ਜਦੋਂ ਲੜਕੀ ਨੇ ਪ੍ਰਪੋਜ਼ ਨਹੀਂ ਕੀਤਾ ਸਵਿਕਾਰ ਤਾਂ ਪ੍ਰੇਮੀ ਨੇ ਕੀਤੀਆਂ ਹੱਦਾਂ ਪਾਰ, ਚਾਕੂ ਨਾਲ ਕੱਟੇ ਗੁਪਤ ਅੰਗ ਤੇ…

Global Team
4 Min Read

ਮੁੰਬਈ: ਮੁੰਬਈ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿਸ ਨੇ ਸਭ ਦੇ ਰੌਂਗਟੇ ਖੜ੍ਹੇ ਕਰ ਦਿੱਤੇ। ਦਰਅਸਲ ਇੱਥੇ ਇੱਕ 20 ਸਾਲਾ ਲੜਕੀ 25 ਜੁਲਾਈ ਦੀ ਸਵੇਰ ਨੂੰ ਕੰਮ ‘ਤੇ ਜਾਣ ਲਈ ਘਰੋਂ ਨਿਕਲਦੀ ਹੈ। ਇਸ ਤੋਂ ਬਾਅਦ ਉਹ ਘਰ ਨਹੀਂ ਪਰਤੀ। ਜਿਸ ਤੋਂ ਬਾਅਦ ਲਗਾਤਾਰ ਉਸ ਲੜਕੀ ਦਾ ਫ਼ੋਨ ਵੀ ਬੰਦ ਹੋ ਜਾਂਦਾ ਹੈ। ਕਾਫੀ ਇੰਤਜ਼ਾਰ ਤੋਂ ਬਾਅਦ ਜਦੋਂ ਲੜਕੀ ਬਾਰੇ ਕੁਝ ਪਤਾ ਨਹੀਂ ਲੱਗਦਾ ਤਾਂ ਪਰਿਵਾਰਕ ਮੈਂਬਰਾਂ ਨੇ ਪੁਲਸ ਨੂੰ ਸੂਚਨਾ ਦਿੱਤੀ। ਪੁਲਿਸ ਨੇ ਸ਼ਿਕਾਇਤ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸੇ ਜਾਂਚ ਦੌਰਾਨ ਪੁਲਿਸ ਨੂੰ ਰੇਲਵੇ ਸਟੇਸ਼ਨ ਨੇੜੇ ਝਾੜੀਆਂ ਵਿੱਚੋਂ ਇੱਕ ਲਾਸ਼ ਮਿਲੀ ਹੈ ਜਿਸ ਦਾ ਬੜੀ ਹੀ ਬੇਰਹਿਮੀ ਨਾਲ ਕਤਲ ਕੀਤਾ ਗਿਆ ਸੀ। ਜਾਂਚ ਦੌਰਾਨ ਪੁਲਿਸ ਨੂੰ ਪਤਾ ਲੱਗਾ ਕਿ ਲੜਕੀ ਦਾ ਕਤਲ ਉਸਦੇ ਪਾਗਲ ਪ੍ਰੇਮੀ ਨੇ ਹੀ ਕੀਤਾ ਹੈ। ਪੁਲਸ ਨੇ ਮੰਗਲਵਾਰ ਸਵੇਰੇ ਮੁਲਜ਼ਮ ਨੂੰ ਗ੍ਰਿਫਤਾਰ ਵੀ ਕਰ ਲਿਆ ਹੈ।

ਜਾਣਕਾਰੀ ਮੁਤਾਬਕ ਲੜਕੀ ਨੇ ਇਕ ਵਾਰ ਮੁਲਜ਼ਮ ਦੇ ਪ੍ਰਮੋਜ਼ ਨੂੰ ਠੁਕਰਾ ਦਿੱਤਾ ਸੀ। ਜਿਸ ਦਾ ਬਦਲਾ ਲੈਣ ਲਈ ਉਸ ਨੇ ਬੇਰਹਿਮੀ ਦੀ ਹੱਦ ਪਾਰ ਕਰ ਦਿੱਤੀ ਅਤੇ ਲੜਕੀ ਦਾ ਕਤਲ ਕਰ ਦਿੱਤਾ। ਹੁਣ ਪੁਲਿਸ ਨੂੰ ਇਸ ਮਾਮਲੇ ‘ਚ ਕੁਝ ਅਹਿਮ ਸਬੂਤ ਮਿਲੇ ਹਨ। ਪੁਲਿਸ ਨੂੰ ਇਹ ਵੀ ਪਤਾ ਲੱਗ ਗਿਆ ਹੈ ਕਿ ਮੁਲਜ਼ਮ ਨੇ ਕਿਸ ਆਧਾਰ ‘ਤੇ ਲੜਕੀ ਦਾ ਇੰਨੀ ਬੇਰਹਿਮੀ ਨਾਲ ਕਤਲ ਕੀਤਾ ਸੀ। ਇਹ ਮਾਮਲਾ ਮਹਾਰਾਸ਼ਟਰ ਦੇ ਨਵੀਂ ਮੁੰਬਈ ਦਾ ਹੈ। ਨਵੀਂ ਮੁੰਬਈ ਦੇ ਉਰਨ ਦੀ ਰਹਿਣ ਵਾਲੀ ਯਸ਼ਸ਼੍ਰੀ ਸ਼ਿੰਦੇ ਬੇਲਾਪੁਰ ਦੇ ਇੱਕ ਕਾਲ ਸੈਂਟਰ ਵਿੱਚ ਡਾਟਾ ਐਂਟਰੀ ਆਪਰੇਟਰ ਵਜੋਂ ਕੰਮ ਕਰਦੀ ਸੀ। ਉਹ 25 ਜੁਲਾਈ ਤੋਂ ਲਾਪਤਾ ਸੀ। ਉਸ ਦੇ ਪਰਿਵਾਰਕ ਮੈਂਬਰਾਂ ਨੇ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਈ ਸੀ। ਪੁਲਿਸ ਨੇ ਕਈ ਥਾਵਾਂ ਦੇ ਸੀਸੀਟੀਵੀ ਫੁਟੇਜ ਦੀ ਵੀ ਜਾਂਚ ਕੀਤੀ। ਲੜਕੀ ਨੂੰ ਆਖਰੀ ਵਾਰ 25 ਜੁਲਾਈ ਦੀ ਰਾਤ 1:30 ਵਜੇ ਉੜਨ ਬਾਜ਼ਾਰ ਇਲਾਕੇ ‘ਚ ਸੀਸੀਟੀਵੀ ‘ਚ ਦੇਖਿਆ ਗਿਆ ਸੀ। ਉਦੋਂ ਤੋਂ ਉਸ ਦੀ ਕੋਈ ਖ਼ਬਰ ਨਹੀਂ ਸੀ। ਨਵੀਂ ਮੁੰਬਈ ਦੇ ਡੀਸੀਪੀ ਵਿਵੇਕ ਪਨਸਾਰੇ ਨੇ ਕਿਹਾ ਕਿ ਪੁਲਿਸ ਨੂੰ ਲਾਪਤਾ ਲੜਕੀ ਦਾ ਮਾਮਲਾ ਦਰਜ ਹੋਣ ਤੋਂ ਦੋ ਦਿਨ ਬਾਅਦ ਯਾਨੀ 27 ਜੁਲਾਈ ਦੀ ਰਾਤ ਨੂੰ ਇੱਕ ਕਾਲ ਆਈ।

