ਓਨਟਾਰੀਓ ਦੇ ਹਸਪਤਾਲਾਂ ‘ਚ ਗੈਰਜ਼ਰੂਰੀ ਆਪ੍ਰੇਸ਼ਨ ‘ਤੇ ਲਾਈ ਰੋਕ

TeamGlobalPunjab
1 Min Read

ਟੋਰਾਂਟੋ : ਦੁਨੀਆਂ ਵਿੱਚ ਕੋਰੋਨਾ ਵਾਇਰਸ ਦੀ ਦੂਸਰੀ ਲਹਿਰ ਉੱਠਦੀ ਦਿਖਾਈ ਦੇ ਰਹੀ ਹੈ। ਜਿਸ ਤਹਿਤ ਕੈਨੇਡਾ ਵਿਚ ਵੀ ਕੋਰੋਨਾ ਦੇ ਪ੍ਰਸਾਰ ਨੂੰ ਰੋਕਣ ਦੇ ਲਈ ਸਖ਼ਤੀਆਂ ਵਰਤੀਆਂ ਜਾ ਰਹੀਆਂ ਹਨ। ਓਨਟਾਰੀਓ ਦੇ ਹਸਪਤਾਲਾਂ ਵਿੱਚ ਐਮਰਜੈਂਸੀ ਸਰਜਰੀ ਤੋਂ ਸਿਵਾਏ ਬਾਕੀ ਸਾਰੇ ਗ਼ੈਰਜ਼ਰੂਰੀ ਆਪ੍ਰੇਸ਼ਨ ਤੁਰੰਤ ਬੰਦ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ। ਓਨਟਾਰੀਓ ਵਿੱਚ ਕਰੋਨਾ ਦੇ ਮਰੀਜ਼ਾਂ ਦੀ ਲਗਾਤਾਰ ਵਧ ਰਹੀ ਗਿਣਤੀ ਦੇ ਕਾਰਨ ਸਿਹਤ ਵਿਭਾਗ ਵੱਲੋਂ ਇਹ ਫ਼ੈਸਲਾ ਲਿਆ ਗਿਆ ਹੈ। ਇਹ ਹੁਕਮ ਸੂਬੇ ਦੇ ਮੁੱਖ ਸਿਹਤ ਅਫਸਰ ਡਾ. ਡੇਵਿਡ ਵਿਲੀਅਮਜ਼ ਵੱਲੋਂ ਜਾਰੀ ਕੀਤੇ ਗਏ ਹਨ।

ਡਾ. ਵਿਲੀਅਮਜ਼ ਵੱਲੋਂ ਜਾਰੀ ਕੀਤੀਆਂ ਗਈਆਂ ਹਦਾਇਤਾਂ ਮੁਤਾਬਕ ਸਰਜਰੀ ਮੁਲਤਵੀ ਕਰਨ ਦਾ ਫ਼ੈਸਲਾ ਉਨ੍ਹਾਂ ਮਰੀਜ਼ਾਂ ਲਈ ਹੋਵੇਗਾ ਜਿਨ੍ਹਾਂ ਨੂੰ ਬਿਨਾਂ ਸਰਜਰੀ ਦੇ ਵੀ ਟਰੀਟਮੈਂਟ ਦਿੱਤਾ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਕੋਰੋਨਾ ਮਰੀਜ਼ਾਂ ਲਈ ਵੱਧ ਤੋਂ ਵੱਧ ਜਗ੍ਹਾ ਬਣਾਉਣ ਦੇ ਲਈ ਹਸਪਤਾਲਾਂ ਵਿੱਚ ਅਜਿਹੇ ਹੁਕਮ ਜਾਰੀ ਕੀਤੇ ਗਏ ਹਨ। ਸੂਬਾ ਸਰਕਾਰ ਹਸਪਤਾਲਾਂ ਨੂੰ ਅਧਿਕਾਰ ਦੇ ਚੁੱਕੀ ਹੈ ਕਿ ਉਹ ਮਰੀਜ਼ ਨੂੰ ਆਪਣੀ ਮਰਜ਼ੀ ਦੇ ਨਾਲ ਕਿਸੇ ਦੂਸਰੇ ਹਸਪਤਾਲ ਭੇਜ ਸਕਦੇ ਹਨ।

ਓਨਟਾਰੀਓ ਵਿੱਚ ਵੱਧ ਰਹੀ ਕੋਰੋਨਾ ਦੇ ਪ੍ਰਸਾਰ ਨੂੰ ਦੇਖਦੇ ਹੋਏ ਸੂਬਾ ਸਰਕਾਰ ਨੇ ਹਦਾਇਤਾਂ ਜਾਰੀ ਕੀਤੀਆਂ ਹਨ ਕਿ ਹੌਟ ਸਪੌਟ ਇਲਾਕਿਆਂ ਵਿਚ 18 ਸਾਲ ਉਮਰ ਵਾਲਿਆਂ ਨੂੰ ਵੀ ਟੀਕੇ ਲਗਾਏ ਜਾ ਰਹੇ ਹਨ।

Share this Article
Leave a comment