Home / ਓਪੀਨੀਅਨ / ਯੋਗ ਕਰੋ, ਨਿਰੋਗ ਰਹੋ, ਘਰ ਹੀ ਰਹੋ

ਯੋਗ ਕਰੋ, ਨਿਰੋਗ ਰਹੋ, ਘਰ ਹੀ ਰਹੋ

-ਰਮੇਸ਼ ਪੋਖਰਿਯਾਲ ‘ਨਿਸ਼ੰਕ’*;

 

ਸੰਯੁਕਤ ਰਾਸ਼ਟਰ ਮਹਾ ਸਭਾ ਨੇ 21 ਜੂਨ ਨੂੰ ਅੰਤਰਰਾਸ਼ਟਰੀ ਯੋਗ ਦਿਵਸ ਦੇ ਰੂਪ ਵਿੱਚ ਐਲਾਨਣ ਦੇ ਭਾਰਤ ਦੇ ਪ੍ਰਸਤਾਵ ਨੂੰ ਅੰਗੀਕ੍ਰਿਤ ਕੀਤਾ ਸੀ। ਇਹ ਦੋ ਕਾਰਨਾਂ ਨਾਲ ਇਤਿਹਾਸਿਕ ਪਲ ਸੀ: ਪਹਿਲਾ ਕਾਰਨ ਇਹ ਕਿ ਸਾਲ 2014 ਵਿੱਚ ਸਾਡੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੁਆਰਾ ਇਸ ਪ੍ਰਸਤਾਵ ਦੇ ਰੱਖੇ ਜਾਣ ਦੇ ਬਾਅਦ, ਇਸ ਨੂੰ ਸੰਯੁਕਤ ਰਾਸ਼ਟਰ ਸੰਘ ਦੇ ਮੈਂਬਰ ਦੇਸ਼ਾਂ ਦੁਆਰਾ 90 ਦਿਨਾਂ ਤੋਂ ਵੀ ਘੱਟ ਸਮੇਂ ਵਿੱਚ ਲਾਗੂ ਕੀਤਾ ਗਿਆ ਅਤੇ ਦੂਜਾ ਕਾਰਨ ਇਹ ਕਿ ਇਸ ਦੇ ਸਹਿ-ਪ੍ਰਾਯੋਜਕ ਦੇ ਰੂਪ ਵਿੱਚ 177 ਰਾਸ਼ਟਰ ਸ਼ਾਮਲ ਹੋਏ ਸਨ ਜੋ ਕਿਸੇ ਵੀ ਆਮ ਸਭਾ ਦੇ ਪ੍ਰਸਤਾਵ ਦੇ ਲਈ ਹੁਣ ਤੱਕ ਦੀ ਸਭ ਤੋਂ ਅਧਿਕ ਸੰਖਿਆ ਹੈ। ਅੱਜ, ਜਦ ਅਸੀਂ ਯੋਗ ਦਿਵਸ ਦੀ 7ਵੀਂ ਵਰ੍ਹੇਗੰਢ ਮਨਾ ਰਹੇ ਹਾਂ ਅਤੇ ਕੋਵਿਡ-19 ਮਹਾਮਾਰੀ ਦੇ ਕਾਰਨ ਦੁਨੀਆ ਭਰ ਦੇ ਲੋਕਾਂ ਦਾ ਆਮ ਜੀਵਨ ਲਗਾਤਾਰ ਅਸਤ-ਵਿਅਸਤ ਹੋ ਰਿਹਾ ਹੈ ਅਤੇ ਆਜੀਵਿਕਾ ਵਿੱਚ ਰੁਕਾਵਟਾਂ ਆ ਰਹੀਆਂ ਹਨ ਤਾਂ ਅਜਿਹੀ ਸਥਿਤੀ ਵਿੱਚ ਯੋਗ ਦੀ ਪ੍ਰਾਸੰਗਿਕਤਾ ਕਈ ਗੁਣਾ ਵਧ ਗਈ ਹੈ।

