ਸਰੀ ਵਾਸੀ 32 ਸਾਲਾ ਪੰਜਾਬੀ ਲਾਪਤਾ, ਪੁਲਿਸ ਵਲੋਂ ਮਦਦ ਦੀ ਅਪੀਲ

TeamGlobalPunjab
1 Min Read

ਸਰੀ: ਕੈਨੇਡਾ ਦੇ ਸ਼ਹਿਰ ਸਰੀ ਦਾ ਵਾਸੀ ਪੰਜਾਬੀ ਗੁਰਵਿੰਦਰ ਕੁਲਾਰ ਲਾਪਤਾ ਹੋ ਗਿਆ ਹੈ। ਸਰੀ ਦੀ ਰਾਇਲ ਕੈਨੇਡੀਅਨ ਮਾਉਂਟੇਡ ਪੁਲਿਸ ਨੇ ਗੁਰਵਿੰਦਰ ਦੀ ਭਾਲ ਲਈ ਲੋਕਾਂ ਦੀ ਮਦਦ ਮੰਗੀ ਹੈ।

ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ 32 ਸਾਲਾ ਗੁਰਵਿੰਦਰ ਕੁਲਾਰ ਨੂੰ ਆਖਰੀ ਵਾਰ 15 ਜਨਵਰੀ ਨੂੰ ਸਰੀ ਦੀ 72ਵੀਂ ਐਵੇਨਿਊ ਅਤੇ 137ਵੀਂ ਸਟਰੀਟ ਦੇ ਨੇੜੇ ਦੇਖਿਆ ਗਿਆ ਸੀ। ਉਸ ਤੋਂ ਬਾਅਦ ਉਸ ਦਾ ਕੁਝ ਪਤਾ ਨਹੀਂ ਲੱਗ ਰਿਹਾ।

ਗੁਰਵਿੰਦਰ ਦਾ ਇਸ ਖੇਤਰ ਦੇ ਨਾਲ-ਨਾਲ ਸਰੀ ਸੈਂਟਰਲ ਅਤੇ ਗਿਲਫੋਰਡ ਖੇਤਰ ‘ਚ ਵੀ ਆਉਣਾ-ਜਾਣਾ ਸੀ। ਪੁਲਿਸ ਵਲੋਂ ਗੁਰਵਿੰਦਰ ਕੁਲਾਰ ਦੀ ਪਛਾਣ ਜਾਰੀ ਕੀਤੀ ਗਈ ਹੈ ਜਿਸ ਦੇ ਮੁਤਾਬਕ ਉਹ ਦਰਮਿਆਨੇ ਕੱਦ ਦਾ ਮਾਲਕ ਹੈ। ਉਸ ਦੀ ਲੰਬਾਈ 5 ਫੁੱਟ 8 ਇੰਚ ਹੈ। ਉਸ ਨੇ ਹਲਕੀਦਾੜੀ ਤੇ ਮੁੱਛਾਂ ਰੱਖੀਆਂ ਹੋਈਆਂ ਹਨ। ਇਸ ਤੋਂ ਇਲਾਵਾ ਉਸ ਦੇ ਮੱਥੇ ਦੇ ਵਿਚਕਾਰ ਅੱਧਾ ਇੰਚ ਲੰਬਾ ਇੱਕ ਨਿਸ਼ਾਨ ਬਣਾਇਆ ਹੋਇਆ ਹੈ।

ਸਰੀ ਆਰਸੀਐਮਪੀ ਅਤੇ ਗੁਰਵਿੰਦਰ ਦਾ ਪਰਿਵਾਰ ਉਸ ਦੀ ਸਿਹਤਯਾਬੀ ਨੂੰ ਲੈ ਕੇ ਚਿੰਤਤ ਹੈ। ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਨੂੰ ਗੁਰਵਿੰਦਰ ਕੁਲਾਰ ਸਬੰਧੀ ਕੋਈ ਵੀ ਜਾਣਕਾਰੀ ਮਿਲਦੀ ਹੈ ਤਾਂ ਉਹ ਸੰਪਰਕ ਕਰਨ।

- Advertisement -

Share this Article
Leave a comment