ਪੁਲਿਸ ਨੇ ਦੱਸਿਆ ਕਿ ਯਸ਼ਸ਼੍ਰੀ ਸ਼ਿੰਦੇ ਨੂੰ ਕਈ ਵਾਰ ਚਾਕੂ ਮਾਰਿਆ ਗਿਆ ਸੀ। ਉਸ ਦੀ ਪਛਾਣ ਮਿਟਾਉਣ ਲਈ ਉਸ ਦਾ ਚਿਹਰਾ ਵੀ ਪੱਥਰਾਂ ਨਾਲ ਕੁਚਲਿਆ ਗਿਆ। ਦੋਸ਼ੀ ਨੇ ਲੜਕੀ ਦੇ ਗੁਪਤ ਅੰਗ ‘ਤੇ ਵੀ ਚਾਕੂ ਨਾਲ ਕਈ ਵਾਰ ਕੀਤੇ। ਛਾਤੀ ‘ਤੇ ਵੀ ਸੱਟਾਂ ਦੇ ਨਿਸ਼ਾਨ ਮਿਲੇ ਹਨ। ਪੁਲਸ ਨੂੰ ਉਸ ਦੇ ਸਰੀਰ ਦੇ ਹਰ ਹਿੱਸੇ ‘ਤੇ ਸੱਟ ਦੇ ਨਿਸ਼ਾਨ ਮਿਲੇ ਹਨ। ਇਸ ਤੋਂ ਬਾਅਦ ਵੀ ਦੋਸ਼ੀ ਨਹੀਂ ਮੰਨਿਆ ਤਾਂ ਉਸ ਨੇ ਲੜਕੀ ਦੇ ਹੱਥ-ਪੈਰ ਤੋੜ ਦਿੱਤੇ। ਚਾਕੂਆਂ ਨਾਲ ਉਸ ਦੀ ਪਿੱਠ ਅਤੇ ਪੇਟ ‘ਤੇ ਕਈ ਨਿਸ਼ਾਨ ਬਣਾਏ। ਲੜਕੀ ਦੇ ਵਾਲ ਵੀ ਕੱਟੇ ਗਏ। ਦਾਅਵਾ ਕੀਤਾ ਜਾ ਰਿਹਾ ਹੈ ਕਿ ਪੁਲਿਸ ਪੁੱਛਗਿੱਛ ਦੌਰਾਨ ਦੋਸ਼ੀ ਦਾਊਦ ਸ਼ੇਖ ਨੇ ਆਪਣਾ ਜੁਰਮ ਕਬੂਲ ਕਰ ਲਿਆ ਹੈ। ਰਿਪੋਰਟ ਮੁਤਾਬਕ ਦਾਊਦ ਨੇ ਦੱਸਿਆ ਕਿ ਉਹ ਪਹਿਲਾਂ ਯਸ਼ਸ਼੍ਰੀ ਨਾਲ ਗੱਲ ਕਰਦਾ ਸੀ। ਉਸ ਨੇ ਉਸ ਨੂੰ ਪ੍ਰਪੋਜ਼ ਕੀਤਾ ਸੀ, ਪਰ ਯਸ਼ਸ਼੍ਰੀ ਨੇ ਇਸ ਪ੍ਰਸਤਾਵ ਨੂੰ ਠੁਕਰਾ ਦਿੱਤਾ ਸੀ। ਦਾਊਦ ਨੂੰ ਸ਼ੱਕ ਸੀ ਕਿ ਯਸ਼ਸ਼੍ਰੀ ਕਿਸੇ ਹੋਰ ਲੜਕੇ ਨਾਲ ਸਬੰਧਾਂ ‘ਚ ਸੀ। ਹਾਲਾਂਕਿ ਪੁਲਸ ਜਾਂਚ ‘ਚ ਕੁਝ ਹੋਰ ਹੀ ਕੋਣ ਸਾਹਮਣੇ ਆਇਆ ਹੈ।

Share This Article
Leave a Comment