‘ਗਿੰਨੀਜ਼ ਬੁੱਕ ਆਫ ਵਰਲਡ ਰਿਕਾਰਡਜ਼’ ‘ਚ ਨਾਮ ਦਰਜ ਕਰਾਉਣ ਵਾਲਾ ਮਰਾਠੀ ਕਾਮੇਡੀਅਨ ਅੱਜ ਵੀ ਕਰਦੈ ਲੋਕਾਂ ਦੇ ਦਿਲਾਂ’ਤੇ ਰਾਜ

TeamGlobalPunjab
2 Min Read

ਨਿਊਜ਼ ਡੈਸਕ – ਬਹੁਤ ਸਾਰੇ ਕਾਮੇਡੀਅਨ ਫਿਲਮਾਂ ‘ਚ ਆਪਣੀ ਕਾਮੇਡੀ ਕਰਕੇ ਮਸ਼ਹੂਰ ਹੋਏ ਹਨ। ਉਹ ਹਿੰਦੀ ਸਿਨੇਮਾ ਜਾਂ ਹੋਰ ਸਿਨੇਮਾ ਦਾ ਹਾਸਰਸ ਕਲਾਕਾਰ ਹੋਵੇ। ਮਰਾਠੀ ਸਿਨੇਮਾ ‘ਚ ਇਕ ਕਾਮੇਡੀਅਨ ਵੀ ਹੈ, ਜਿਸ ਨੇ ਫਿਲਮਾਂ ‘ਚ ਦੋਹਰੇ ਭਾਵ ਰੱਖਣ ਵਾਲੀ ਕਾਮੇਡੀ ਕਰਕੇ ਲੋਕਾਂ ਨੂੰ ਬਹੁਤ ਹਸਾਇਆ। ਇੰਨਾ ਹੀ ਨਹੀਂ, ਉਸਨੇ ਆਪਣਾ ਨਾਮ ਗਿੰਨੀਜ਼ ਬੁੱਕ ਆਫ ਵਰਲਡ ਰਿਕਾਰਡ ‘ਚ ਵੀ ਦਰਜ ਕਰਵਾ ਲਿਆ ਹੈ।

ਮਰਾਠੀ ਸਿਨੇਮਾ ਦੇ ਸੁਪਰਸਟਾਰ ਦਾਦਾ ਕੌਂਡਕੇ ਆਮ ਆਦਮੀ ਦੇ ਨਾਇਕ ਵਜੋਂ ਜਾਣਿਆ ਜਾਂਦਾ ਹੈ। ਦਾਦਾ ਕੌਂਡਕੇ ਦਾ ਅਸਲ ਨਾਮ ਕ੍ਰਿਸ਼ਨਾ ਕੌਂਡਕੇ ਸੀ ਤੇ ਉਸਦਾ ਬਚਪਨ ਗਰੀਬੀ ‘ਚ ਬਤੀਤ ਹੋਇਆ ਸੀ। ਦਾਦਾ ਕੌਂਡਕੇ ਰਾਜਨੀਤੀ ਦੇ ਬਹੁਤ ਸ਼ੌਕੀਨ ਸਨ, ਇਸ ਲਈ ਉਹ ਇਸ ‘ਚ ਬਹੁਤ ਦਖਲਅੰਦਾਜ਼ੀ ਕਰਦੇ ਸਨ। ਉਹ ਮਰਾਠਿਆਂ ਦੇ ਅਧਿਕਾਰਾਂ ਲਈ ਸ਼ਿਵ ਸੈਨਾ ਨਾਲ ਵੀ ਜੁੜੇ ਹੋਏ ਸਨ। ਦਾਦਾ ਸ਼ਿਵ ਸੈਨਾ ਦੀਆਂ ਰੈਲੀਆਂ ‘ਚ ਭੀੜ ਇਕੱਠੀ ਕਰਦੇ ਸਨ।

ਦਾਦਾ ਕੌਂਡਕੇ ਦੀਆਂ ਮਰਾਠੀ ਫਿਲਮਾਂ ਦੇ ਸਿਰਲੇਖ ਵੀ ਇੰਨੇ ਅਸ਼ਲੀਲ ਸਨ ਕਿ ਸੈਂਸਰ ਬੋਰਡ ਉਨ੍ਹਾਂ ਨੂੰ ਪਾਸ ਕਰਨ ‘ਚ ਸ਼ਰਮਿੰਦਾ ਹੋ ਜਾਂਦਾ ਸੀ। ਦਾਦਾ ਦੇ ਕਈ ਨਾਟਕ ਵੀ ਪ੍ਰਸਿੱਧ ਹੋਏ।1975 ਵਿਚ ਆਈ ਦਾਦਾ ਕਾਂਡਕੇ ਦੀ ਫਿਲਮ ‘ਪਾਂਡੂ ਹਵਾਲਦਾਰ’ ਬਹੁਤ ਮਸ਼ਹੂਰ ਹੋਈ ਸੀ। ਇਸ ‘ਚ ਕੌਂਡਕੇ  ਨੇ ਮੁੱਖ ਭੂਮਿਕਾ ਨਿਭਾਈ। ਇਸ ਫਿਲਮ ਤੋਂ ਬਾਅਦ, ਹੌਲਦਾਰ ਪਾਂਡੂ ਦੇ ਨਾਮ ਨਾਲ ਜਾਣੇ ਜਾਂਦੇ ਸਨ। ਦਾਦਾ ਕੌਂਡਕੇ ਦੀਆਂ ਸੱਤ ਮਰਾਠੀ ਫਿਲਮਾਂ ਨੇ ਸੁਨਹਿਰੀ ਜੁਬਲੀ ਮਨਾਈ, ਇਸੇ ਲਈ ਉਨ੍ਹਾਂ ਦਾ ਨਾਮ ‘ਗਿੰਨੀਜ਼ ਬੁੱਕ ਆਫ ਵਰਲਡ ਰਿਕਾਰਡਜ਼’ ‘ਚ ਦਰਜ ਹੋਇਆ ਸੀ।

TAGGED: ,
Share this Article
Leave a comment