Home / ਓਪੀਨੀਅਨ / ਯੁਵਾ ਦਿਵਸ: ਸੁਆਮੀ ਵਿਵੇਕਾਨੰਦ – “ਉਠੋ, ਜਾਗੋ ਅਤੇ ਤਦ ਤੱਕ ਨਾ ਰੁਕੋ ਜਦ ਤੱਕ ਮੰਜ਼ਿਲ ਪ੍ਰਾਪਤ ਨਾ ਹੋ ਜਾਵੇ”

ਯੁਵਾ ਦਿਵਸ: ਸੁਆਮੀ ਵਿਵੇਕਾਨੰਦ – “ਉਠੋ, ਜਾਗੋ ਅਤੇ ਤਦ ਤੱਕ ਨਾ ਰੁਕੋ ਜਦ ਤੱਕ ਮੰਜ਼ਿਲ ਪ੍ਰਾਪਤ ਨਾ ਹੋ ਜਾਵੇ”

-ਪ੍ਰਹਲਾਦ ਸਿੰਘ ਪਟੇਲ

ਰਾਸ਼ਟਰੀ ਯੁਵਾ ਦਿਵਸ ਦੀ ਪ੍ਰੇਰਣਾ ਹਨ ਸੁਆਮੀ ਵਿਵੇਕਾਨੰਦ। ਇੱਕ ਅਜਿਹੇ ਯੁਵਾ ਜਿਨ੍ਹਾਂ ਨੇ ਮਹਿਜ਼ 39 ਸਾਲ ਦੀ ਜ਼ਿੰਦਗੀ ਅਤੇ 14 ਸਾਲ ਦੇ ਜਨਤਕ ਜੀਵਨ ਵਿੱਚ ਦੇਸ਼ ਨੂੰ ਇੱਕ ਅਜਿਹੀ ਸੋਚ ਨਾਲ ਸੰਜੋਇਆ ਜਿਸ ਦੀ ਊਰਜਾ ਅੱਜ ਵੀ ਦੇਸ਼ ਮਹਿਸੂਸ ਕਰ ਰਿਹਾ ਹੈ। ਆਉਣ ਵਾਲੀਆਂ ਪੀੜ੍ਹੀਆਂ ਖੁਦ ਨੂੰ ਇਸ ਊਰਜਾ ਨਾਲ ਓਤਪ੍ਰੋਤ ਮਹਿਸੂਸ ਕਰਦੀਆਂ ਰਹਿਣਗੀਆਂ।

ਦੁਨੀਆ ਵਿੱਚ ਸਭ ਤੋਂ ਜ਼ਿਆਦਾ ਯੁਵਾ ਸ਼ਕਤੀ ਅੱਜ ਹਿੰਦੁਸਤਾਨ ਵਿੱਚ ਹੈ। ਵਿਸ਼ਵ ਦਾ ਹਰ ਪੰਜਵਾਂ ਯੁਵਾ ਭਾਰਤੀ ਹੈ। ਇਨ੍ਹਾਂ ਨੌਜਵਾਨਾਂ ਦੀ ਬਦੌਲਤ ਦੁਨੀਆ ਦੀਆਂ 13 ਪ੍ਰਮੁੱਖ ਅਰਥਵਿਵਸਥਾਵਾਂ ਵਿੱਚ ਭਾਰਤ ਦੇ ਵਿਕਾਸ ਦੀ ਦਰ ਪਿਛਲੇ ਪੰਜ ਸਾਲਾਂ ਵਿੱਚ ਤੀਸਰੇ ਨੰਬਰ ‘ਤੇ ਰਹੀ ਹੈ। ਕੋਰੋਨਾ ਦੇ ਬਾਅਦ ਵਿਕਾਸ ਦੀ ਦੌੜ ਵਿੱਚ ਭਾਰਤ ਸੰਭਾਵਨਾਵਾਂ ਨਾਲ ਭਰਿਆ ਦੇਸ਼ ਬਣ ਕੇ ਉੱਭਰਿਆ ਹੈ ਅਤੇ ਇਸ ਸੰਭਾਵਨਾ ਨੂੰ ਮਜ਼ਬੂਤੀ ਪ੍ਰਦਾਨ ਕਰਨ ਵਾਲੇ ਹੀ ਯੁਵਾ ਹਨ ਜੋ ਸੁਆਮੀ ਵਿਵੇਕਾਨੰਦ ਦੇ ਵਿਚਾਰਾਂ ਨਾਲ ਜੁੜੇ ਹੋਏ ਹਨ ਅਤੇ ਭਾਰਤ ਨੂੰ ਦੁਨੀਆ ਦੇ ਮੰਚ ‘ਤੇ ਅਗਵਾਈ ਭੂਮਿਕਾ ਵਿੱਚ ਤਿਆਰ ਕਰ ਰਹੇ ਹਨ।

