ਲੇਖਕਾਂ ਅਤੇ ਬੁੱਧੀਜੀਵੀਆਂ ਵੱਲੋਂ ਕਿਸਾਨੀ ਸੰਘਰਸ਼ ਦੀ ਹਮਾਇਤ

TeamGlobalPunjab
3 Min Read

ਚੰਡੀਗੜ੍ਹ, (ਅਵਤਾਰ ਸਿੰਘ): ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਵੱਲੋਂ ਖੇਤੀ ਬਿੱਲਾਂ ਖ਼ਿਲਾਫ਼ ਸੰਘਰਸ਼ ਕਰ ਰਹੇ ਕਿਸਾਨਾਂ ਦੇ ਹੱਕੀ ਘੋਲ ਦੀ ਹਮਾਇਤ ਦੇ ਹੁੰਗਾਰੇ ਵਜੋਂ ਨਾਮਵਰ ਪੰਜਾਬੀ ਲੇਖਕਾਂ, ਬੁੱਧੀਜੀਵੀਆਂ ਅਤੇ ਕਲਾਕਾਰਾਂ ਨੇ ਪੁਰਜ਼ੋਰ ਸਮਰਥਨ ਦਾ ਐਲਾਨ ਕੀਤਾ ਹੈ। ਕਿਸਾਨੀ ਸੰਘਰਸ਼ ਦੀ ਹਮਾਇਤ ਲਈ ਗੁਰਬਚਨ ਸਿੰਘ ਭੁੱਲਰ, ਹਰਭਜਨ ਸਿੰਘ ਹੁੰਦਲ, ਪ੍ਰੋ. ਜਗਮੋਹਨ ਸਿੰਘ, ਪ੍ਰੋ. ਹਰੀਸ਼ ਪੁਰੀ, ਸੁਰਜੀਤ ਪਾਤਰ, ਡਾ. ਸੁਰਿੰਦਰ ਗਿੱਲ, ਸਿਰੀ ਰਾਮ ਅਰਸ਼, ਡਾ. ਰਵੇਲ ਸਿੰਘ, ਬਲਦੇਵ ਸਿੰਘ ਸੜਕਨਾਮਾ, ਮੋਹਨ ਭੰਡਾਰੀ ਗੁਲਜ਼ਾਰ ਸਿੰਘ ਸੰਧੂ, ਤੇਜਵੰਤ ਸਿੰਘ ਗਿੱਲ, ਸੀ. ਮਾਰਕੰਡਾ, ਨਛੱਤਰ (ਦਿੱਲੀ), ਕਿਰਪਾਲ ਕਜ਼ਾਕ, ਮੋਹਨਜੀਤ ਦਿੱਲੀ, ਚੰਦਨ ਨੇਗੀ, ਡਾ. ਵਨੀਤਾ, ਜਸਬੀਰ ਕੇਸਰ, ਮਨਮੋਹਨ ਬਾਵਾ, ਪ੍ਰੋ. ਜਗਮੋਹਣ ਸਿੰਘ ਸਮਰਾਲਾ, ਸੁਰਜੀਤ ਲੀ, ਕੇਵਲ ਧਾਲੀਵਾਲ, ਡਾ. ਪਰਮਿੰਦਰ ਸਿੰਘ, ਗੁਰਦੇਵ ਰੁਪਾਣਾ, ਅਨੂਪ ਵਿਰਕ, ਸੁਰਿੰਦਰ ਕੈਲੇ, ਲਾਭ ਸਿੰਘ ਖੀਵਾ, ਡਾ. ਸਰਬਜੀਤ ਸਿੰਘ, ਪ੍ਰੋ. ਸੁਰਜੀਤ ਜੱਜ, ਜੁਗਿੰਦਰ ਸਿੰਘ ਨਿਰਾਲਾ, ਪਰਮਜੀਤ ਮਾਨ, ਹਰਮੀਤ ਵਿਦਿਆਰਥੀ, ਰਜਨੀਸ਼ ਬਹਾਦਰ ਸਿੰਘ, ਸੁਸ਼ੀਲ ਦੁਸਾਂਝ, ਡਾ. ਕਰਮਜੀਤ ਸਿੰਘ ਹੁਸ਼ਿਆਰਪੁਰ, ਮੱਖਣ ਕੁਹਾੜ, ਸੁਲੱਖਣ ਸਰਹੱਦੀ, ਅਤਰਜੀਤ ਬਠਿੰਡਾ, ਹਰਭਜਨ ਸਿੰਘ ਬਾਜਵਾ, ਬੀਬਾ ਬਲਵੰਤ, ਡਾ. ਸੁਰਜੀਤ ਸਿੰਘ ਪਟਿਆਲਾ, ਡਾ. ਭੀਮਇੰਦਰ ਸਿਘ, ਸੁਰਜੀਤ ਭੱਟੀ, ਡਾ. ਚਰਨਜੀਤ ਸਿੰਘ ਨਾਭਾ, ਕਿਰਪਾਲ ਸਿੰਘ ਜੋਗੀ, ਜੁਗਿੰਦਰ ਕੈਰੋਂ, ਲਖਵਿੰਦਰ ਜੌਹਲ, ਸ਼ਹਰਯਾਰ, ਸੁਮੇਲ ਸਿੰਘ ਸਿੱਧੂ, ਬਲਬੀਰ ਪਰਵਾਨਾ, ਜਸਪਾਲ ਮਾਨਖੇੜਾ, ਖੁਸ਼ਵੰਤ ਬਰਗਾੜੀ, ਪ੍ਰੇਮ ਗੋਰਖੀ, ਜਸਵੀਰ ਮੰਡ, ਕੇ.ਐਲ. ਗਰਗ, ਸੁਰਜੀਤ ਬਰਾੜ, ਗੁਰਮੀਤ ਕੱਲਰਮਾਜਰੀ, ਗੁਰਮੀਤ ਕੜਿਆਲਵੀ, ਮਦਨਵੀਰਾ, ਹਰਵਿੰਦਰ ਭੰਡਾਲ, ਕੁਲਵੰਤ ਔਜਲਾ, ਹਰਬੰਸ ਹੀਉਂ, ਅਜਮੇਰ ਸਿੱਧੂ, ਸੰਤ ਹਰਪਾਲ ਸਿੰਘ ਸੇਵਕ, ਰਮੇਸ਼ ਯਾਦਵ, ਸਤਿਨਾਮ ਸਿੰਘ ਜੱਸਲ, ਸੁਵਰਨ ਸਿੰਘ ਵਿਰਕ, ਗੁਰਦੀਪ ਡੇਹਰਾਦੂਨ, ਖ਼ਾਲਿਦ ਹੁਸੈਨ ਜੰਮੂ, ਜਗਮੋਹਨ ਸਿੰਘ ਗਿੱਲ (ਬੰਗਾਲ), ਮੁਹਿੰਦਰ ਦੁਸਾਂਝ, ਮਹਿੰਦਰ ਸਾਥੀ, ਬਲਦੇਵ ਸਿੰਘ ਢੀਂਡਸਾ, ਸੁਰਿੰਦਰ ਰਾਮਪੁਰੀ, ਜਸਵੀਰ ਝੱਜ, ਤਰਲੋਚਨ ਤਰਨਤਾਰਨ, ਡਾ ਸੁਦਰਸ਼ਨ ਗਾਸੋ, ਰਤਨ ਸਿੰਘ ਢਿੱਲੋਂ, ਜੋਗਿੰਦਰ ਜੋਗੀ, ਡਾ. ਰਮੇਸ਼ ਕੁਮਾਰ ਯਮੁਨਾਨਗਰ, ਨਿਰਮਲ ਅਰਪਣ, ਦੇਵ ਦਰਦ, ਤਰਲੋਚਨ ਝਾਂਡੇ, ਭਗਵਾਨ ਢਿੱਲੋਂ, ਮੱਖਣ ਮਾਨ, ਭਗਵੰਤ ਰਸੂਲਪੁਰੀ, ਡਾ. ਇਕਬਾਲ ਕੌਰ ਸੌਂਦ, ਅਰਵਿੰਦਰ ਧਾਲੀਵਾਲ, ਮੋਨਿਕਾ ਕੁਮਾਰ, ਸਰਬਜੀਤ ਸੋਹਲ, ਨੀਤੂ ਅਰੋੜਾ, ਤ੍ਰਿਪਤਾ ਕੇ. ਸਿੰਘ, ਡਾ. ਸਰਘੀ, ਅਰਵਿੰਦਰ ਕੌਰ ਕਾਕੜਾ, ਸ਼ਬਦੀਸ਼, ਡਾ. ਸਾਹਿਬ ਸਿੰਘ, ਸੰਜੀਵਨ, ਡਾ. ਅਨੂਪ ਸਿੰਘ, ਜਸਵੰਤ ਹਾਂਸ, ਡਾ. ਜੋਗਾ ਸਿੰਘ, ਕੁਲਦੀਪ ਸਿੰਘ ਬੇਦੀ, ਕਰਮ ਸਿੰਘ ਵਕੀਲ, ਸੁਰਿੰਦਰਪ੍ਰੀਤ ਘਣੀਆਂ, ਵਰਗਿਸ ਸਲਾਮਤ, ਦੀਪ ਦੇਵਿੰਦਰ ਸਿੰਘ, ਧਰਮਿੰਦਰ ਔਲਖ, ਜਗਦੀਪ ਸਿੱਧੂ, ਗੁਰਨਾਮ ਕੰਵਰ, ਬਰਜਿੰਦਰ ਚੌਹਾਨ, ਬਲਵਿੰਦਰ ਸੰਧੂ, ਅਸ਼ਵਨੀ ਬਾਗੜੀਆਂ, ਗੁਲਜ਼ਾਰ ਪੰਧੇਰ, ਮੇਜਰ ਸਿੰਘ ਗਿੱਲ, ਤਰਸੇਮ ਬਰਨਾਲਾ, ਦੇਸ ਰਾਜ ਕਾਲੀ, ਡਾ. ਉਮਿੰਦਰ ਜੌਹਲ, ਡਾ. ਰਾਮ ਮੂਰਤੀ, ਹਰਜਿੰਦਰ ਸਿੰਘ ਅਟਵਾਲ, ਸ਼ੈਲਿੰਦਰਜੀਤ ਸਿੰਘ ਰਾਜਨ, ਡਾ. ਜਸਵੰਤ ਰਾਇ, ਕੰਵਰ ਜਸਮਿੰਦਰਪਾਲ ਸਿੰਘ, ਡਾ. ਗੁਰਮੇਲ ਸਿੰਘ, ਹਰਵਿੰਦਰ ਸਿੰਘ ਸਿਰਸਾ, ਕਮਲ ਦੁਸਾਂਝ, ਡਾ. ਜੈਨਿੰਦਰ ਸਿੰਘ ਚੌਹਾਨ, ਮੂਲ ਚੰਦ ਸ਼ਰਮਾ, ਰੋਜ਼ੀ ਸਿੰਘ, ਡਾ. ਅਮਰਜੀਤ ਸਿੰਘ ਹਰਿਆਣਾ, ਮਹਾਂਬੀਰ ਸਿੰਘ ਗਿੱਲ, ਭੁਪਿੰਦਰ ਸਿੰਘ ਬੇਦੀ, ਸੇਵੀ ਰਾਇਤ, ਗੁਰਦਰਸ਼ਨ ਮਾਵੀ, ਦੀਪਕ ਸ਼ਰਮਾ ਚਨਾਰਥਲ, ਡਾ. ਕਰਨੈਲ ਚੰਦ ਹਰਿਆਣਾ, ਆਦਿ ਲੇਖਕਾਂ ਨੇ ਆਪਣੀ ਸਹਿਮਤੀ ਪ੍ਰਗਟਾਈ ਹੈ।

ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਦਰਸ਼ਨ ਬੁੱਟਰ ਅਤੇ ਜਨਰਲ ਸਕੱਤਰ ਸੁਖਦੇਵ ਸਿੰਘ ਸਿਰਸਾ ਨੇ ਕਿਹਾ ਕਿ ਅਸੀਂ ਦਲਿਤ ਵਿਦਿਆਰਥੀਆਂ ਦੇ ਪੋਸਟ ਮੈਟ੍ਰਿਕ ਸਕਾਲਰਸ਼ਿੱਪ ਨੂੰ ਤੁਰੰਤ ਮੁਹੱਈਆ ਕਰਵਾਉਣ ਲਈ ਵਿਦਿਆਰਥੀਆਂ ਦੇ ਸੰਘਰਸ਼ ਦੀ ਪੁਰਜ਼ੋਰ ਹਮਾਇਤ ਕਰਦੇ ਹਾਂ। ਕੇਂਦਰੀ ਪੰਜਾਬੀ ਲੇਖਕ ਸਭਾ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਨੂੰ ਅਪੀਲ ਕਰਦੀ ਹੈ ਕਿ ਉਹ ਖੇਤੀ ਬਿੱਲਾਂ ਬਾਰੇ ਕਿਸਾਨਾਂ ਦੀ ਮੰਗ ਅਤੇ ਦਲਿਤ ਵਿਦਿਆਰਥੀਆਂ ਦੇ ਵਜ਼ੀਫ਼ੇ ਦੀ ਮੰਗ ਤੁਰੰਤ ਪ੍ਰਵਾਨ ਕਰੇ।

Share this Article
Leave a comment