ਚੰਡੀਗੜ੍ਹ: ਪੰਜਾਬ ਤੋਂ ਜਾਸੂਸੀ ਦੇ ਦੋਸ਼ ਵਿੱਚ ਇੱਕ ਯੂਟਿਊਬਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਮੋਹਾਲੀ ਐਸਐਸਓਸੀ ਨੇ ਰੂਪਨਗਰ ਦੇ ਪਿੰਡ ਮਹਾਲਾਂ ਦੇ ਵਸਨੀਕ ਜਸਬੀਰ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਹੈ। ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਜਸਬੀਰ ਸਿੰਘ ਜਾਨ ਮਹਿਲ ਨਾਮ ਦਾ ਇੱਕ ਯੂਟਿਊਬ ਚੈਨਲ ਚਲਾਉਂਦਾ ਹੈ। ਉਸਨੂੰ ਪੀਆਈਓ ਸ਼ਕੀਰ ਉਰਫ਼ ਜੱਟ ਰੰਧਾਵਾ ਨਾਲ ਜੋੜਿਆ ਗਿਆ ਹੈ। ਉਸ ਦੇ ਹਰਿਆਣਾ ਸਥਿਤ ਯੂਟਿਊਬਰ ਜੋਤੀ ਮਲਹੋਤਰਾ, ਜਿਸਨੂੰ ਜਾਸੂਸੀ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ, ਅਤੇ ਪਾਕਿਸਤਾਨੀ ਨਾਗਰਿਕ ਅਤੇ ਕੱਢੇ ਗਏ ਪਾਕਿ ਹਾਈ ਕਮਿਸ਼ਨ ਦੇ ਅਧਿਕਾਰੀ ਅਹਿਸਾਨ-ਉਰ-ਰਹੀਮ ਉਰਫ਼ ਦਾਨਿਸ਼ ਨਾਲ ਵੀ ਨੇੜਲੇ ਸੰਪਰਕ ਹਨ।
ਜਾਂਚ ਤੋਂ ਪਤਾ ਲੱਗਾ ਹੈ ਕਿ ਜਸਬੀਰ ਨੇ ਦਾਨਿਸ਼ ਦੇ ਸੱਦੇ ‘ਤੇ ਦਿੱਲੀ ਵਿੱਚ ਪਾਕਿਸਤਾਨ ਦੇ ਰਾਸ਼ਟਰੀ ਦਿਵਸ ਸਮਾਗਮ ਵਿੱਚ ਸ਼ਿਰਕਤ ਕੀਤੀ ਸੀ, ਜਿੱਥੇ ਉਹ ਪਾਕਿਸਤਾਨੀ ਫੌਜ ਦੇ ਅਧਿਕਾਰੀਆਂ ਅਤੇ ਵਲੌਗਰਾਂ ਨਾਲ ਮਿਲਿਆ ਸੀ। ਉਹ ਤਿੰਨ ਵਾਰ (2020, 2021, 2024) ਪਾਕਿਸਤਾਨ ਗਿਆ ਸੀ ਅਤੇ ਉਸਦੇ ਇਲੈਕਟ੍ਰਾਨਿਕ ਯੰਤਰਾਂ ਵਿੱਚ ਕਈ ਪਾਕਿਸਤਾਨ ਨੰਬਰ ਸਨ। ਜਿਨ੍ਹਾਂ ਦੀ ਹੁਣ ਵਿਸਤ੍ਰਿਤ ਫੋਰੈਂਸਿਕ ਜਾਂਚ ਕੀਤੀ ਜਾ ਰਹੀ ਹੈ।
Acting swiftly on actionable intelligence, State Special Operations Cell (#SSOC), Mohali has unearthed a critical espionage network linked to Jasbir Singh, a resident of Village Mahlan, #Rupnagar.
Jasbir Singh, who operates a #YouTube channel called “Jaan Mahal,” has been found…
— DGP Punjab Police (@DGPPunjabPolice) June 4, 2025
ਜਯੋਤੀ ਮਲਹੋਤਰਾ ਦੀ ਗ੍ਰਿਫ਼ਤਾਰੀ ਤੋਂ ਬਾਅਦ, ਜਸਬੀਰ ਨੇ ਪਛਾਣ ਤੋਂ ਬਚਣ ਲਈ ਇਨ੍ਹਾਂ ਪੀਆਈਓਜ਼ ਨਾਲ ਆਪਣੇ ਸੰਪਰਕ ਦੇ ਸਾਰੇ ਨਿਸ਼ਾਨ ਮਿਟਾਉਣ ਦੀ ਕੋਸ਼ਿਸ਼ ਕੀਤੀ। ਉਸ ਵਿਰੁੱਧ ਐਸਐਸਓਸੀ ਮੋਹਾਲੀ ਵਿਖੇ ਕੇਸ ਦਰਜ ਕੀਤਾ ਗਿਆ ਹੈ।