ਨਿਊਜ਼ ਡੈਸਕ : ਸ਼ਹਿਦ ਇਕ ਮਿੱਠਾ ਅਤੇ ਸਵਾਦਿਸ਼ਟ ਖਾਦ ਪਦਾਰਥ ਹੈ। ਸ਼ਹਿਦ ਦਾ ਇਸਤੇਮਾਲ ਰਸੋਈ ਤੋਂ ਇਲਾਵਾ ਬਹੁਤ ਸਾਰੀਆਂ ਬਿਮਾਰੀਆਂ ਦੇ ਇਲਾਜ ਲਈ ਦਵਾਈ ਦੇ ਰੂਪ ਵਿਚ ਸਾਲਾਂ ਤੋਂ ਕੀਤਾ ਜਾਂਦਾ ਰਿਹਾ ਹੈ। ਇਸਨੂੰ ਖਾਣ ਅਤੇ ਲਗਾਉਣ ਨਾਲ ਤਵਚਾ ਵਿਚ ਨਿਖਾਰ ਆਉਂਦਾ ਹੈ। ਸ਼ਹਿਦ ਦਾ ਨਿਯਮਿਤ ਸੇਵਨ ਕਰਨ ਨਾਲ ਸਾਡੇ ਸਰੀਰ ਵਿਚ ਖੂਨ ਵਿਚ ਲਾਲ ਲਹੂ ਦੇ ਸੈੱਲਾਂ ਦੀ ਗਿਣਤੀ ਤੇਜ਼ੀ ਨਾਲ ਵੱਧ ਜਾਂਦੀ ਹੈ। ਇਸ ਤੋਂ ਇਲਾਵਾ ਖੂਨ ਵਿਚ ਹੀਮੋਗਲੋਬਿਨ ਦਾ ਸੇਵਨ ਵੀ ਵੱਧਦਾ ਹੈ। ਸ਼ਹਿਦ ਨੂੰ ਸਰੀਰ ‘ਤੇ ਹੋਏ ਕਿਸੇ ਜਖ਼ਮ ਅਤੇ ਜਲਨ ‘ਤੇ ਲਗਾਉਣ ਨਾਲ ਇਹ ਕੁਦਰਤੀ ਰੂਪ ਤੋਂ ਜਖਮ ਨੂੰ ਭਰ ਦਿੰਦਾ ਹੈ। ਆਓ ਜਾਣਦੇ ਹਾਂ ਸ਼ਹਿਦ ਦੇ ਅਣਮੁੱਲੇ ਗੁਣਾਂ ਬਾਰੇ…
ਸ਼ਹਿਦ ਦੇ ਫਾਇਦੇ
ਠੰਡ ਦੇ ਦਿਨਾਂ ਵਿਚ ਗਰਮ ਦੁੱਧ ਵਿਚ ਇਕ ਚੱਮਚ ਸ਼ਹਿਦ ਮਿਲਾਕੇ ਪੀਣ ਨਾਲ ਅਨੀਂਦਰਾ ਘੱਟ ਹੋ ਜਾਂਦਾ ਹੈ। ਸ਼ਹਿਦ ਸਰੀਰ ਦੀ ਰੋਗ ਪ੍ਰਤੀਰੋਧਕ ਸ਼ਕਤੀ ਨੂੰ ਵਧਾਉਂਦਾ ਹੈ ਅਤੇ ਨਾਲ ਹੀ ਪਾਚਣ ਤੰਤਰ ਵਿਚ ਸੁਧਾਰ ਲਿਆਕੇ ਤੰਦੁਰੁਸਤ ਬਣੇ ਰਹਿਣ ਵਿਚ ਸਹਾਇਕ ਹੁੰਦਾ ਹੈ।
ਸ਼ਹਿਦ ਵਿਚ ਕੁਦਰਤੀ ਐਂਟੀਬਾਇਓਟਿਕ ਗੁਣ ਮੌਜੂਦ ਹੁੰਦੇ ਹਨ ਜੋ ਇੰਨਫੈਕਸ਼ਨ ਤੋਂ ਸਰੀਰ ਦੀ ਰੱਖਿਆ ਕਰਨ ‘ਚ ਮਦਦਗਾਰ ਹੁੰਦੇ ਹਨ। ਸਰੀਰ ਦੇ ਕਿਸੇ ਵੀ ਹਿੱਸੇ ‘ਤੇ ਹੋਏ ਜਖਮ ‘ਤੇ ਸ਼ਹਿਦ ਲਗਾਉਣ ਨਾਲ ਤੁਰੰਤ ਰਾਹਤ ਮਿਲਦੀ ਹੈ। ਸ਼ਹਿਦ ਮੋਟਾਪਾ ਘੱਟ ਕਰਨ ‘ਚ ਮਦਦਗਾਰ ਹੁੰਦਾ ਹੈ। ਇਕ ਗਲਾਸ ਗਰਮ ਪਾਣੀ ‘ਚ ਇਕ ਨਿੰਬੂ ਨੂੰ ਸ਼ਹਿਦ ਵਿਚ ਮਿਲਾ ਕੇ ਨਿਯਮਿਤ ਮਾਤਰਾ ‘ਚ ਖਾਲੀ ਪੇਟ ਪੀਓ। ਇਸ ਤਰ੍ਹਾਂ ਕਰਨ ਨਾਲ ਤੁਹਾਡੇ ਸਰੀਰ ਦੀ ਚਰਬੀ ਤੇਜ਼ੀ ਨਾਲ ਘੁਲ ਜਾਵੇਗੀ ਤੇ ਮੋਟਾਪਾ ਘਟਾਉਣ ‘ਚ ਵੀ ਮਦਦ ਮਿਲੇਗੀ।