ਯੋਗ ਦੀਆਂ ਪ੍ਰਥਾਵਾਂ ਅਤੇ ਸੰਕਲਪਾਂ ਦੀ ਉਤਪਤੀ ਭਾਰਤ ਵਿੱਚ ਸਾਡੀ ਪ੍ਰਾਚੀਨ ਸੱਭਿਅਤਾ ਦੀ ਸ਼ੁਰੂਆਤ ਦੇ ਨਾਲ ਹੋਈ ਸੀ। ਸਾਡੇ ਮਹਾਨ ਸੰਤਾਂ ਅਤੇ ਰਿਸ਼ੀਆਂ ਨੇ ਸ਼ਕਤੀਸ਼ਾਲੀ ਯੋਗ ਵਿਗਿਆਨ ਨੂੰ ਦੁਨੀਆ ਦੇ ਵਿਭਿੰਨ ਹਿੱਸਿਆਂ ਵਿੱਚ ਪਹੁੰਚਾਇਆ ਅਤੇ ਇਸ ਨੂੰ ਆਮ ਆਦਮੀ ਦੇ ਲਈ ਸੁਲਭ ਬਣਾਇਆ। ਇਹ ਸਭ ਤੋਂ ਅਦਭੁਤ ਅਭਿਆਸਾਂ ਵਿੱਚੋਂ ਇੱਕ ਹੈ ਜੋ ਮਨ,ਆਤਮਾ ਅਤੇ ਸਰੀਰ ਨੂੰ ਸੁਵਿਵਸਥਿਤ ਕਰਦਾ ਹੈ ਅਤੇ ਮਨ ਦੀ ਸ਼ੁੱਧਤਾ ਚਾਹੁਣ ਵਾਲਿਆਂ ਦੇ ਲਈ ਇਨਾਮ ਦਾ ਕੰਮ ਕਰਦਾ ਹੈ । ਯੋਗ ਉਨ੍ਹਾਂ ਵਿਅਕਤੀਆਂ ਦੇ ਲਈ ਇੱਕ ਜ਼ਰੂਰੀ ਉਪਕਰਣ ਦੀ ਤਰ੍ਹਾਂ ਹੈ ਜੋ ਆਪਣੇ ਰੋਜ਼ਾਨਾ ਜੀਵਨ ਵਿੱਚ ਤਣਾਅ ਅਤੇ ਅਤਿ-ਅਧਿਕ ਦਬਾਅ ਦਾ ਸਾਹਮਣਾ ਕਰ ਰਹੇ ਹਨ ਅਤੇ ਨਾਲ ਹੀ, ਆਪਣੀ ਗਤੀਸ਼ੀਲਤਾ ਨੂੰ ਸੁਧਾਰਨ ਅਤੇ ਹੋਰ ਸਰੀਰਕ ਬਿਆਧੀਆਂ ਨੂੰ ਘੱਟ ਕਰਨ ਦੇ ਲਈ ਪ੍ਰਯਤਨਸ਼ੀਲ ਹੈ।

ਅੱਜ, ਕੋਵਿਡ-19 ਨੇ ਮਾਨਵਤਾ ਦੇ ਲਈ ਸਭ ਤੋਂ ਵੱਡਾ ਸੰਕਟ ਪੈਦਾ ਕਰ ਦਿੱਤਾ ਹੈ। ਇਸ ਮਹਾਮਾਰੀ ਨੇ ਮਾਨਵ ਜੀਵਨ ਨੂੰ ਕਾਫੀ ਨੁਕਸਾਨ ਪਹੁੰਚਾਇਆ ਹੈ ਅਤੇ ਜਨ-ਸਿਹਤ ਦੇ ਲਈ ਬੇਮਿਸਾਲ ਚੁਣੌਤੀਆਂ ਪੈਦਾ ਕੀਤੀਆਂ ਹਨ। ਹੁਣ ਜੋ ਸਥਿਤੀ ਬਣੀ ਹੋਈ ਹੈ, ਉਸ ਦੇ ਕਾਰਨ ਅਸੀਂ ਸਾਰੇ ਆਪਣੇ ਘਰਾਂ ਵਿੱਚ ਹੀ ਰਹਿ ਕੇ ਪ੍ਰਤੀਬੰਧਿਤ ਜੀਵਨ ਜੀਣ ਲਈ ਮਜਬੂਰ ਹਾਂ ਅਤੇ ਸਾਨੂੰ ਲਗਾਤਾਰ ਸੰਕ੍ਰਮਣ ਦੇ ਖਤਰੇ ਦਾ ਡਰ ਸਤਾ ਰਿਹਾ ਹੈ ਅਤੇ ਇਸ ਲਈ ਸਾਡੀ ਚਿੰਤਾ ਵੀ ਵਧਦੀ ਜਾ ਰਹੀ ਹੈ। ਇਤਨੇ ਲੰਬੇ ਸਮੇ ਤੱਕ ਇੱਕ ਜਗ੍ਹਾ ਬੰਨ੍ਹ ਕੇ ਰਹਿਣ ਦੀ ਸਥਿਤੀ ਨੇ ਸਾਡੀਆਂ ਹੋਰ ਸਰੀਰਕ ਬਿਮਾਰੀਆਂ ਦੇ ਲਈ ਈਂਧਣ ਦਾ ਕੰਮ ਕੀਤਾ ਹੈ ਅਤੇ ਸਾਡੇ ਮਾਨਸਿਕ ਤਣਾਅ ਅਤੇ ਚਿੰਤਾ ਵਿੱਚ ਵਾਧਾ ਕੀਤਾ ਹੈ। ਜਨਤਕ ਸਿਹਤ ਦੇ ਲਈ ਉਤਪੰਨ ਹੋਏ ਇਸ ਸੰਕਟ ਨੇ ਪ੍ਰਤੀਰੱਖਿਆ ਪ੍ਰਣਾਲੀ ਨੂੰ ਮਜ਼ਬੂਤ ਬਣਾਉਣ ਦੇ ਅਤੇ ਇਸ ਲਈ ਇੱਕ ਤੰਦਰੁਸਤ ਜੀਵਨ-ਸ਼ੈਲੀ ਅਪਣਾਉਣ ਦੇ ਮਹੱਤਵ ਨੂੰ ਰੇਖਾਂਕਿਤ ਕੀਤਾ ਹੈ। ਪ੍ਰਤੀਰੱਖਿਆ ਪ੍ਰਣਾਲੀ ਨੂੰ ਮਜ਼ਬੂਤ ਬਣਾਉਣ ਵਿੱਚ ਯੋਗ ਦੀ ਪ੍ਰਭਾਵਸ਼ੀਲਤਾ ਕਈ ਅਧਿਐਨਾਂ ਨਾਲ ਸਾਬਤ ਹੋ ਚੁੱਕੀ ਹੈ। ਯੋਗ ਸਰੀਰਕ ਕਸਰਤ, ਸਾਹ ਲੈਣ ਦੇ ਅਭਿਆਸ ਅਤੇ ਇਕਾਗਰਤਾ ਦੀ ਬਿਹਤਰੀ ਦਾ ਇੱਕ ਸੰਯੋਜਨ ਹੈ ਜਿਸ ਨਾਲ ਸਰੀਰ ਅਤੇ ਦਿਮਾਗ ਮਜ਼ਬੂਤ ਹੁੰਦੇ ਹਨ ਅਤੇ ਫਲਸਰੂਪ ਸਾਡੀ ਪ੍ਰਤੀਰੱਖਿਆ ਪ੍ਰਣਾਲੀ ਮਜ਼ਬੂਤ ਹੁੰਦੀ ਹੈ। ਯੋਗ ਆਸਣ ਕਈ ਪ੍ਰਕਾਰ ਦੇ ਹਨ, ਜਿਨ੍ਹਾਂ ਵਿੱਚ ਸ਼ਵ ਆਸਣ,ਸ਼ਸਾਕ ਆਸਣ ਨਾਲ ਤਣਾਅ ਘੱਟ ਹੁੰਦਾ ਹੈ ਅਤੇ ਸਾਡੀ ਪ੍ਰਤੀਰੱਖਿਆ ਪ੍ਰਣਾਲੀ ਦੀ ਰੋਗਾਂ ਨਾਲ ਲੜਨ ਦੀ ਸਮਰੱਥਾ ਵਧਦੀ ਹੈ। ਪ੍ਰਾਣਾਯਾਮ ਜਿਹੇ ਸਾਹ ਲੈਣ ਦੇ ਅਭਿਆਸ ਨਾਲ ਸਾਡਾ ਸਾਹ ਤੰਤਰ ਮਜ਼ਬੂਤ ਬਣਦਾ ਹੈ ਅਤੇ ਫੇਫੜਿਆਂ ਦੀ ਕਾਰਜ-ਸਮਰੱਥਾ ਵਧਦੀ ਹੈ। ਤ੍ਰਿਕੋਣ ਆਸਣ ਨਾਲ ਖੂਨ ਦੇ ਸੰਚਾਰ ਵਿੱਚ ਸੁਧਾਰ ਹੁੰਦਾ ਹੈ ਸਾਰੇ ਅੰਗਾਂ ਦਾ ਸਰਬ-ਉੱਤਮ ਕੰਮ-ਕਾਜ ਸੁਨਿਸ਼ਚਿਤ ਹੁੰਦਾ ਹੈ। ਇਸ ਲਈ ਯੋਗ ਦਾ ਅਭਿਆਸ ਨਾ ਕੇਵਲ ਪ੍ਰਤੀਰੱਖਿਆ ਪ੍ਰਣਾਲੀ ਨੂੰ ਮਜ਼ਬੂਤ ਬਣਾਉਣ ਵਿੱਚ ਸਹਾਇਕ ਹੈ ਬਲਕਿ ਮਾਨਵ ਸਰੀਰ ਦੀ ਸਮੁੱਚੀ ਸਿਹਤ ਦੇ ਲਈ ਵੀ ਜ਼ਰੂਰੀ ਹੈ।

