ਨਿਊਜ਼ ਡੈਸਕ: ਰੂਸ ਦੇ ਇਕ ਸੋਸ਼ਲ ਮੀਡੀਆ ਸਟਾਰ ਨੇ ਆਪਣੀ ਸਵਾ ਕਰੋੜ ਦੀ ਲਗਜ਼ਰੀ ਮਰਸਡੀਜ਼ ਕਾਰ ਫੂਕ ਦਿੱਤੀ। ਮਸ਼ਹੂਰ ਯੂ-ਟਿਊਬਰ ਮਿਖੈਲ ਲਿਟਵਿਨ ਨੇ ਆਪਣੇ ਇਸ ਕਾਰਨਾਮੇ ਦੀ ਵੀਡੀਓ ਵੀ ਸ਼ੂਟ ਕੀਤੀ। ਰਿਪੋਰਟਾਂ ਮੁਤਾਬਕ ਮਿਖੈਲ ਨੇ ਆਪਣੀ ਨਵੀਂ ਮਰਸਡੀਜ਼ ਏਐਮਜੀ ਜੀ63 ਕਾਰ ਸਿਰਫ਼ 15 ਹਜ਼ਾਰ ਕਿਲੋਮੀਟਰ ਹੀ ਚਲਾਈ ਸੀ ਅਤੇ ਇਸ ਵਿਚ ਵਾਰ-ਵਾਰ ਆ ਰਹੀ ਖਰਾਬੀ ਦੇ ਚਲਦਿਆਂ ਉਹ ਪਰੇਸ਼ਾਨ ਹੋ ਗਿਆ ਸੀ।
ਦੱਸਿਆ ਜਾ ਰਿਹਾ ਹੈ ਕਿ ਰੂਸੀ ਬਲਾਗਰ ਮਿਖੈਲ ਆਪਣੀ ਲਗਜ਼ਰੀ ਕਾਰ ਨੂੰ ਪਿਛਲੇ ਦੱਸ ਮਹੀਨਿਆਂ ‘ਚ ਕਈ ਵਾਰ ਠੀਕ ਕਰਵਾ ਚੁੱਕਿਆ ਸੀ ਪਰ ਫਿਰ ਵੀ ਉਸ ‘ਚ ਖ਼ਰਾਬੀ ਆ ਰਹੀ ਸੀ। ਆਖਿਰਕਾਰ ਉਹ ਇੰਨਾ ਪਰੇਸ਼ਾਨ ਹੋ ਗਿਆ ਕਿ ਉਸ ਨੇ ਆਪਣੀ ਕਾਰ ਹੀ ਫੂਕ ਦਿੱਤੀ।
ਹਾਲਾਂਕਿ ਬਹੁਤ ਸਾਰੇ ਸੋਸ਼ਲ ਮੀਡੀਆ ਯੂਜ਼ਰਸ ਦਾ ਮੰਨਣਾ ਹੈ ਕਿ ਇਹ ਸਿਰਫ਼ ਇਕ ਪਬਲੀਸਿਟੀ ਸਟੰਟ ਹੈ। ਯੂਟਿਊਬ ‘ਤੇ ਇੰਸਟਾਗ੍ਰਾਮ ਇੰਸਟਾਗ੍ਰਾਮ ‘ਤੇ ਫਾਲੋਅਰਜ਼ ਵਧਾਉਣ ਲਈ ਉਸ ਨੇ ਅਜਿਹਾ ਕੀਤਾ ਹੈ। ਦੱਸਣਯੋਗ ਹੈ ਕਿ ਮਿਖੇਲ ਦੇ ਯੂਟਿਊਬ ‘ਤੇ ਲਗਭਗ ਪੰਜਾਹ ਲੱਖ ਤੋਂ ਵਧ ਸਬਸਕ੍ਰਾਈਬਰ ਹਨ।