ਸ਼ਹਿਦ ਦੀ ‘ਸੈਲਫ ਲਾਇਫ’ ਬਹੁਤ ਲੰਬੀ ਹੁੰਦੀ ਹੈ, ਕਿਉਂਕਿ ਮਧੂਮੱਖੀਆਂ ਇਸਨੂੰ ਇਕੱਠਾ ਕਰਦੇ ਸਮੇਂ ਇਸ ਵਿਚ ਇਕ ਖਾਸ ਐਨਜਾਈਮ ਮਿਲਾ ਦਿੰਦੀਆਂ ਹਨ। ਸ਼ਹਿਦ ਦਾ ਸੇਵਨ ਅੱਖਾਂ ਦੀ ਨਜ਼ਰ, ਬਾਂਝਪਨ, ਯੂਰੀਨ ਸਬੰਧੀ ਬੀਮਾਰੀਆਂ, ਅਸਥਮਾ, ਖੰਘ ਆਦਿ ਲਈ ਲਾਭਦਾਇਕ ਹੈ। ਸ਼ਹਿਦ ਵਿਚ ਮੌਜੂਦ ਚੀਨੀ ਆਮ ਚੀਨੀ ਦੀ ਤਰ੍ਹਾਂ ਨਹੀਂ ਹੁੰਦੀ। ਇਸ ਤੋਂ ਇਲਾਵਾ ਸ਼ਹਿਦ ਖੂਨ ਵਿਚ ਸ਼ੁਗਰ ਦੇ ਪੱਧਰ ਨੂੰ ਇੱਕੋ ਜਿਹੇ ਬਨਾਏ ਰੱਖਣ ਵਿਚ ਮਦਦ ਕਰਦਾ ਹੈ।
ਸ਼ਹਿਦ ”ਚ ਕੈਲੋਰੀ ਅਤੇ ਊਰਜਾ ਦੀ ਭਰਪੂਰ ਮਾਤਰਾ ਪਾਈ ਜਾਂਦੀ ਹੈ। ਜਿਹੜੇ ਲੋਕ ਰੋਜ਼ਾਨਾ ਵਰਕਆਊਟ (ਕਸਰਤ,ਜਿੰਮ) ਕਰਦੇ ਹਨ ਉਨ੍ਹਾਂ ਲੋਕਾਂ ਲਈ ਸ਼ਹਿਦ ਦਾ ਸੇਵਨ ਬਹੁਤ ਗੁਣਕਾਰੀ ਹੁੰਦਾ ਹੈ। ਸ਼ਹਿਦ ਦਾ ਸੇਵਨ ਕਰਨ ਨਾਲ ਥਕਾਵਟ ਦੂਰ ਹੁੰਦੀ ਹੈ ਅਤੇ ਮਾਸਪੇਸ਼ੀਆਂ ‘ਚ ਵੀ ਊਰਜਾ ਆਉਂਦੀ ਹੈ। ਇਸ ਦੇ ਨਾਲ ਹੀ ਸ਼ਹਿਦ ਚੀਨੀ ਦੀ ਖਪਤ ਹਮੇਸ਼ਾ ਕੰਟਰੋਲ ਵਿਚ ਰੱਖਦਾ ਹੈ।
ਸ਼ਹਿਦ ਤਵਚਾ ਲਈ ਨਮੀ ਅਤੇ ਕਲੀਂਜਰ ਦਾ ਕੰਮ ਕਰਦਾ ਹੈ, ਇਸਨੂੰ ਖਾਣ ਅਤੇ ਲਗਾਉਣ ਨਾਲ ਤਵਚਾ ਮੁਲਾਇਮ ਅਤੇ ਚਮਕਦਾਰ ਰਹਿੰਦੀ ਹੈ। ਸ਼ਹਿਦ ਵਿਚ ਐਂਟੀ-ਆਕਸੀਡੈਂਟ ਗੁਣ ਬਹੁਤ ਜਿਆਦਾ ਮਾਤਰਾ ਵਿਚ ਹੁੰਦੇ ਹਨ। ਇਸ ਲਈ ਸ਼ਹਿਦ ਦਾ ਸੇਵਨ ਕਰਨ ਨਾਲ ਤਵਚਾ ਨੂੰ ਯੂਵੀ ਕਿਰਨਾਂ ਤੋਂ ਬਚਾਇਆ ਜਾ ਸਕਦਾ ਹੈ। ਇਸ ਦੇ ਨਾਲ ਹੀ ਸ਼ਹਿਦ ਸੁੱਕੇ ਵਾਲਾਂ ਨੂੰ ਪੋਸ਼ਣ ਪ੍ਰਦਾਨ ਕਰਕੇ ਉਨ੍ਹਾਂ ਨੂੰ ਚਮਕਦਾਰ ਅਤੇ ਮੁਲਾਇਮ ਬਣਾਉਂਦਾ ਹੈ।
Disclaimer: This content including advice provides generic information only. Always consult a specialist or your own doctor for more information. Global Punjab TV does not claim responsibility for this information.