ਦੁਨੀਆ ਦਾ ਸਭ ਤੋਂ ਵੱਡਾ ਕਾਰਗੋ ਜਹਾਜ਼ ਭਾਰਤ ਲਈ 3 ਆਕਸੀਜਨ ਇਕਾਈਆਂ ਦੇ ਨਾਲ ਯੂਕੇ ਤੋਂ ਹੋਇਆ ਰਵਾਨਾ

TeamGlobalPunjab
2 Min Read

ਲੰਡਨ: ਭਾਰਤ ਵਿੱਚ ਕੋਰੋਨਾ  ਮਹਾਂਮਾਰੀ ਦਾ ਕਹਿਰ ਜਾਰੀ ਹੈ। ਦੁਨੀਆ ਦੇ ਕਈ ਦੇਸ਼ ਕੋਰੋਨਾ ਵਾਇਰਸ ਮਹਾਂਮਾਰੀ ਵਿਰੁੱਧ ਲੜਨ ਲਈ ਭਾਰਤ ਦੀ ਮਦਦ ਲਈ ਅੱਗੇ ਆ ਰਹੇ ਹਨ ।

 ਉੱਤਰੀ ਆਇਰਲੈਂਡ ਤੋਂ ਆਕਸੀਜਨ ਜਨਰੇਟਰਾਂ ਨੂੰ ਲੈ ਕੇ ਜਾਣ ਵਾਲਾ ਵਿਸ਼ਵ ਦਾ ਸਭ ਤੋਂ ਵੱਡਾ ਮਾਲ ਜਹਾਜ਼ ਸ਼ੁੱਕਰਵਾਰ ਦੁਪਹਿਰ ਨੂੰ ਬੇਲਫਾਸਟ ਅੰਤਰ ਰਾਸ਼ਟਰੀ ਹਵਾਈ ਅੱਡੇ ਤੋਂ ਰਵਾਨਾ ਹੋਇਆ ਹੈ । ਇਸ ‘ਚ ਤਿੰਨ 18 ਟਨ ਦੇ ਆਕਸੀਜਨ ਜੈਨਰੇਟਰ ਅਤੇ 1000 ਵੈਂਟੀਲੇਟਰ ਹਨ ।  ਇਸਦੀ ਜਾਣਕਾਰੀ ਖ਼ੁਦ ਬ੍ਰਿਟਿਸ਼ ਸਰਕਾਰ ਨੇ ਦਿੱਤੀ ਹੈ । ਵਿਦੇਸ਼ ਕਾਲਨਵੈਲਥ ਐਂਡ ਡਿਵੈਲਪਮੈਂਟ ਦਫਤਰ (FCDO) ਨੇ ਕਿਹਾ ਕਿ ਹਵਾਈ ਅੱਡੇ ਦੇ ਕਰਮਚਾਰੀਆਂ ਨੇ ਸਾਰੀ ਰਾਤ ਸਖਤ ਮਿਹਨਤ ਕਰਦਿਆਂ ਵਿਸ਼ਾਲ ਐਂਟੋਨੋਵ 124 ਜਹਾਜ਼ ਵਿੱਚ ਜੀਵਨ ਬਚਾਉਣ ਵਾਲੀਆਂ ਦਵਾਈਆਂ ਲੋਡ ਕੀਤੀਆਂ। FCDO ਨੇ ਇਸ ਸਪਲਾਈ ਲਈ ਫੰਡ ਦਿੱਤੇ ਹਨ। ਇਸ ਕਾਰਗੋ ਜਹਾਜ਼ ਦੇ ਐਤਵਾਰ ਸਵੇਰੇ ਦਿੱਲੀ ਪਹੁੰਚਣ ਦੀ ਉਮੀਦ ਹੈ।

ਭਾਰਤੀ ਰੈੱਡਕ੍ਰਾਸ ਦੀ ਮਦਦ ਨਾਲ ਇੱਥੋਂ ਇਸ ਸਪਲਾਈ ਨੂੰ ਹਸਪਤਾਲਾਂ ਵਿਚ ਟਰਾਂਸਫਰ ਕੀਤਾ ਜਾਵੇਗਾ। ਤਿੰਨੇ ਆਕਸੀਜਨ ਜੈਨਰੇਟਰ ਵਿਚੋਂ ਹਰੇਕ ਪ੍ਰਤੀ ਮਿੰਟ 500 ਲੀਟਰ ਆਕਸੀਜਨ ਦਾ ਉਤਪਾਦਨ ਕਰ ਸਕਦਾ ਹੈ।ਦੱਸ ਦੇਈਏ ਕਿ ਦੁਨੀਆ ਦੇ ਸਭ ਤੋਂ ਵੱਡੇ ਕਾਰਗੋ ਜਹਾਜ਼ ਵਿੱਚ ਇਨ੍ਹਾਂ ਯੰਤਰਾਂ ਨੂੰ ਲਿਜਾਣ ਦੌਰਾਨ ਉੱਤਰੀ ਆਇਰਲੈਂਡ ਦੇ ਸਿਹਤ ਮੰਤਰੀ ਰੌਬਿਨ ਸਵਾਨ ਬੇਲਫਾਸਟ ਏਅਰਪੋਰਟ ‘ਤੇ ਮੌਜੂਦ ਸਨ। ਇਸ ਦੌਰਾਨ ਉਹਨਾਂ ਨੇ ਕਿਹਾ ਕਿ ਇਹ ਸਾਡੀ ਨੈਤਿਕ ਜ਼ਿੰਮੇਵਾਰੀ ਹੈ ਕਿ ਅਸੀਂ ਹਰ ਸੰਭਵ ਮਦਦ ਅਤੇ ਸਮਰਥਨ ਪ੍ਰਦਾਨ ਕਰੀਏ।

Share this Article
Leave a comment