ਅਫਰੀਕਾ ‘ਚ ਮਿਲਿਆ ਦੁਨੀਆ ਦਾ ਤੀਜਾ ਸਭ ਤੋਂ ਵੱਡਾ ਹੀਰਾ, ਚਮਕ ਦੇਖ ਕੇ ਹੋ ਜਾਵੋਗੇ ਹੈਰਾਨ

TeamGlobalPunjab
2 Min Read

ਨਿਊਜ਼ ਡੈਸਕ: ਅਫਰੀਕੀ ਦੇਸ਼ ਬੋਤਸਵਾਨਾ ਵਿੱਚ ਦੁਨੀਆਂ ਦਾ ਤੀਜਾ ਸਭ ਤੋਂ ਵੱਡਾ ਹੀਰਾ ਮਿਲਿਆ ਹੈ। ਇਸ ਹੀਰੇ ਦੀ ਖੋਜ ਕਰਨ ਵਾਲੀ ਕੰਪਨੀ ਦੇਬਸਵਾਨਾ ਨੇ ਕਿਹਾ ਕਿ ਇਹ ਅਨੋਖਾ ਹੀਰਾ 1,098 ਕੈਰੇਟ ਦਾ ਹੈ। ਪਿਛਲੀ ਇੱਕ ਜੂਨ ਨੂੰ ਇਹ ਹੀਰਾ ਦੇਸ਼ ਦੇ ਰਾਸ਼ਟਰਪਤੀ ਮੋਕਗਵੇਤਸੀ ਮਸੀਸੀ ਨੂੰ ਦਿਖਾਇਆ ਗਿਆ ਹੈ।

ਦੇਬਸ‍ਵਾਨਾ ਦੀ ਨਿਰਦੇਸ਼ਕ ਆਰਮਸ‍ਟਰਾਂਗ ਨੇ ਕਿਹਾ ਅਜਿਹਾ ਮੰਨਿਆ ਜਾ ਰਿਹਾ ਹੈ ਕਿ ਇਹ ਦੁਨੀਆ ਵਿੱਚ ਕੁਆਲਿਟੀ ਦੇ ਆਧਾਰ ‘ਤੇ ਤੀਜਾ ਸਭ ਤੋਂ ਵੱਡਾ ਹੀਰਾ ਹੈ। ਉਨ੍ਹਾਂ ਨੇ ਕਿਹਾ ਕਿ ਇਹ ਅਨੋਖਾ ਅਤੇ ਗ਼ੈਰ-ਮਾਮੂਲੀ ਹੀਰਾ ਉਦਯੋਗ ਅਤੇ ਬੋਤ‍ਸਵਾਨਾ ਲਈ ਕਾਫ਼ੀ ਮਹਤ‍ਵਪੂਰਣ ਹੈ। ਉਨ੍ਹਾਂ ਨੇ ਕਿਹਾ ਕਿ ਇਹ ਵਿਸ਼ਾਲ ਹੀਰਾ ਸੰਘਰਸ਼ ਕਰ ਰਹੇ ਸਾਡੇ ਦੇਸ਼ ਲਈ ਆਸ ਦੀ ਨਵੀਂ ਕਿਰਨ ਲੈ ਕੇ ਆਇਆ ਹੈ। ਹਾਲੇ ਤੱਕ ਇਸ ਹੀਰੇ ਨੂੰ ਨਾਮ ਨਹੀਂ ਦਿੱਤਾ ਗਿਆ ਹੈ ।

ਦੇਬਸ‍ਵਾਨਾ ਕੰਪਨੀ ਨੇ ਦੱਸਿਆ ਕਿ ਇਹ ਹੀਰਾ 73mm ਲੰਬਾ ਅਤੇ 52mm ਚੌੜਾ ਹੈ। ਉਨ੍ਹਾਂ ਨੇ ਕਿਹਾ ਕਿ ਸਾਡੇ ਇਤਿਹਾਸ ਵਿੱਚ ਹੁਣ ਤੱਕ ਦੀ ਇਹ ਸਭ ਤੋਂ ਵੱਡੀ ਖੋਜ ਹੈ।

ਦੇਬਸ‍ਵਾਨਾ ਕੰਪਨੀ ਨੂੰ ਬੋਤ‍ਸਵਾਨਾ ਦੀ ਸਰਕਾਰ ਅਤੇ ਦੁਨੀਆ ਦੀ ਦਿੱਗਜ ਹੀਰਾ ਕੰਪਨੀ ਡੀ.ਬੀਅਰਸ ਨੇ ਮਿਲ ਕੇ ਬਣਾਇਆ ਹੈ। ਇਸ ਤੋਂ ਪਹਿਲਾਂ ਸਾਲ 1905 ਵਿੱਚ ਦੱਖਣੀ ਅਫਰੀਕਾ ਵਿੱਚ ਦੁਨੀਆ ਦਾ ਸਭ ਤੋਂ ਵੱਡਾ ਹੀਰਾ ਮਿਲਿਆ ਸੀ। ਇਹ ਲਗਭਗ 3,106 ਕੈਰੇਟ ਦਾ ਸੀ। ਦੁਨੀਆ ਦਾ ਦੂਜਾ ਸਭ ਤੋਂ ਵੱਡਾ ਹੀਰਾ ਟੈਨਿਸ ਦੀ ਬਾਲ ਦੇ ਬਰਾਬਰ ਦਾ ਸੀ ਅਤੇ ਇਸ ਨੂੰ ਸਾਲ 2015 ਵਿੱਚ ਬੋਤ‍ਸਵਾਨਾ ‘ਚ ਬਰਾਮਦ ਕੀਤਾ ਗਿਆ ਸੀ।

Share This Article
Leave a Comment