ਨਿਊਯਾਰਕ : ਅਮਰੀਕੀ ਕਸਟਮ ਵਿਭਾਗ ਵਲੋਂ ਗ੍ਰਿਫਤਾਰ ਕੀਤੇ ਗਏ ਬਰੈਂਪਟਨ ਦੇ ਪੰਜਾਬੀ ਟਰੱਕ ਡਰਾਈਵਰ ਨੂੰ ਵੱਡੀ ਰਾਹਤ ਦਿੰਦਿਆਂ ਅਮਰੀਕੀ ਅਧਿਕਾਰੀਆਂ ਵੱਲੋਂ ਸਾਰੇ ਚਾਰਜ ਵਾਪਸ ਲੈ ਲਏ ਗਏ ਹਨ। ਕੈਨੇਡਾ ਅਮਰੀਕਾ ਬਾਰਡਰ ਦੇ ਸ਼ਹਿਰ ਬੱਫਲੋ ਦੀ ਅੰਤਰ -ਰਾਸ਼ਟਰੀ ਸਰਹੱਦ ‘ਤੇ 22 ਸਾਲਾ ਟਰੱਕ ਡਰਾਈਵਰ ਅਰਸ਼ਦੀਪ ਸਿੰਘ ਨੂੰ 2.5 ਮਿਲੀਅਨ ਡਾਲਰ ਦੀ ਭੰਗ ਸਣੇ ਗ੍ਰਿਫਤਾਰ ਕਰ ਲਿਆ ਗਿਆ ਸੀ।
ਅਰਸ਼ਦੀਪ ਸਿੰਘ ਦਾ ਕਹਿਣਾ ਸੀ ਕਿ ਉਸਦੇ ਟਰੱਕ ਵਿੱਚ ਭੰਗ ਹੋਣ ਬਾਰੇ ਉਸਨੂੰ ਨਹੀਂ ਪਤਾ ਸੀ। ਇਸ ਮਾਮਲੇ ‘ਚ ਲੰਬੀ ਜਾਂਚ ਅਤੇ ਅਦਾਲਤੀ ਕਾਰਵਾਈ ਤੋਂ ਬਾਅਦ, ਹੁਣ ਅਮਰੀਕੀ ਅਧਿਕਾਰੀਆਂ ਨੇ ਇਹ ਦੋਸ਼ ਖਾਰਜ ਕਰ ਦਿੱਤੇ ਹਨ।
CASE DISMISSED! This is a pic of my innocent client and I walking out of federal court right after the government agreed to dismiss its case against him! #NotGuilty #criminaldefense #advocacy #SingerLegalPLLC pic.twitter.com/5pBUUVTcDN
— Rob Singer (@robcsinger) January 31, 2022
ਦੱਸਣਯੋਗ ਹੈ ਕਿ ਅਰਸ਼ਦੀਪ ਸਿੰਘ ਨੂੰ 5 ਜੂਨ 2020 ਨੂੰ ਪੀਸ ਬ੍ਰਿਜ ‘ਤੇ ਅਮਰੀਕਾ ਜਾਣ ਵੇਲੇ ਕਸਟਮ ਵਿਭਾਗ ਨੇ ਭੰਗ ਨਾਲ ਲੱਦੇ ਟਰੇਲਰ ਸਣੇ ਗ੍ਰਿਫਤਾਰ ਕੀਤਾ ਸੀ। ਜੇਕਰ ਇਹ ਦੋਸ਼ ਖਾਰਜ ਨਾ ਹੁੰਦੇ ਤਾਂ ਅਰਸ਼ਦੀਪ ਨੂੰ 10 ਸਾਲ ਤੱਕ ਦੀ ਸਜ਼ਾ ਹੋ ਸਕਦੀ ਸੀ।
ਇਹ ਵੀ ਪੜ੍ਹੋ: ਕੈਨੇਡਾ ਤੋਂ ਡਿਪੋਰਟ ਹੋਏ ਜਿਮੀ ਸੰਧੂ ਦੇ ਕਤਲ ਮਾਮਲੇ ’ਚ ਇੱਕ ਵਿਅਕਤੀ ਗ੍ਰਿਫ਼ਤਾਰ
Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.