ਵਿਸ਼ਵ ਪ੍ਰਸਿੱਧ ਗਣਿਤ ਸ਼ਾਸਤਰੀ ਸੀਐੇੱਸ ਸ਼ੈਸ਼ਾਦਰੀ ਦਾ 88 ਸਾਲ ਦੀ ਉਮਰ ‘ਚ ਦੇਹਾਂਤ, ਪੀਐਮ ਮੋਦੀ ਨੇ ਜਤਾਇਆ ਸੋਗ

TeamGlobalPunjab
2 Min Read

ਨਵੀਂ ਦਿੱਲੀ : ਮਸ਼ਹੂਰ ