ਬਠਿੰਡਾ: ਜ਼ਿਲ੍ਹੇ ਦੀ ਪੌਸ਼ ਕਲੋਨੀ ਕਮਲਾ ਨਹਿਰੂ ਵਿੱਚ ਤਿੰਨ ਪਰਿਵਾਰਕ ਮੈਂਬਰਾਂ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਪੁਲਿਸ ਨੇ ਇਸ ਤੀਹਰੇ ਕਤਲ ਕਾਂਡ ਦਾ ਮਸਲਾ ਸੁਲਝਾ ਲਿਆ ਹੈ।
ਇਸ ਸਬੰਧੀ ਇਕ ਨੌਜਵਾਨ ਨੇ ਸੋਸ਼ਲ ਮੀਡੀਆ ਤੇ ਇਸ ਕਤਲ ਕਾਂਡ ਦੀ ਜ਼ਿੰਮੇਵਾਰੀ ਲਈ ਹੈ। ਕਥਿਤ ਕਾਤਲ ਨੌਜਵਾਨ ਦੇ ਮ੍ਰਿਤਕ ਲੜਕੀ ਨਾਲ ਪ੍ਰੇਮ ਸਬੰਧ ਸਨ। ਮਾਨਸਾ ਖੁਰਦ ਦੇ ਨੌਜਵਾਨ ਯੁਵਕਰਨ ਸਿੰਘ ਵੱਲੋਂ ਰਿਵਾਲਵਰ ਦੇ ਨਾਲ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਉਸ ਨੇ ਵੀ ਖ਼ੁਦ ਨੂੰ ਗੋਲੀ ਮਾਰ ਕੇ ਖ਼ੁਦਕੁਸ਼ੀ ਕਰ ਲਈ।
ਪੁਲਿਸ ਮੁਤਾਬਕ ਮੁਲਜ਼ਮ ਨੌਜਵਾਨ ਵੱਲੋਂ ਜਾਰੀ ਕੀਤੇ ਵੀਡੀਓ ਸੁਨੇਹੇ ਰਾਹੀਂ ਦੱਸਿਆ ਗਿਆ ਕਿ ਪਿਛਲੇ ਕਰੀਬ ਦੋ ਸਾਲਾਂ ਤੋਂ ਉਸ ਦੇ ਲੜਕੀ ਨਾਲ ਪ੍ਰੇਮ ਸਬੰਧ ਸਨ। ਮੁਲਜ਼ਮ ਨੌਜਵਾਨ ਮੁਤਾਬਕ ਲੜਕੀ ਉਸ ਨੂੰ ਵਿਆਹ ਲਈ ਮਜਬੂਰ ਕਰ ਰਹੀ ਸੀ। ਵਾਰ-ਵਾਰ ਸਮਝਾਉਣ ਤੋਂ ਬਾਅਦ ਜਦੋਂ ਲੜਕੀ ਨਾ ਮੰਨੀ ਤਾਂ ਉਸ ਲੜਕੇ ਨੇ ਬਠਿੰਡਾ ਦੀ ਨਹਿਰੂ ਕਲੋਨੀ ਦੀ ਕੋਠੀ ਨੰਬਰ 387 ਵਿਚ ਬੀਤੇ ਦਿਨ ਸਵੇਰੇ ਤੜਕੇ ਰਿਵਾਲਵਰ ਨਾਲ ਆਪਣੀ ਪ੍ਰੇਮਿਕਾ ਉਸ ਦੇ ਪਿਤਾ ਅਤੇ ਮਾਤਾ ਦਾ ਕਤਲ ਕਰ ਦਿੱਤਾ।