ਕਈ ਡਾਕਟਰਾਂ ਅਤੇ ਮਾਹਿਰਾਂ ਦਾ ਸੁਝਾਅ ਹੈ ਕਿ ਕੋਵਿਡ-19 ਦੇ ਹਲਕੇ ਲੱਛਣਾਂ ਵਾਲੇ ਜਿਨ੍ਹਾਂ ਰੋਗੀਆਂ ਨੂੰ ਘਰ ਵਿੱਚ ਇਕਾਂਤਵਾਸ ਵਿੱਚ ਰਹਿਣ ਦੀ ਸਲਾਹ ਦਿੱਤੀ ਗਈ ਹੈ,ਉਨ੍ਹਾਂ ਨੂੰ ਇਸ ਘਾਤਕ ਵਾਇਰਸ ਨਾਲ ਲੜਨ ਦੇ ਲਈ ਯੋਗ-ਆਸਣ ਅਤੇ ਸਾਹ ਲੈਣ ਦੀ ਕਸਰਤ ਕਰਨੀ ਚਾਹੀਦੀ ਹੈ। ਕਿਉਂਕਿ ਇਹ ਵਾਇਰਸ ਸਿੱਧਾ ਫੇਫੜਿਆਂ ‘ਤੇ ਅਸਰ ਕਰਦਾ ਹੈ, ਇਸ ਲਈ ਸਾਹ ਪ੍ਰਣਾਲੀ ਨੂੰ ਮਜ਼ਬੂਤ ਰੱਖਣਾ ਜ਼ਰੂਰੀ ਹੋ ਜਾਂਦਾ ਹੈ। ਸੁਝਾਏ ਗਏ ਯੋਗ ਆਸਣ ਸੰਤ੍ਰਿਪਤੀ ਦੇ ਆਦਰਸ਼ ਪੱਧਰ ਨੂੰ ਪ੍ਰਾਪਤ ਕਰਨ ਅਤੇ ਫੇਫੜਿਆਂ ਦੀ ਕਾਰਜ-ਪ੍ਰਣਾਲੀ ਨੂੰ ਬਹਾਲ ਕਰਨ ਵਿੱਚ ਮਦਦਗਾਰ ਹਨ। ਯੋਗ ਦਾ ਅਭਿਆਸ ਕਰਨ ਦੀ ਸਲਾਹ ਨਾ ਕੇਵਲ ਕੋਵਿਡ ਪਾਜ਼ਿਟਿਵ ਮਰੀਜ਼ਾਂ ਨੂੰ ਬਲਕਿ ਵਾਇਰਸ ਤੋਂ ਠੀਕ ਹੋ ਚੁੱਕੇ ਮਰੀਜ਼ਾਂ ਨੂੰ ਵੀ ਦਿੱਤੀ ਜਾ ਰਹੀ ਹੈ। ਯੋਗਿਕ ਸਾਹ, ਸ਼ੁਰੂਆਤੀ ਪੱਧਰ ਦੇ ਯੋਗ ਆਸਣਾਂ ਅਤੇ ਇਕਾਗਰਤਾ ਨਾਲ ਮਾਨਸਿਕ ਸ਼ਾਂਤੀ ਮਿਲਦੀ ਹੈ ਅਤੇ ਉਨ੍ਹਾਂ ਰੋਗੀਆਂ ਦੇ ਪੂਰੇ ਸਰੀਰ ਵਿੱਚ ਸ਼ਾਂਤੀ ਅਤੇ ਠੰਢ ਦਾ ਅਹਿਸਾਸ ਹੁੰਦਾ ਹੈ, ਜਿਨ੍ਹਾਂ ਨੂੰ ਕੋਵਿਡ ਦਾ ਦਰਦਨਾਕ ਅਨੁਭਵ ਹੋਇਆ ਹੈ। ਇਸ ਦੇ ਇਲਾਵਾ ਮਾਹਿਰਾਂ ਦੁਆਰਾ ਸਿਫਾਰਸ਼ ਕੀਤੀ ਸੰਸ਼ੋਧਿਤ ਸਾਹ ਲੈਣ ਦੀ ਤਕਨੀਕ ਅਤੇ ਯੋਗ ਮੁਦਰਾ ਨਾਲ ਠੀਕ ਹੋਏ ਕੋਵਿਡ ਰੋਗੀਆਂ ਵਿੱਚ ਥਕਾਵਟ ਨੂੰ ਘੱਟ ਕਰਨ ਅਤੇ ਊਰਜਾ ਦੇ ਸੁਭਾਵਿਕ ਪੱਧਰ ਦੀ ਬਹਾਲੀ ਵਿੱਚ ਸਹਾਇਤਾ ਮਿਲੀ ਹੈ।

