ਨਸ਼ਿਆਂ ਖ਼ਿਲਾਫ਼ ਨੋਜਵਾਨ ਨੇ ਬਠਿੰਡਾ ਤੋਂ ਕੰਨਿਆਕੁਮਾਰੀ ਲਈ 3500 km ਦੀ ਪੈਦਲ ਯਾਤਰਾ ਕੀਤੀ ਸ਼ੁਰੂ

TeamGlobalPunjab
2 Min Read

ਬਠਿੰਡਾ: ਦੇਸ਼ ਵਿੱਚ ਲਗਾਤਾਰ ਵਧ ਰਹੇ ਨਸ਼ਿਆਂ ਕਾਰਨ ਦਲਦਲ ਵਿੱਚ ਫਸ ਚੁੱਕੇ ਨੌਜਵਾਨਾਂ ਨੂੰ ਬਾਹਰ ਕੱਢਣ ਲਈ ਵੱਡੇ ਉਪਰਾਲੇ ਕੀਤੇ ਜਾ ਰਹੇ ਹਨ। ਜਿਸ ਦੇ ਚਲਦਿਆਂ ਬਠਿੰਡਾ ਦੇ ਰਹਿਣ ਵਾਲੇ 23 ਸਾਲਾ ਨੌਜਵਾਨ ਦੀਪਕ ਸਿੰਘ ਨੇ ਨਸ਼ਿਆਂ ਖ਼ਿਲਾਫ਼ ਬਠਿੰਡਾ ਤੋਂ ਕੰਨਿਆਕੁਮਾਰੀ ਲਈ 3500 ਕਿਲੋਮੀਟਰ ਪੈਦਲ ਯਾਤਰਾ ਸ਼ੁਰੂ ਕੀਤੀ ਹੈ।

ਇਸ ਸਬੰਧੀ ਦੀਪਕ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਉਸ ਦੇ ਪਿਤਾ ਸੁਰੇਸ਼ ਸਿੰਘ ਫੌਜ ‘ਚ ਡਿਊਟੀ ਕਰਦੇ ਹਨ ਤੇ ਮਾਤਾ ਘਰ ਦੀ ਦੇਖਭਾਲ ਕਰਦੇ ਹਨ ਅਤੇ ਉਹਨਾਂ ਦਾ ਛੋਟਾ ਭਰਾ ਪੜ੍ਹਾਈ ਕਰਦਾ ਹੈ।

ਦੀਪਕ ਸਿੰਘ ਨੇ ਦੇਸ਼ ‘ਚ ਵਧ ਰਹੇ ਨਸ਼ਿਆਂ ਖ਼ਿਲਾਫ਼ ਚਿੰਤਾ ਪ੍ਰਗਟ ਕਰਦੇ ਕਿਹਾ ਕਿ ਉਹ ਬੀ.ਕੌਮ ਦੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਇੱਕ ਨੌਕਰੀ ਕਰਨ ਲੱਗ ਪਿਆ। ਪਿਛਲੇ ਦਿਨੀਂ ਉਸ ਨੇ ਸੋਚਿਆ ਕਿ ਉਸ ਨੂੰ ਕੁਝ ਅਲੱਗ ਕਰਨਾ ਚਾਹੀਦਾ ਹੈ। ਉਸ ਨੇ ਨੌਜਵਾਨਾਂ ਬਾਰੇ ਸੋਚ ਕੇ ਕਿਹਾ ਕਿ ਪੰਜਾਬ ਅਤੇ ਦੇਸ਼ ‘ਚ ਲਗਾਤਾਰ ਨੌਜਵਾਨ ਨਸ਼ਿਆਂ ਦੀ ਲਪੇਟ ‘ਚ ਆ ਰਹੇ ਹਨ। ਜਿਸ ਲਈ ਨੌਜਵਾਨਾਂ ਨੂੰ ਹੀ ਅੱਗੇ ਆਉਣਾ ਚਾਹੀਦਾ ਹੈ ਤਾਂ ਉਸ ਨੇ ਸੋਚਿਆ ਕਿ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ ਲਈ ਜਾਗਰੂਕ ਅਭਿਆਨ ਦੀ ਲੋੜ ਹੈ। ਜਿਸ ਦੇ ਚਲਦਿਆਂ ਉਸ ਨੇ ਬਠਿੰਡਾ ਤੋਂ ਕੰਨਿਆਕੁਮਾਰੀ ਲਈ 3500 ਕਿਲੋਮੀਟਰ ਪੈਦਲ ਯਾਤਰਾ ਕਰਨ ਦਾ ਫ਼ੈਸਲਾ ਕੀਤਾ।

ਦੀਪਕ ਸਿੰਘ ਨੇ ਕਿਹਾ ਕਿ ਜੋ ਨੌਜਵਾਨ ਨਸ਼ਿਆਂ ਦੀ ਮਾੜੀ ਦਲਦਲ ਅਤੇ ਭੈੜੀ ਸੰਗਤ ਵਿੱਚ ਫਸ ਚੁੱਕੇ ਹਨ। ਉਨ੍ਹਾਂ ਨੂੰ ਆਪ ਖੁਦ ਬਾਹਰ ਆ ਕੇ ਚੰਗੇ ਕੰਮਾਂ ਵੱਲ ਅੱਗੇ ਆਉਣਾ ਚਾਹੀਦਾ ਹੈ। ਜਿਸ ਨਾਲ ਅਸੀਂ ਪੰਜਾਬ ਅਤੇ ਦੇਸ਼ ਦੀ ਜਵਾਨੀ ਨੂੰ ਬਚਾ ਸਕਦੇ ਹਾਂ। ਉਨ੍ਹਾਂ ਕਿਹਾ ਕਿ ਅੱਜ ਦੇ ਮਸ਼ੀਨੀ ਯੁੱਗ ਵਿੱਚ ਕੋਈ ਵੀ ਪੈਦਲ ਚੱਲ ਕੇ ਰਾਜ਼ੀ ਨਹੀਂ ਜਿਸ ਨਾਲ ਬਿਮਾਰੀਆਂ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਸਾਨੂੰ ਪੈਦਲ ਚਲਣਾ ਅਤੇ ਸਾਈਕਲ ਚਲਾਉਣਾ ਚਾਹੀਦਾ ਹੈ, ਜਿਸ ਨਾਲ ਅਸੀਂ ਤੰਦਰੁਸਤ ਰਹਿ ਸਕੀਏ।

- Advertisement -

Share this Article
Leave a comment