ਕੈਪਟਨ ਦੇ ਸਮਾਗਮ ਨੇੜੇ ਯੂਥ ਕਾਂਗਰਸ ਆਗੂਆਂ ‘ਚ ਫਾਇਰਿੰਗ, 2 ਜ਼ਖ਼ਮੀ

TeamGlobalPunjab
2 Min Read

ਪਟਿਆਲਾ: ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਦੇ ਸਥਾਨਕ ਨਗਰ ਨਿਗਮ ਵਿਖੇ ਰੱਖੇ ਗਏ ਦੂਜੇ ਸਮਾਗਮ ਦੇ ਬਿਲਕੁੱਲ ਨੇੜੇ ਐਨਆਈਐਸ ਚੌਂਕ ਵਿਚ ਫਾਇਰਿੰਗ ਹੋਣ ਦੀ ਸੂਚਨਾ ਮਿਲੀ ਹੈ। ਇਹ ਫਾਇਰਿੰਗ ਸੂਥ ਕਾਂਗਰਸੀ ਆਗੂਆਂ ਦੇ ਆਪਸ ਵਿਚ ਹੋਣ ਦੀ ਸੂਚਨਾ ਹੈ। ਇਸ ਸਬੰਧੀ ਸਬੰਧਿਤ ਪੁਲਿਸ ਅਧਿਕਾਰੀਆਂ ਨੇ ਅਜੇ ਤੱਕ ਕੋਈ ਵੀ ਪੁਖਤਾ ਜਾਣਕਾਰੀ ਨਹੀਂ ਦਿੱਤੀ।

ਸੂਤਰ ਦਸਦੇ ਹਨ ਕਿ ਜਿਉਂ ਹੀ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦਾ ਸਮਾਗਮ ਸਮਾਪਤ ਹੋਇਆ ਤਾਂ ਇਹ ਦੋਵੇਂ ਧਿਰਾਂ ਆਪਣੀਆ ਗੱਡੀਆਂ ਵਿਚ ਬੈਠਣ ਲਈ ਐਨਆਈਐਸ ਚੌਂਕ ਵੱਲ ਵਧੇ। ਸੂਤਰਾਂ ਮੁਤਾਬਿਕ ਜਿਉਂ ਹੀ ਇਹਨਾ ਧਿਰਾਂ ਦੇ ਸਮਰਥਕ ਸਰਕਾਰ ਦੇ ਹੱਕ ਵਿਚ ਨਾਅਰੇਬਾਜੀ ਕਰਨ ਲੱਗੇ ਤਾਂ ਦੂਜੀ ਧਿਰ ਨਾਲ ਮਾਮੂਲੀ ਤਕਰਾਰ ਹੋ ਗਈ, ਜਿਸ ਕਾਰਨ ਇਹ ਤਕਰਾਰ ਖੂਨੀ ਖੇਡ ਵਿਚ ਬਦਲ ਗਈ। ਇਕ ਧਿਰ ਵੱਲੋਂ ਫਾਇਰੰਗ ਕਰਨ ਨਾਲ ਦੂਜੀ ਧਿਰ ਦੇ 2 ਵਿਅਕਤੀ ਜਖਮੀ ਹੋ ਗਏ।

ਜਾਣਕਾਰੀ ਅਨੁਸਾਰ ਦੁਪਹਿਰ ਸਮੇਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਗਰ ਨਿਗਮ ਵਿਖੇ ਵਿਕਾਸ ਕਾਰਜਾਂ ਦਾ ਨੀਂਹ ਪੱਥਰ ਰੱਖਣ ਪੁੱਜੇ ਸਨ। ਨੀਂਹ ਪੱਥਰ ਰੱਖਣ ਉਪਰੰਤ ਜਿਵੇਂ ਹੀ ਮੁੱਖ ਮੰਤਰੀ ਦਾ ਕਾਫ਼ਲਾ ਮੋਤੀ ਮਹਿਲ ਵੱਲ ਰਵਾਨਾ ਹੋਇਆ, ਇੱਥੋਂ ਥੋਡ਼੍ਹੀ ਦੂਰ ਸਥਿਤ NIS ਚੌਕ ਟਚ ਦੋ ਧਿਰਾਂ ਵਿਚ ਝੜਪ ਹੋ ਗਈ।

- Advertisement -

ਦੇਖਦਿਆਂ ਹੀ ਦੇਖਦਿਆਂ ਗੋਲ਼ੀਆਂ ਚੱਲ ਗਈਆਂ ਤੇ ਦੋ ਵਿਅਕਤੀ ਜ਼ਖ਼ਮੀ ਹੋ ਗਏ। ਜ਼ਖ਼ਮੀ ਚਰਨਜੀਤ ਸਿੰਘ ਤੇ ਰਿਹਾਨ ਰਿਸ਼ੀ ਨੂੰ ਇਲਾਜ ਲਈ ਸਰਕਾਰੀ ਰਜਿੰਦਰਾ ਹਸਪਤਾਲ ਪਹੁੰਚਾ ਦਿੱਤਾ ਗਿਆ ਹੈ। ਮੌਕੇ ‘ਤੇ ਮੌਜੂਦ ਹਰਵਿੰਦਰ ਜੋਈ ਨੇ ਦੱਸਿਆ ਕਿ ਮੁੱਖ ਮੰਤਰੀ ਦੇ ਪ੍ਰੋਗਰਾਮ ਖਤਮ ਹੋਣ ਤੋਂ ਬਾਅਦ ਉਹ ਨਗਰ ਨਿਗਮ ਦਫ਼ਤਰ ਤੋਂ ਬਾਹਰ ਨਿਕਲੇ ਤਾਂ ਕੁਝ ਵਿਅਕਤੀ ਉਨ੍ਹਾਂ ਨੂੰ ਮਿਲਣ ਆਏ ਸਨ। ਇਸੇ ਦੌਰਾਨ ਮੂੰਹ ‘ਤੇ ਰੁਮਾਲ ਬੰਨ੍ਹੀ ਦੋ ਵਿਅਕਤੀਆਂ ਨੇ ਗੋਲ਼ੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਤੇ ਭਾਜੜ ਪੈ ਗਈ। ਇਸੇ ਦੌਰਾਨ ਦੋ ਨੌਜਵਾਨਾਂ ਗੋਲੀਆਂ ਲੱਗਣ ਕਾਰਨ ਜ਼ਖਮੀ ਹੋਏ ਹਨ। ਦੂਸਰੇ ਪਾਸੇ ਮੁੱਖ ਮੰਤਰੀ ਦੀ ਆਮਦ ‘ਤੇ ਹੋਈ ਇਸ ਵਾਰਦਾਤ ਨੂੰ ਲੈ ਕੇ ਪੁਲਿਸ ਨੂੰ ਹੱਥਾਂ-ਪੈਰਾਂ ਦੀ ਪੈ ਗਈ ਹੈ। ਮੌਕੇ ‘ਤੇ ਮੌਜੂਦ ਪੁਲਿਸ ਮੁਸਤੈਦ ਤਾਂ ਹੋਈ ਪਰ ਹਾਲੇ ਤਕ ਗੋਲ਼ੀਆਂ ਚਲਾਉਣ ਵਾਲੇ ਤੇ ਜ਼ਖ਼ਮੀਆਂ ਦੀ ਪਛਾਣ ਨਹੀਂ ਹੋ ਸਕੀ ਹੈ।

Share this Article
Leave a comment