ਇਸਲਾਮਾਬਾਦ: ਦੁਨੀਆ ਦੇ ਸਭ ਤੋਂ ਪ੍ਰਦੂਸ਼ਿਤ ਸ਼ਹਿਰ ਪਾਕਿਸਤਾਨ ਦੇ ਲਾਹੌਰ ਵਿੱਚ ਲੋਕਾਂ ਦਾ ਬਹੁਤ ਮਾੜਾ ਹਾਲ ਹੋ ਗਿਆ ਹੈ। ਇਥੋਂ ਦੇ ਲੋਕਾਂ ਨੇ ਜ਼ਹਿਰੀਲੀ ਗੈਸ ਤੋਂ ਛੁਟਕਾਰਾ ਦਵਾਉਣ ਦੀ ਗੁਹਾਰ ਲਗਾਈ ਹੈ। ਲਾਹੌਰ ਦੇ ਲੋਕਾਂ ਦਾ ਕਹਿਣਾ ਹੈ ਕਿ ਇੱਥੇ ਜਲਦੀ ਹੱਲ੍ਹ ਕੱਢਣ ਦੀ ਜ਼ਰੂਰਤ ਹੈ ਨਹੀਂ ਤਾਂ ਕਈ ਲੋਕਾਂ ਦੀ ਜਿੰਦਗੀ ਖਤਰੇ ਵਿੱਚ ਪੈ ਸਕਦੀ ਹੈ।
ਪਾਕਿਸਤਾਨੀ ਸ਼ਹਿਰ ਲਾਹੌਰ ਨੂੰ ਬੁੱਧਵਾਰ ਨੂੰ ਏਅਰ ਕੁਆਲਿਟੀ ਮਾਨੀਟਰ ਦੁਆਰਾ ਦੁਨੀਆਂ ਦਾ ਸਭ ਤੋਂ ਪ੍ਰਦੂਸ਼ਿਤ ਸ਼ਹਿਰ ਘੋਸ਼ਿਤ ਕੀਤਾ ਗਿਆ ਸੀ।ਏਅਰਵਿਜ਼ੁਅਲ ਮਾਨੀਟਰਿੰਗ ਪਲੇਟਫਾਰਮ ਦਾ ਸੰਚਾਲਨ ਕਰਨ ਵਾਲੀ ਸਵਿਸ ਟੈਕਨਾਲੋਜੀ ਕੰਪਨੀ IQAir ਦੇ ਅਨੁਸਾਰ ਲਾਹੌਰ ਦੀ ਹਵਾ ਦੀ ਗੁਣਵੱਤਾ ਦੀ ਰੈਂਕਿੰਗ 348 ਸੀ, ਜੋ ਕਿ 300 ਦੇ ਖਤਰਨਾਕ ਪੱਧਰ ਤੋਂ ਉੱਪਰ ਹੈ।
ਕੁਝ ਸਾਲਾਂ ਤੋਂ ਖਰਾਬ ਹੋ ਰਹੀ ਹਵਾ ਨੂੰ ਦੇਖਦਿਆਂ ਵਾਸੀਆਂ ਨੇ ਆਪਣੇ ਖੁਦ ਦੇ ਏਅਰ ਪਿਊਰੀਫਾਇਰ ਤੱਕ ਲਗਵਾ ਲਏ ਹਨ ਅਤੇ ਹਵਾ ਨੂੰ ਸਾਫ਼ ਕਰਨ ਲਈ ਹਤਾਸ਼ ਹੋ ਕੇ ਸਰਕਾਰੀ ਅਧਿਕਾਰੀਆਂ ਦੇ ਖਿਲਾਫ ਮੁਕੱਦਮੇ ਕੀਤੇ ਜਾ ਰਹੇ ਹਨ।