“ਉਠੋ, ਜਾਗੋ ਅਤੇ ਤਦ ਤੱਕ ਨਾ ਰੁਕੋ ਜਦ ਤੱਕ ਮੰਜ਼ਿਲ ਪ੍ਰਾਪਤ ਨਾ ਹੋ ਜਾਵੇ” – ਨੌਜਵਾਨਾਂ ਨੂੰ ਦਿੱਤਾ ਗਿਆ ਸੁਆਮੀ ਵਿਵੇਕਾਨੰਦ ਦਾ ਇਹ ਮੰਤਰ ਗੁਲਾਮੀ ਦੇ ਦਿਨਾਂ ਵਿੱਚ ਜਿਤਨਾ ਕਾਰਗਰ ਅਤੇ ਪ੍ਰੇਰਣਾਦਾਈ ਸੀ, ਅੱਜ ਸੁਤੰਤਰ ਭਾਰਤ ਵਿੱਚ ਵੀ ਉਤਨਾ ਹੀ ਪ੍ਰਾਸੰਗਿਕ ਹੈ। ਹੁਣ ਭਾਰਤ ਗਲੋਬਲ ਲੀਡਰ ਬਣਨ ਦੇ ਲਈ ਤਿਆਰ ਖੜਾ ਹੈ। ਯੋਗ ਦੀ ਸ਼ਕਤੀ ਅਤੇ ਅਧਿਆਤਮ ਦੀ ਥਾਤੀ (ਸਪਿਰਿਟ) ਦੇ ਨਾਲ ਦੇਸ਼ ਦਾ ਯੁਵਾ ਦੁਨੀਆ ਨੂੰ ਦਿਸ਼ਾ ਦੇਣ ਦੇ ਲਈ ਉਤਸੁਕ ਖੜ੍ਹਾ ਹੋਵੇ ਤਾਕਿ ਦੁਨੀਆ ਦੇ ਵਿਭਿੰਨ ਦੇਸ਼ਾਂ ਵਿੱਚ ਜਾ ਕੇ ਆਪਣੀ ਪ੍ਰਤਿਭਾ ਨਾਲ ਯੁਵਾ ਭਾਰਤ ਅਤੇ ਭਾਰਤੀਅਤਾ ਦਾ ਪਰਿਚੈ ਕਰਵਾ ਸਕੇ। ਹੁਣ 21ਵੀਂ ਸਦੀ ਦੇ ਤੀਸਰੇ ਦਹਾਕੇ ਦੇ ਆਉਂਦੇ-ਆਉਂਦੇ ਦੇਸ਼ ਦੁਨੀਆ ਦੀ ਅਗਵਾਈ ਕਰਨ ਲਈ ਤਿਆਰ ਹੋ ਚੁੱਕਿਆ ਹੈ।