ਯੋਗ ਦੇ ਲਾਭ ਕੇਵਲ ਬਾਲਗਾਂ ਤੱਕ ਹੀ ਸੀਮਤ ਨਹੀਂ ਹਨ ਬਲਕਿ ਇਹ ਉਨ੍ਹਾਂ ਬੱਚਿਆਂ ਦੇ ਲਈ ਵੀ ਮਦਦਗਾਰ ਹੋ ਸਕਦਾ ਹੈ ਜਿਨ੍ਹਾਂ ਨੇ ਤਣਾਅ ਦਾ ਅਨੁਭਵ ਕੀਤਾ ਹੈ । ਕੋਵਿਡ ਦੀ ਦੂਜੀ ਲਹਿਰ ਦੇ ਚਲਦੇ ਸਾਡੇ ਜ਼ਿਆਦਾਤਰ ਸਕੂਲਾਂ ਨੂੰ ਆਪਣੀਆਂ ਪਰੰਪਰਾਗਤ ਫਿਜ਼ੀਕਲ ਕਲਾਸਾਂ ਨੂੰ ਅਣਮਿੱਥੇ ਸਮੇਂ ਲਈ ਬੰਦ ਕਰਨ ਲਈ ਮਜਬੂਰ ਹੋਣਾ ਪਿਆ। ਇਸ ਨਾਲ ਸਾਡੇ ਬੱਚਿਆਂ ‘ਤੇ ਸਮਾਜਿਕ, ਭਾਵਨਾਤਮਕ, ਸਰੀਰਕ ਅਤੇ ਅਕਾਦਮਿਕ ਸਾਰੀਆਂ ਦ੍ਰਿਸ਼ਟੀਆਂ ਤੋਂ ਅਕਲਪਨੀ ਪ੍ਰਭਾਵ ਪਿਆ ਹੈ। ਸਾਡੇ ਦੇਸ਼ ਵਿੱਚ ਬੱਚਿਆਂ ਅਤੇ ਨੌਜਵਾਨਾਂ ਦੀ ਸਭ ਤੋਂ ਅਧਿਕ ਆਬਾਦੀ ਹੈ, ਇਸ ਨਾਤੇ ਇਸ ਮਹਾਮਾਰੀ ਦੇ ਦੌਰਾਨ ਆਈਆਂ ਰੁਕਾਵਟਾਂ ਨਾਲ ਨਿਪਟਣ ਦੇ ਲਈ ਸਾਨੂੰ ਹੋਰ ਅਧਿਕ ਪ੍ਰਯਤਨ ਕਰਨ ਦੀ ਜ਼ਰੂਰਤ ਹੋਵੇਗੀ ਤਾਕਿ ਉਨ੍ਹਾਂ ਦੀ ਸਿਹਤ ਇਸ ਤੋਂ ਨਿਊਨਤਮ ਪ੍ਰਭਾਵਿਤ ਹੋਵੇ। ਇਸ ਲਈ ਮੈਂ ਸਾਰੇ ਮਾਪਿਆਂ ਅਤੇ ਅਧਿਆਪਕਾਂ ਨੂੰ ਅਪੀਲ ਕਰਦਾ ਹਾਂ ਕਿ ਉਹ ਆਪਣੇ ਬੱਚਿਆਂ ਨੂੰ ਆਪਣੇ ਰੋਜ਼ਾਨਾ ਜੀਵਨ ਵਿੱਚ ਯੋਗ ਦਾ ਅਭਿਆਸ ਕਰਨ ਦੇ ਲਈ ਪ੍ਰੇਰਿਤ ਕਰਨ। ਯੋਗ ਦਾ ਅਭਿਆਸ ਬੱਚਿਆਂ ਦੇ ਲਈ ਆਪਣੀ ਅੰਤਰ-ਆਤਮਾ ਨਾਲ ਅਧਿਕ ਤੀਬਰਤਾ ਨਾਲ ਜੁੜਨ ਅਤੇ ਆਪਣੀ ਤਾਕਤ,ਗਤੀਸ਼ੀਲਤਾ ਅਤੇ ਤਾਲਮੇਲ ਸਮਰੱਥਾ ਨੂੰ ਵਧਾਉਣ ਵਿੱਚ ਸਹਾਇਕ ਹੋਵੇਗਾ। ਇਸ ਦੇ ਇਲਾਵਾ, ਇਸ ਚੁਣੌਤੀਪੂਰਨ ਸਮੇਂ ਦੇ ਦੌਰਾਨ ਆਪਣੀ ਇਕਾਗਰਤਾ ਨੂੰ ਵਧਾਉਣ ਅਤੇ ਮਨ ਵਿੱਚ ਸ਼ਾਂਤੀ ਅਤੇ ਤਣਾਅ-ਮੁਕਤੀ ਦੀ ਭਾਵਨਾ ਨੂੰ ਬਣਾਈ ਰੱਖਣ ਨਾਲ ਯੁਵਾ ਵਰਗ ਨੂੰ ਬਹੁਤ ਲਾਭ ਹੋਵੇਗਾ।

