ਮੌਤ ਨੂੰ ਮਾਤ ਦੇ ਕੇ ਘਰ ਪਰਤੀ ਦੁਨੀਆ ਦੀ ਸਭ ਤੋਂ ਛੋਟੀ ਸੇਬ ਦੇ ਭਾਰ ਬਰਾਬਰ ਦੀ ਬੱਚੀ

TeamGlobalPunjab
2 Min Read

ਵਾਸ਼ਿੰਗਟਨ: ਕੈਲੀਫੋਰਨੀਆ ਦੇ ਇੱਕ ਹਸਪਤਾਲ ਨੇ ਬੁੱਧਵਾਰ ਨੂੰ ਦੁਨੀਆ ਦੀ ਸਭ ਤੋਂ ਛੋਟੀ ਬੱਚੀ ਦੇ ਜਨਮ ਦਾ ਖੁਲਾਸਾ ਕੀਤਾ। ਜਨਮ ਦੇ ਸਮੇਂ ਉਸਦਾ ਭਾਰ ਇੱਕ ਵੱਡੇ ਸੇਬ ਦੇ ਬਰਾਬਰ ਸਿਰਫ 245 ਗਰਾਮ ਸੀ ਅਤੇ ਉਸਦੇ ਬਚਣ ਦੀ ਆਸ ਬਹੁਤ ਘੱਟ ਸੀ।

ਡਾਕਟਰਾਂ ਨੇ ਬੱਚੀ ਦੇ ਪਿਤਾ ਨੂੰ ਦੱਸਿਆ ਸੀ ਕਿ ਉਹ ਸ਼ਾਇਦ ਇੱਕ ਘੰਟੇ ‘ਚ ਇਸ ਦੁਨੀਆ ਨੂੰ ਅਲਵਿਦਾ ਕਹਿ ਦੇਵੇਗੀ। ਮਾਂ ਨੇ ਹਸਪਤਾਲ ਵੱਲੋਂ ਜਾਰੀ ਇੱਕ ਵੀਡੀਓ ਵਿੱਚ ਕਿਹਾ ਕਿ ਉਹ ਇੱਕ ਘੰਟਾ, ਦੋ ਘੰਟੇ ‘ਚ ਬਦਲ ਗਿਆ ਜੋ ਬਾਅਦ ਵਿੱਚ ਇੱਕ ਦਿਨ ਵਿੱਚ ਬਦਲ ਗਿਆ ਅਤੇ ਫਿਰ ਇੱਕ ਹਫ਼ਤੇ ਅਤੇ ਹੁਣ ਲਗਭਗ ਪੰਜ ਮਹੀਨੇ ਪੂਰੇ ਹੋ ਗਏ ਹਨ।

ਹਸਪਤਾਲ ਸਟਾਫ ਨੇ ਕਿਹਾ ਕਿ ਉਹ ਬਹੁਤ ਮਜਬੂਤ ਕੁੜੀ ਹੈ ਉਸਦੇ ਬਚਣ ਦੀਆਂ ਉਮੀਦਾਂ ਕਾਫ਼ੀ ਘੱਟ ਸਨ ਪਰ ਫਿਰ ਵੀ ਉਹ ਜ਼ਿੰਦਾ ਬਚ ਗਈ। ਹਸਪਤਾਲ ਦੇ ਕਰਮਚਾਰੀਆਂ ਨੇ ਇਸ ਕੁੜੀ ਦਾ ਨਿਕਨੇਮ ਸੇਬੀ ਰੱਖਿਆ ਹੈ । ਉਸਦਾ ਜਨਮ ਸੈਨ ਡਿਆਗੋ ਦੇ ਸ਼ਾਰਪ ਮੈਰੀ ਬਰਚ ਹਸਪਤਾਲ ਫਾਰ ਵੂਮੇਨ ਐਂਡ ਨਿਊਬਾਰਨਸ ਵਿੱਚ ਹੋਇਆ ਸੀ।

ਦਰਅਸਲ ਗਰਭ ਅਵਸਥਾ ‘ਚ ਪਰੇਸ਼ਾਨੀ ਹੋਣ ਦੀ ਵਜ੍ਹਾ ਨਾਲ ਉਸਦੀ ਮਾਂ ਦੀ ਜਾਨ ਖਤਰੇ ‘ਚ ਪੈ ਗਈ ਸੀ ਲਿਹਾਜ਼ਾ ਆਪਰੇਸ਼ਨ ਤੋਂ ਇਲਾਵਾ ਕੋਈ ਰਸਤਾ ਨਹੀਂ ਸੀ। ਦੱਸਦੇ ਚੱਲੀਏ ਕਿ ਇੱਕ ਨਾਰਮਲ ਗਰਭ ਅਵਸਥਾ 40 ਹਫ਼ਤੇ ਤੱਕ ਚਲਦੀ ਹੈ।

ਹਸਪਤਾਲ ਦੀ ਨਿਓਨੇਟਲ ਇਨਟੈਂਸਿਵ ਕੇਅਰ ਯੂਨਿਟ ‘ਚ ਲਗਭਗ ਪੰਜ ਮਹੀਨੇ ਬਾਅਦ ਸੇਬੀ ਨੂੰ ਛੁੱਟੀ ਦੇ ਦਿੱਤੀ ਗਈ ਸੀ ਜਿਸਦਾ ਭਾਰ ਹੁਣ ਲਗਭਗ 2.2 ਕਿੱਲੋ ਹੈ ਅਤੇ ਉਹ ਤੰਦਰੁਸਤ ਹੈ। ਬੱਚੀ ਦੀ ਦੇਖਭਾਲ ਕਰਨ ਵਾਲੀ ਨਰਸ ਕਿਮ ਨੋਰਬੀ ਨੇ ਕਿਹਾ ਕਿ ਇਹ ਇੱਕ ਚਮਤਕਾਰ ਹੈ।

 

 

- Advertisement -

Share this Article
Leave a comment