ਬ੍ਰਾਜ਼ੀਲ: ਸ਼ੌਂਕ ਸਭ ਦੇ ਵੱਖਰੇ-ਵੱਖਰੇ ਹੁੰਦੇ ਹਨ। ਅਜਕਲ ਸਾਰਿਆਂ ਨੂੰ ਜ਼ਿਆਦਾਤਰ ਸ਼ੌਂਕ ਖੂਬਸੂਰਤ ਦਿਖਣ ਹੁੰਦਾ ਹੈ। ਪਰ ਅਜਿਹਾ ਸਭ ਤੋਂ ਹੱਟਕੇ ਸ਼ੋਂਕ ਪਹਿਲੀ ਵਾਰ ਦੇਖਣ ਨੂੰ ਮਿਲਿਆ ਹੈ। ਇਕ ਅਜੀਬ ਸ਼ੌਂਕ ਰੱਖਣ ਵਾਲੇ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਬਹੁਤ ਵਾਇਰਲ ਹੋ ਰਹੀਆਂ ਹਨ । ਬ੍ਰਾਜ਼ੀਲ ਦੇ ਰਹਿਣ ਵਾਲੇ ਮਿਸ਼ੇਲ ਫਰੋ ਦੋ ਪ੍ਰਾਡੋ ਵੀ ਅਲੱਗ ਸ਼ੌਂਕ ਰੱਖਦੇ ਹਨ ਯਾਨੀ ਕਿ ਸਭ ਤੋਂ ਅਲੱਗ ਦਿਖਣ ਦੀ ਚਾਹਤ। ਉਹ ਖ਼ੁਦ ਨੂੰ ਦੂਜਿਆਂ ਤੋਂ ਵੱਖ ਦਿਖਾਉਣ ਲਈ ਕੁਝ ਵੀ ਕਰ ਗੁਜ਼ਰਨ ਨੂੰ ਤਿਆਰ ਹਨ।
44 ਸਾਲ ਦੇ ਮਿਸ਼ੇਲ ਦੀ ਸ਼ਕਲ ਹੁਣ ਕਿਸੇ ਸ਼ੈਤਾਨ ਨਾਲੋਂ ਘੱਟ ਨਹੀਂ ਲੱਗਦੀ। ਉਨ੍ਹਾਂ ਨੇ ਬੀਤੇ 25 ਸਾਲਾਂ ’ਚ ਖੁਦ ਨੂੰ ਪੂਰੀ ਤਰ੍ਹਾਂ ਨਾਲ ਬਦਲ ਦਿੱਤਾ ਹੈ। ਮਿਸ਼ੇਲ ਫਰੋ ਦੋ ਪ੍ਰਾਡੋ ਨੇ ਇਕ ਤੋਂ ਬਾਅਦ ਕਈ ਸਰਜਰੀਆਂ ਕਰਵਾਈਆਂ ਹਨ।ਸ਼ੈਤਾਨ ਜਿਹਾ ਦਿਖਣ ਲਈ ਮਿਸ਼ੇਲ ਫਰੋ ਦੋ ਪ੍ਰਾਡੋ ਆਪਣੇ ਨੱਕ ਤੇ ਉਂਗਲੀ ਕੱਟਵਾ ਚੁੱਕੇ ਹਨ। ਹੁਣ ਉਨ੍ਹਾਂ ਨੂੰ ਦੇਖ ਕੇ ਕੋਈ ਵੀ ਡਰ ਜਾਂਦਾ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਹਾਥੀ ਜਿਹੇ ਦੰਦ ਵੀ ਲਗਵਾਏ ਹਨ।
ਇਹ ਸਭ ਕਰਨ ‘ਚ ਸ਼ੇਲ ਫਰੋ ਦੋ ਪ੍ਰਾਡੋ ਦੀ ਪਤਨੀ ਵੀ ਪੂਰਾ ਸਾਥ ਨਿੱਭਾ ਰਹੀ ਹੈ। ਉਹ ਖ਼ੁਦ body modification ’ਚ ਐਕਸਪਰਟ (ਮਾਹਰ) ਹੈ। ਮਿਸ਼ੇਲ ਦੀ ਪਤਨੀ ਦਾ ਕਹਿਣਾ ਹੈ ਕਿ ਬਾਡੀ ’ਚ modification ਤੋਂ ਬਾਅਦ ਮਿਸ਼ੇਲ ਉਨ੍ਹਾਂ ਨੂੰ ਹੋਰ ਵੀ ਆਕਰਸ਼ਿਤ ਲਗਦੇ ਹਨ।