ਅੱਜ, ਦੁਨੀਆ ਰੁਕ ਜਿਹੀ ਗਈ ਹੈ,ਅਜਿਹੇ ਵਿੱਚ ਯੋਗ ਸਾਡੀ ਪ੍ਰਤੀਰੱਖਿਆ ਪ੍ਰਣਾਲੀ ਵਿੱਚ ਸੁਧਾਰ ਕਰਨ ਅਤੇ ਅੰਦਰੂਨੀ ਆਤਮ-ਸੰਤੁਲਨ ਬਣਾਈ ਰੱਖਣ ਦੀ ਸਭ ਤੋਂ ਪ੍ਰਭਾਵੀ ਸਿਹਤ ਕਸਰਤ ਦੇ ਰੂਪ ਵਿੱਚ ਉੱਭਰਿਆ ਹੈ। ਯੋਗ ਨੂੰ ਆਲਮੀ ਪੱਧਰ ‘ਤੇ ਬਹੁਤ ਪ੍ਰਸ਼ੰਸਾ ਅਤੇ ਲੋਕਾਂ ਦੇ ਵਿੱਚ ਕਬੂਲੀਅਤ ਪ੍ਰਾਪਤ ਹੋਈ ਹੈ ਅਤੇ ਇਹ ਲੋਕਾਂ ਦੇ ਦੇ ਵਿਵਹਾਰਕ ਜੀਵਨ ਵਿੱਚ ਅਤੇ ਸੋਚ ਵਿੱਚ ਸ਼ਾਮਲ ਹੋ ਚੁੱਕਿਆ ਹੈ ਅਤੇ ਇਸ ਪ੍ਰਕਾਰ ਇਹ ਭਾਰਤ ਦੀ ਸੌਫਟ ਪਾਵਰ ਦਾ ਇੱਕ ਪ੍ਰਬਲ ਸਰੋਤ ਬਣ ਚੁੱਕਿਆ ਹੈ। ਅਗਰ ਅੱਜ ਕੋਵਿਡ ਦਾ ਦੌਰ ਨਾ ਹੁੰਦਾ ਤਾਂ ਅਸੀਂ ਸਾਰੇ ਮਨ, ਸਰੀਰ ਅਤੇ ਆਤਮਾ ਦੇ ਇਸ ਮਿਲਨ ਪੁਰਬ ਨੂੰ ਬਹੁਤ ਹੀ ਉਤਸ਼ਾਹ ਅਤੇ ਉਮੰਗ ਦੇ ਨਾਲ ਮਨਾ ਰਹੇ ਹੁੰਦੇ, ਪਰੰਤੂ ਕੋਵਿਡ ਮਹਾਮਾਰੀ ਦੇ ਕਾਰਨ ਸਾਥੋਂ ਆਪਣੇ ਘਰਾਂ ਵਿੱਚ ਹੀ ਰਹਿਣ ਅਤੇ ਸਮਾਜਿਕ ਦੂਰੀ ਬਣਾਈ ਰੱਖਣ ਦੀ ਉਮੀਦ ਕੀਤੀ ਜਾਂਦੀ ਹੈ। ਮੈਂ ਆਪਣੇ ਦੇਸ਼ ਭਰ ਦੇ ਸਾਰੇ ਨਾਗਰਿਕਾਂ ਅਤੇ ਛੋਟੇ ਬੱਚਿਆਂ ਨੂੰ ਅਪੀਲ ਕਰਦਾ ਹਾਂ ਕਿ ਤੁਸੀਂ ਲੋਕ ਇਸ ਵਾਇਰਸ ਦੇ ਕਾਰਨ ਆਪਣੇ ਹੌਸਲੇ ਅਤੇ ਉਤਸ਼ਾਹ ਨੂੰ ਘੱਟ ਨਾ ਹੋਣ ਦਿਓ। ਆਓ, ਅਸੀਂ ਸਾਰੇ ਯੋਗ ਦੇ ਲਈ ਚਟਾਈ ਉਠਾਈਏ ਅਤੇ ਆਪਣੇ ਘਰ ਵਿੱਚ ਹੀ ਯੋਗ ਦਿਵਸ ਮਨਾਉਣਾ ਸ਼ੁਰੂ ਕਰੀਏ ਤਾਕਿ ਸਾਡੇ ਅੰਦਰ ਦਾ ਉਜਿਆਰਾ ਬਾਹਰ ਆ ਕੇ ਪ੍ਰਕਾਸ਼ਮਾਨ ਹੋ ਸਕੇ ਅਤੇ ਅਸੀਂ ਇਸ ਕਠਿਨ ਸਮੇਂ ਵਿੱਚ ਵੀ ਇੱਕ ਤੰਦਰੁਸਤ ਅਤੇ ਸ਼ਾਤੀਪੂਰਨ ਮਨੋਸਥਿਤੀ ਪ੍ਰਾਪਤ ਕਰ ਸਕੀਏ।

(*ਲੇਖਕ ਭਾਰਤ ਸਰਕਾਰ ਵਿੱਚ ਕੇਂਦਰੀ ਸਿੱਖਿਆ ਮੰਤਰੀ ਹਨ।)

Check Also

ਰਿਆਇਤਾਂ ਅਤੇ ਲੁਭਾਉਣੇ ਸੁਪਨੇ, ਗਰੀਬ ਦਾ ਢਿੱਡ ਨਹੀਂ ਭਰ ਸਕਦੇ

ਗੁਰਮੀਤ ਸਿੰਘ ਪਲਾਹੀ     ਇਹ ਕਿਹੋ ਜਿਹਾ ਵਿਕਾਸ ਹੈ ਕਿ ਇੱਕ ਪਾਸੇ ਦੇਸ਼ ਦੀ …

Leave a Reply

Your email address will not be published. Required fields are marked *