ਸੁਆਮੀ ਵਿਵੇਕਾਨੰਦ ਦੀ ਇਹ ਸਿੱਖਿਆ ਅੱਜ ਵੀ ਨੌਜਵਾਨਾਂ ਨੂੰ ਪ੍ਰੇਰਿਤ ਕਰਦੀ ਹੈ – “ਕੋਈ ਇੱਕ ਜੀਵਨ ਦਾ ਉਦੇਸ਼ ਬਣਾ ਲਵੋ ਅਤੇ ਉਸ ਵਿਚਾਰ ਨੂੰ ਆਪਣੀ ਜ਼ਿੰਦਗੀ ਵਿੱਚ ਸਮਾਹਿਤ ਕਰ ਲਵੋ। ਉਸ ਵਿਚਾਰ ਨੂੰ ਵਾਰ-ਵਾਰ ਸੋਚੋ। ਉਸ ਦੇ ਸੁਪਨੇ ਦੇਖੋ। ਉਸ ਨੂੰ ਜੀਓ ਇਹੀ ਸਫਲ ਹੋਣ ਦਾ ਰਾਜ ਹੈ।”

ਨੌਜਵਾਨਾਂ ਦੇ ਲਈ ਜੋ ਸੁਆਮੀ ਵਿਵੇਕਾਨੰਦ ਦਾ ਮੰਤਰ ਹੈ ਉਹ ਸਦਾਬਹਾਰ ਹੈ – “ਜਦ ਤੱਕ ਤੁਸੀਂ ਖੁਦ ‘ਤੇ ਭਰੋਸਾ ਨਹੀਂ ਕਰ ਸਕਦੇ ਤਦ ਤੱਕ ਖੁਦਾ ਜਾਂ ਭਗਵਾਨ ‘ਤੇ ਭਰੋਸਾ ਨਹੀਂ ਕਰ ਸਕਦੇ।” ਉਹ ਕਹਿੰਦੇ ਹਨ ਕਿ ਅਗਰ ਅਸੀਂ ਭਗਵਾਨ ਨੂੰ ਇਨਸਾਨ ਵਿੱਚ ਅਤੇ ਖੁਦ ਵਿੱਚ ਦੇਖ ਸਕਣ ਵਿੱਚ ਸਮਰੱਥ ਨਹੀਂ ਹਾਂ ਤਾਂ ਅਸੀਂ ਉਨ੍ਹਾਂ ਨੂੰ ਢੂੰਡਣ ਕਿੱਥੇ ਜਾ ਸਕਦੇ ਹਾਂ।

ਸੁਆਮੀ ਵਿਵੇਕਾਨੰਦ ਨੇ ਆਪਣੇ ਵਿਚਾਰਾਂ ਨਾਲ ਦੁਨੀਆ ਦਾ ਧਿਆਨ ਖਿੱਚਿਆ ਸੀ ਜਦੋਂ ਉਨ੍ਹਾਂ ਨੇ 1893 ਵਿੱਚ ਅਮਰੀਕਾ ਦੇ ਸ਼ਹਿਰ ਸ਼ਿਕਾਗੋ ਵਿੱਚ ਸਨਾਤਨ ਧਰਮ ਦੀ ਪ੍ਰਤੀਨਿਧਤਾ ਕੀਤੀ ਸੀ। ਤਦ ਜੋ ਉਨ੍ਹਾਂ ਨੇ ਭਾਸ਼ਣ ਦਿੱਤਾ ਉਸ ਦੇ ਸਮਾਨੰਤਰ ਦੂਸਰਾ ਭਾਸ਼ਣ ਅੱਜ ਖੜ੍ਹਾ ਨਹੀਂ ਕੀਤਾ ਜਾ ਸਕਿਆ ਹੈ। ਸੁਆਮੀ ਵਿਵੇਕਾਨੰਦ ਦਾ ਭਾਸ਼ਣ ‘ਸਪੀਚ ਆਵ੍ ਦ ਸੈਂਚੁਰੀ’ ਤੋਂ ਕਿਤੇ ਵਧ ਕੇ ‘ਸਪੀਚ ਆਵ੍ ਦ ਮਿਲੇਨੀਅਮ’ ਸੀ ਜੋ ਆਉਣ ਵਾਲੇ ਸਮੇਂ ਵਿੱਚ ਵੀ ਜੀਵੰਤ ਰਹਿਣ ਵਾਲਾ ਹੈ। ਆਖਿਰ ਕੀ ਸੀ ਉਸ ਭਾਸ਼ਣ ਵਿੱਚ? ਵਿਸ਼ਵਬੰਧੁਤਵ (Vishwabandhutva), ਸਹਿਣਸ਼ੀਲਤਾ, ਸਹਿਜੀਵਿਤਾ (Cooperativeness), ਸਹਿਭਾਗਿਤਾ, ਧਰਮ, ਸੱਭਿਆਚਾਰ, ਰਾਸ਼ਟਰ, ਰਾਸ਼ਟਰਵਾਦ ਅਤੇ ਸਮੁੱਚਾ ਭਾਰਤ-ਭਾਰਤੀਅਤਾ।

