਝੇਲਣੀਆਂ ਪਈਆਂ ਸਨ। ਹੁਣ ਕਾਸਟਿੰਗ ਕਾਊਚ ਮੁੱਦੇ ‘ਤੇ ਬਾਲੀਵੁੱਡ ਅਦਾਕਾਰਾ ਜ਼ਰੀਨ ਖਾਨ ਨੇ ਵੀ ਖੁੱਲ੍ਹ ਕੇ ਬੋਲੀ ਹੈ, ਇਸ ਦੇ ਨਾਲ ਹੀ ਜ਼ਰੀਨ ਖਾਨ ਨੇ ਫਿਲਮ ਇੰਡਸਟਰੀ ‘ਚ ਉਸ ਦੇ ਨਾਲ ਹੋਈ ਘਟਨਾ ਦਾ ਵੀ ਖੁਲਾਸਾ ਕੀਤਾ ਹੈ। ਦਰਅਸਲ ਹਾਲ ਹੀ ‘ਚ ਜ਼ਰੀਨ ਖਾਨ ਨੇ ਪਿੰਕਵਿਲਾ ਨੂੰ ਇੱਕ ਇੰਟਰਵਊ ਦਿੱਤੀ ਜਿਸ ਵਿੱਚ ਜ਼ਰੀਨ ਖਾਨ ਨੇ ਦੱਸਿਆ ਕਿ ਬਾਲੀਵੁੱਡ ਇੰਡਸਟਰੀ ਵਿੱਚ ਉਹ ਕਾਸਟਿੰਗ ਕਾਊਚ ਵਰਗੀ ਘਟਨਾ ਦਾ ਇੱਕ ਵਾਰ ਨਹੀਂ, ਸਗੋਂ ਦੋ ਵਾਰ ਸ਼ਿਕਾਰ ਬਣ ਚੁੱਕੀ ਹੈ।

ਜ਼ਰੀਨ ਖਾਨ ਨੇ ਕਾਸਟਿੰਗ ਕਾਊਚ ਨਾਲ ਜੁੜੇ ਭਿਆਨਕ ਅਨੁਭਵ ਦੇ ਬਾਰੇ ਵਿੱਚ ਦੱਸਦੇ ਹੋਏ ਕਿਹਾ ਕਿ ਇੱਕ ਫਿਲਮ ਦੇ ਡਾਇਰੈਕਟਰ ਉਨ੍ਹਾਂ ਦੇ ਨਾਲ ਕਿਸਿੰਗ ਸੀਨ ਦੀ ਰਿਹਰਸਲ ਕਰਨਾ ਚਾਹੁੰਦੇ ਸਨ। ਇਸ ਬਾਰੇ ਉਨ੍ਹਾਂ ਨੇ ਕਿਹਾ, ਉਹ ਵਿਅਕਤੀ ਕਹਿ ਰਿਹਾ ਸੀ ਕਿ ਤੁਹਾਨੂੰ ਆਪਣੀ ਝਿਝਕ ਦੂਰ ਕਰਨੀ ਹੋਵੇਗੀ, ਤੁਹਾਨੂੰ ਆਪਣੇ ਕਰੀਅਰ ਵਿੱਚ ਆਈਆਂ ਰੁਕਾਵਟਾਂ ਨੂੰ ਦੂਰ ਕਰਨਾ ਹੋਵੇਗਾ।

ਜ਼ਰੀਨ ਨੇ ਦੱਸਿਆ ਕਿ ਉਸ ਸਮੇਂ ਮੈਂ ਇੰਡਸਟਰੀ ਵਿੱਚ ਨਵੀਂ ਸੀ ਤੇ ਉਸ ਵੇਲੇ ਡਾਇਰੈਕਟਰ ਨੇ ਮੇਰੇ ਨਾਲ ਕਿਸਿੰਗ ਸੀਨ ਦੀ ਰਿਹਰਸਲ ਕਰਨ ਵਾਰੇ ਗੱਲ ਕੀਤੀ। ਉਸ ਨੇ ਕਿਹਾ, ਨਿਰਦੇਸ਼ਕ ਦੀ ਇਸ ਗੱਲ ‘ਤੇ ਮੇਰਾ ਰਿਐਕਸ਼ਨ ਸੀ, ਕੀ ? ਮੈਂ ਰਿਹਰਸਲ ਦੇ ਤੌਰ ‘ਤੇ ਕੋਈ ਕਿਸਿੰਗ ਸੀਨ ਨਹੀਂ ਕਰਨਾ ਚਾਹੁੰਦੀ।

ਬਾਲੀਵੁੱਡ ਅਦਾਕਾਰਾ ਜ਼ਰੀਨ ਖਾਨ ਨੇ ਕਾਸਟਿੰਗ ਕਾਊਚ ਨਾਲ ਸਬੰਧਤ ਇੱਕ ਹੋਰ ਕਿੱਸਾ ਸਾਂਝਾ ਕੀਤਾ। ਉਨ੍ਹਾਂ ਨੇ ਦੱਸਿਆ ਕਿ ਇੰਡਸਟਰੀ ਵਿੱਚ ਹੀ ਇੱਕ ਵਿਅਕਤੀ ਨੇ ਉਨ੍ਹਾਂ ਨੂੰ ਕਿਹਾ ਸੀ ਕਿ ਜੇਕਰ ਉਹ ਦੋਸਤੀ ਤੋਂ ਅੱਗੇ ਵਧਣ ‘ਚ ਦਿਲਚਸਪੀ ਰੱਖਦੀ ਹੈ ਤਾਂ ਉਹ ਉਨ੍ਹਾਂ ਦੇ ਅਗਲੇ ਪ੍ਰੋਜੈਕਟਸ ਵਿੱਚ ਉਨ੍ਹਾਂ ਦੀ ਮਦਦ ਕਰ ਸਕਦੇ ਹਨ।

ਦੱਸ ਦੇਈਏ ਕਿ ਸਿਰਫ ਜ਼ਰੀਨ ਖਾਨ ਹੀ ਨਹੀਂ, ਸਗੋਂ ਵਿਦਿਆ ਬਾਲਨ ਨੇ ਵੀ ਆਪਣੇ ਅਨੁਭਵ ਸ਼ੇਅਰ ਕੀਤੇ ਸਨ। ਉੱਥੇ ਹੀ ਜ਼ਰੀਨ ਖਾਨ ਦੀ ਗੱਲ ਕਰੀਏ ਤਾਂ ਉਹ ਜਲਦ ਹੀ ਪੰਜਾਬੀ ਫਿਲਮ ਡਾਕੇ ਦੇ ਜਰਿਏ ਇੱਕ ਵਾਰ ਫਿਰ ਧਮਾਲ ਮਚਾਉਣ ਵਾਲੀ ਹੈ।

Share this Article
Leave a comment