-ਅਵਤਾਰ ਸਿੰਘ
29 ਅਕਤੂਬਰ ਨੂੰ ਵਿਸ਼ਵ ਅਧਰੰਗ ਦਿਵਸ ਮਨਾਇਆ ਜਾਂਦਾ ਹੈ। ਇਸ ਦੀ ਸ਼ੁਰੂਆਤ 2006 ਵਿੱਚ ਵਿਸ਼ਵ ਸਟਰੋਕ ਸੰਸਥਾ ਵੱਲੋਂ ਕੀਤੀ ਗਈ। ਅਧਰੰਗ ਇਕ ਇਲਾਜ ਯੋਗ ਬਿਮਾਰੀ ਹੈ ਜੇਕਰ ਇਸਦਾ ਸਮੇਂ ਸਿਰ ਪਤਾ ਲੱਗ ਜਾਵੇ ਤਾਂ ਇਸ ਤੋਂ ਬਚਿਆ ਜਾ ਸਕਦਾ ਹੈ।
ਦੁਨੀਆ ਵਿੱਚ ਹਰ ਸਾਲ 15 ਲੱਖ ਲੋਕ ਇਸ ਇਸ ਤੋਂ ਪ੍ਰਭਾਵਿਤ ਹੁੰਦੇ ਹਨ। ਪ੍ਰਸਿੱਧ ਨਿਉਰੋਲਿਜਿਸਟ ਡਾਕਟਰ ਅਸ਼ੋਕ ਉਪਲ ਅਨੁਸਾਰ ਹਰ ਸਾਲ ਦੁਨੀਆਂ ਵਿੱਚ 5.7 ਮਿਲੀਅਨ ਮੌਤਾਂ ਅਧਰੰਗ ਦੇ ਕਾਰਨ ਹੁੰਦੀਆਂ ਹਨ।
ਦਿਲ ਦੇ ਦੌਰੇ ਤੋਂ ਬਾਅਦ ਦੂਜਾ ਤੇ ਸਰੀਰਕ ਅਪੰਗਤਾ ਦਾ ਪਹਿਲਾ ਕਾਰਨ ਹੁੰਦਾ ਹੈ। ਜੇ ਇਸ ਦੇ ਇਲਾਜ ਵੱਲ ਧਿਆਨ ਨਾ ਦਿੱਤਾ ਗਿਆ ਤਾਂ ਮੌਤਾਂ ਦੀ ਗਿਣਤੀ ਵਿੱਚ ਤੇਜੀ ਨਾਲ ਵਾਧਾ ਹੋ ਸਕਦਾ ਹੈ।
ਸਿਗਰਟ ਪੀਣਾ ਮੁੱਖ ਕਾਰਨ ਹੈ, ਇਸ ਤੋਂ ਇਲਾਵਾ ਹਾਈ ਬਲੱਡ ਪ੍ਰੈਸ਼ਰ, ਸ਼ੂਗਰ, ਉਚ ਚਰਬੀ ਦਾ ਸਤਰ, ਦਿਲ ਦੀ ਬਿਮਾਰੀ ਤੇ ਸਰੀਰਕ ਹਿਲਜੁਲ ਨਾ ਹੋਣਾ ਆਦਿ ਕਾਰਨ ਸਨ।
ਜੇ ਸਮਾਂ ਰਹਿੰਦਿਆਂ ਇਸ ਉਪਰ ਕਾਬੂ ਪਾ ਲਿਆ ਜਾਵੇ ਤਾਂ 85% ਅਧਰੰਗ ਦੇ ਦੌਰੇ ਤੋਂ ਬਚਿਆ ਜਾ ਸਕਦਾ ਹੈ।
ਜੇਕਰ ਕਿਸੇ ਮਰੀਜ ਜਾਂ ਵਿਅਕਤੀ ਦੇ ਚਿਹਰੇ, ਬਾਂਹ ਜਾਂ ਲੱਤ ਵਿੱਚ ਕਮਜੋਰੀ ਮਹਿਸੂਸ ਹੋਵੇ, ਸੁੰਨਾਪਨ ਮਹਿਸੂਸ ਹੋਵੇ, ਬੋਲਣ ਵਿੱਚ ਔਖ ਮਹਿਸੂਸ ਹੋਵੇ ਜਾਂ ਇਕ ਅੱਖ ਦੀ ਰੋਸ਼ਨੀ ਚਲੀ ਜਾਵੇ ਤਾਂ ਉਸੇ ਸਮੇਂ ਕਿਸੇ ਮਾਹਿਰ ਨਿਉਰੋਲਿਜਿਸਟ ਕੋਲ ਜਾ ਕੇ ਚੈਕਅੱਪ ਕਰਾਉਣਾ ਚਾਹੀਦਾ ਹੈ।
ਇਕ ਖਾਸ ਟੀਕੇ ਤੇ ਟੀ ਸੀ ਡੀ ਮਸ਼ੀਨ ਦੀ ਮਦਦ ਨਾਲ ਦਿਮਾਗ ਵਿੱਚ ਬਣੇ ਕਲੋਟ ਨੂੰ ਖੋਰ ਜਾਂ ਘੋਲ ਦਿੱਤਾ ਜਾਵੇ ਤਾਂ ਇਸ ਬਿਮਾਰੀ ਤੋਂ ਬੱਚਣ ਦੇ ਬਹੁਤ ਆਸਾਰ ਹੁੰਦੇ ਹਨ।