ਸੁਆਮੀ ਵਿਵੇਕਾਨੰਦ ਨੇ ਵਿਸ਼ਵਧਰਮ ਸੰਸਦ ਵਿੱਚ ਸਨਾਤਨ ਧਰਮ ਦਾ ਡੰਕਾ ਬਜਾਇਆ ਸੀ। ਦੁਨੀਆ ਨੂੰ ਦੱਸਿਆ ਸੀ ਕਿ ਉਹ ਉਸ ਹਿੰਦੁਸਤਾਨ ਤੋਂ ਹਨ ਜੋ ਸਾਰੇ ਧਰਮਾਂ ਅਤੇ ਦੇਸ਼ਾਂ ਦੇ ਸਤਾਏ ਗਏ ਲੋਕਾਂ ਨੂੰ ਪਨਾਹ ਦਿੰਦਾ ਹੈ। ਜਿੱਥੇ ਰੋਮਨ ਸਾਮਰਾਜ ਦੇ ਹੱਥੋਂ ਤਬਾਹ ਹੋਏ ਇਜ਼ਰਾਈਲ ਦੀਆਂ ਪਵਿੱਤਰ ਯਾਦਾਂ ਹਨ, ਜਿਸ ਨੇ ਪਾਰਸੀ ਧਰਮ ਦੇ ਲੋਕਾਂ ਨੂੰ ਸ਼ਰਨ ਦਿੱਤੀ ਹੈ। ਸੁਆਮੀ ਵਿਵੇਕਾਨੰਦ ਨੇ ਕਿਹਾ ਸੀ ਕਿ ਸਨਾਤਨ ਦੁਨੀਆ ਦੇ ਸਾਰੇ ਧਰਮਾਂ ਦੀ ਮਾਂ ਹੈ। ਸੁਆਮੀ ਵਿਵੇਕਾਨੰਦ ਨੂੰ ਇਸ ਗੱਲ ਦਾ ਵੀ ਮਾਣ ਸੀ ਕਿ ਹਿੰਦੁਸਤਾਨ ਦੀ ਧਰਤੀ ਅਤੇ ਸਨਾਤਨੀ ਧਰਮ ਨੇ ਦੁਨੀਆ ਨੂੰ ਸਹਿਣਸ਼ੀਲਤਾ ਅਤੇ ਸਰਬਵਿਆਪਕ ਸਵੀਕ੍ਰਿਤੀ ਦਾ ਪਾਠ ਪੜ੍ਹਾਇਆ ਹੈ। ਸਾਰੇ ਧਰਮਾਂ ਨੂੰ ਸੱਚ ਦੇ ਤੌਰ ‘ਤੇ ਸਵੀਕਾਰ ਕਰਨਾ ਭਾਰਤੀ ਮਿੱਟੀ ਦਾ ਸੁਭਾਅ ਹੈ। ਅਸੀਂ ਧਰਮ ਨਿਰਪੱਖਤਾ ਦੀ ਪਹਿਲੀ ਪ੍ਰਯੋਗਸ਼ਾਲਾ ਤੇ ਪ੍ਰੋਟੈਕਟਰ (ਰਾਖੇ) ਹਾਂ।

ਜਦ ਸੁਆਮੀ ਵਿਵੇਕਾਨੰਦ ਨੇ ਵਿਸ਼ਵ ਧਰਮ ਸੰਮੇਲਨ ਨੂੰ ਸੰਬੋਧਨ ਕਰਦੇ ਹੋਏ ‘ਅਮਰੀਕੀ ਭਾਈਓ ਅਤੇ ਭੈਣੋਂ’ ਕਿਹਾ ਸੀ ਤਾਂ ਵਿਸ਼ਵ ਭਾਈਚਾਰੇ ਦਾ ਸਨਾਤਨੀ ਸੰਦੇਸ਼ ਸਪਸ਼ਟ ਸੀ। ਤਤਕਾਲ ਸੰਪੂਰਨ ਵਿਸ਼ਵਧਰਮ ਸੰਸਦ ਨੇ ਤਾੜੀਆਂ ਮਾਰ ਕੇ ਉਸ ਸੰਦੇਸ਼ ਦਾ ਇਸਤਕਬਾਲ ਕੀਤਾ ਸੀ। ਇਹੀ ਵਜ੍ਹਾ ਹੈ ਕਿ ਤਦ ਨਿਊਯਾਰਕ ਹੇਰਾਲਡ ਨੇ ਲਿਖਿਆ ਸੀ, ‘ਉਨ੍ਹਾਂ ਨੂੰ (ਸੁਆਮੀ ਵਿਵੇਕਾਨੰਦ ਨੂੰ) ਸੁਣ ਕੇ ਲਗਦਾ ਹੈ ਕਿ ਭਾਰਤ ਜਿਹੇ ਗਿਆਨੀ ਰਾਸ਼ਟਰ ਵਿੱਚ ਈਸਾਈ ਧਰਮ ਪ੍ਰਚਾਰਕ ਭੇਜਣਾ ਮੂਰਖਤਾਪੂਰਨ ਹੈ। ਉਹ ਜੇਕਰ ਕੇਵਲ ਮੰਚ ਤੋਂ ਗੁਜਰਦੇ ਵੀ ਹਨ ਤਾਂ ਤਾੜੀਆਂ ਵੱਜਣ ਲਗ ਜਾਂਦੀਆਂ ਹਨ।”

