ਕੋਰੋਨਾ ਵੈਕਸੀਨ ਲਗਵਾਉਣ ਵਾਲੇ ਦੁਨੀਆ ਦੇ ਪਹਿਲੇ ਮਰਦ ਦਾ ਹੋਇਆ ਦੇਹਾਂਤ

TeamGlobalPunjab
2 Min Read

ਲੰਦਨ: ਦੁਨੀਆਂ ‘ਚ ਸਭ ਤੋਂ ਪਹਿਲਾਂ ਕੋਰੋਨਾ ਵੈਕਸੀਨ ਲਗਵਾਉਣ ਵਾਲੇ ਮਰਦ ਦਾ ਦੇਹਾਂਤ ਹੋ ਗਿਆ ਹੈ। ਬ੍ਰਿਟਿਸ਼ ਮੀਡੀਆ ਵੱਲੋਂ ਜਾਰੀ ਰਿਪੋਰਟਾਂ ਮੁਤਾਬਕ 81 ਸਾਲਾ ਬਜ਼ੁਰਗ ਵਿਲੀਅਮ ਸ਼ੇਕਸਪੀਅਰ ਦਾ ਦੇਹਾਂਤ ਕਿਸੇ ਹੋਰ ਬਿਮਾਰੀ ਕਾਰਨ ਹੋਇਆ ਹੈ।

ਵਿਲੀਅਮ ਪਿਛਲੇ ਸਾਲ 8 ਦਸੰਬਰ ਨੂੰ ਉਸ ਵੇਲੇ ਵਿਸ਼ਵ ਭਰ ਵਿੱਚ ਛਾ ਗਏ ਸਨ, ਜਦੋਂ ਉਹ ਵਾਰਵਿਕਸ਼ਾਇਰ ਕੋਵੈਂਟਰੀ ਦੇ ਯੂਨੀਵਰਸਿਟੀ ਹਸਪਤਾਲ ‘ਚ ਫਾਈਜ਼ਰ ਬਾਇਓਟੈੱਕ ਦੀ ਵੈਕਸੀਨ ਲਗਵਾਉਣ ਵਾਲੇ ਦੁਨੀਆਂ ਦੇ ਦੂਜੇ ਵਿਅਕਤੀ ਅਤੇ ਪਹਿਲੇ ਮਰਦ ਬਣ ਗਏ ਸਨ।

ਵਿਲੀਅਮ ਦੀ ਦੋਸਤ ਅਤੇ ਕੁਵੈਂਟਰੀ ਦੀ ਸੇਵਾਦਾਰ ਜੇਨ ਇਨਸ ਨੇ ਕਿਹਾ ਕਿ ਉਨ੍ਹਾਂ ਦਾ ਦੇਹਾਂਤ ਵੀਰਵਾਰ 20 ਮਈ ਨੂੰ ਹੋ ਗਿਆ ਸੀ ਤੇ ਵਿਲੀਅਮ ਨੂੰ ਸਭ ਤੋਂ ਵਧੀਆ ਸ਼ਰਧਾਂਜਲੀ ਕੋਰੋਨਾ ਟੀਕਾ ਲਗਵਾਉਣਾ ਹੈ।

ਉਨ੍ਹਾਂ ਤੋਂ ਕੁਝ ਮਿੰਟ ਪਹਿਲਾਂ ਹੀ ਉਸੇ ਹਸਪਤਾਲ ਵਿੱਚ 91 ਸਾਲਾ ਮਾਰਗਰੇਟ ਕੀਨਨ ਨੂੰ ਵੈਕਸੀਨ ਲੱਗੀ ਸੀ। ਕੋਵੈਂਟਰੀ ਲਾਈਵ ਦੀ ਰਿਪੋਰਟ ਦੇ ਮੁਤਾਬਕ ਲਗਜ਼ਰੀ ਕਾਰ ਨਿਰਮਾਤਾ ਰੋਲਜ਼ ਰੌਇਸ ਦੇ ਕਰਮਚਾਰੀ ਰਹੇ ਸ਼ੇਕਸਪੀਅਰ ਨੇ ਇਸ ਯੂਨੀਵਰਸਿਟੀ ਹਸਪਤਾਲ ‘ਚ ਬਿਮਾਰੀ ਨਾਲ ਕਈ ਦਿਨ ਜੂਝਣ ਤੋਂ ਬਾਅਦ ਆਪਣੇ ਆਖ਼ਰੀ ਸਾਹ ਲਏ।

Share this Article
Leave a comment