ਭਾਰਤੀ ਸੱਭਿਆਚਾਰ ਦੀਆਂ ਜੜਾਂ ਤੱਕ ਪਹੁੰਚਣ ਦੇ ਪ੍ਰਯਤਨ ਨੂੰ ਸੁਆਮੀ ਵਿਵੇਕਾਨੰਦ ਅੱਗੇ ਵਧਾਉਂਦੇ ਹਨ। ਇਹੀ ਸੋਚ ਸੁਆਮੀ ਵਿਵੇਕਾਨੰਦ ਨੂੰ ਦੁਨੀਆ ਭਰ ਵਿੱਚ ਸਵੀਕਾਰਯੋਗ ਵੀ ਬਣਾਉਂਦੀ ਹੈ ਅਤੇ ਉਨ੍ਹਾਂ ਨੂੰ ਧਰਮ ਦੇ ਪ੍ਰਵਕਤਾ (ਬੁਲਾਰੇ), ਹਿੰਦੁਸਤਾਨ ਅਤੇ ਹਿੰਦੁਸਤਾਨੀ ਸੱਭਿਆਚਾਰ ਦੇ ਪ੍ਰਤੀਕ ਦੇ ਤੌਰ ‘ਤੇ ਸਥਾਪਿਤ ਕਰਦੀ ਹੈ। ਉਨ੍ਹਾਂ ਦੀ ਸਮਾਵੇਸ਼ੀ ਸੋਚ ਅੱਜ ਵੀ ਨਰੇਂਦਰ ਮੋਦੀ ਦੀ ਸਰਕਾਰ ਵਿੱਚ ‘ਸਬਕਾ ਸਾਥ, ਸਬਕਾ ਵਿਕਾਸ’ ਦੇ ਨਾਅਰੇ ਵਿੱਚ ਝਲਕਦੀ ਹੈ। ਸੁਆਮੀ ਵਿਵੇਕਾਨੰਦ ਨੇ ਦੁਨੀਆ ਨੂੰ ਸਿਖਾਇਆ ਕਿ ਹਰ ਕੁਝ ਚੰਗਾ ਕਰਨ ਵਾਲਿਆਂ ਨੂੰ ਪ੍ਰੋਤਸਾਹਿਤ ਕਰਨਾ ਸਾਡਾ ਕਰਤੱਵ ਹੈ ਤਾਕਿ ਉਹ ਸੁਪਨੇ ਸੱਚ ਕਰ ਸਕਣ ਅਤੇ ਉਸ ਨੂੰ ਜੀ ਸਕਣ। ਇਹ ਸੁਪਨਾ ਅੰਤਯੋਦਯ ਦੇ ਉਥਾਨ ਦੇ ਵਿਚਾਰ ਨੂੰ ਵੀ ਜਨਮ ਦਿੰਦਾ ਹੈ। ਜਦ ਤੱਕ ਦੇਸ਼ ਦੇ ਆਖਿਰੀ ਗ਼ਰੀਬ ਦੇ ਉਥਾਨ ਨੂੰ ਸੁਨਿਸ਼ਚਿਤ ਨਾ ਕਰ ਲਿਆ ਜਾਵੇ, ਵਿਕਾਸ ਬੇਮਾਅਨਾ ਹੈ – ਇਸ ਸੋਚ ਦਾ ਜਨਮ ਵੀ ਵਿਵੇਕਾਨੰਦ ਦੀ ਸੋਚ ਤੋਂ ਹੀ ਹੋਇਆ ਹੈ।

ਈਸ਼ਵਰ ਬਾਰੇ ਸੁਆਮੀ ਵਿਵੇਕਾਨੰਦ ਦੀ ਜੋ ਧਾਰਨਾ ਹੈ ਉਹ ਹਰ ਧਰਮ ਦੇ ਕਰੀਬ ਹੈ। ਮਗਰ, ਇਹੀ ਸਨਾਨਤ ਧਰਮ ਦੇ ਮੂਲ ਵਿੱਚ ਵੀ ਹੈ। ਪਰਉਪਕਾਰ। ਪਰਉਪਕਾਰ ਹੀ ਜੀਵਨ ਹੈ। ਇਸ ਸੁਭਾਅ ਨਾਲ ਹਰ ਕਿਸੇ ਦਾ ਜੁੜਨਾ ਜ਼ਰੂਰੀ ਹੈ। ਉਹ ਕਹਿੰਦੇ ਹਨ, “ਜਿਤਨਾ ਅਸੀਂ ਦੂਸਰਿਆਂ ਦੀ ਮਦਦ ਦੇ ਲਈ ਸਾਹਮਣੇ ਆਉਂਦੇ ਹਾਂ ਅਤੇ ਮਦਦ ਕਰਦੇ ਹਾਂ ਉਤਨਾ ਹੀ ਸਾਡਾ ਦਿਲ ਨਿਰਮਲ ਹੁੰਦਾ ਹੈ। ਅਜਿਹੇ ਹੀ ਲੋਕਾਂ ਵਿੱਚ ਈਸ਼ਵਰ ਹੁੰਦਾ ਹੈ।”

ਵਿਭਿੰਨ ਧਰਮਾਂ, ਭਾਈਚਾਰਿਆਂ, ਪਰੰਪਰਾਵਾਂ ਅਤੇ ਸੋਚ ਨੂੰ ਸੁਆਮੀ ਵਿਵੇਕਾਨੰਦ ਦੀ ਸੋਚ ਜੋੜਦੀ ਹੈ। ਇਹ ਜੜਤਾ ਤੋਂ ਮੁਕਤੀ ਲਈ ਪ੍ਰੇਰਿਤ ਕਰਦੀ ਹੈ। ਇਹੀ ਵਜ੍ਹਾ ਹੈ ਕਿ ਇਸ ਦੇਸ਼ ਵਿੱਚ ਸੁਆਮੀ ਵਿਵੇਕਾਨੰਦ ਦਾ ਕਿਸੇ ਅਧਾਰ ‘ਤੇ ਕੋਈ ਵਿਰੋਧੀ ਨਹੀਂ ਹੈ। ਹਰ ਕੋਈ ਸੁਆਮੀ ਦੇ ਵਿਚਾਰ ਦੇ ਸਾਹਮਣੇ ਨਤਮਸਤਕ ਹੈ। 19ਵੀਂ ਸਦੀ ਵਿੱਚ ਦੁਨੀਆ ਨੇ ਸਨਾਤਨੀ ਧਰਮ ਦੇ ਜਿਸ ਪ੍ਰਵਕਤਾ (ਬੁਲਾਰੇ) ਨੂੰ ਉਨ੍ਹਾਂ ਦੇ ਓਜਸਵੀ ਵਿਚਾਰਾਂ ਦੇ ਕਾਰਨ ‘ਸਾਇਕਲੋਨਿਕ ਹਿੰਦੂ’ ਦੱਸਿਆ ਸੀ, ਅੱਜ ਵੀ ਦੁਨੀਆ ਦੇ ਪੱਧਰ ‘ਤੇ ਉਹ ਸਨਾਤਨੀ ਪ੍ਰਵਕਤਾ (ਬੁਲਾਰੇ) ਆਪਣੀ ਸਕਾਰਾਤਮਕ ਸੋਚ ਦੇ ਨਾਲ ਮਜ਼ਬੂਤੀ ਨਾਲ ਖੜ੍ਹਾ ਹੈ। ਤਦ ਵੀ ਸੁਆਮੀ ਵਿਵੇਕਾਨੰਦ ਦੀ ਸੋਚ ਯੁਵਾ ਸੀ, ਅੱਜ ਵੀ ਯੁਵਾ ਹੈ। ਉਨ੍ਹਾਂ ਦੇ ਵਿਚਾਰ ਕਾਲਜਯੀ (ਕਲਾਸਿਕ) ਸਨ, ਕਾਲਜਯੀ (ਕਲਾਸਿਕ) ਹਨ ਅਤੇ ਕਾਲਜਯੀ (ਕਲਾਸਿਕ) ਰਹਿਣਗੇ।

(ਇਸ ਲੇਖ ਦੇ ਲੇਖਕ ਹਨ – ਕੇਂਦਰੀ ਟੂਰਿਜ਼ਮ ਤੇ ਸੱਭਿਆਚਾਰ ਰਾਜ ਮੰਤਰੀ (ਸੁਤੰਤਰ ਚਾਰਜ), ਭਾਰਤ ਸਰਕਾਰ)

Check Also

ਪੰਜਾਬ ਚੋਣਾਂ – ਸਿੱਖਿਆ ਤੇ ਚਰਚਾ, ਕੀ ਕਰਨਾ ਲੋੜੀਏ ? ਉਮੀਦਵਾਰਾਂ ਤੇ ਵੋਟਰਾਂ ਦੋਹਾਂ ਦੇ ਲਈ…

ਡਾ. ਪਿਆਰਾ ਲਾਲ ਗਰਗ   ਸਾਨੂੰ ਸੱਭ ਨੂੰ ਪਤਾ ਹੈ ਕਿ ਸਿੱਖਿਆ ਦੀ ਹਾਲਤ ਮੰਦੀ …

Leave a Reply

Your email address will not be published. Required fields are marked *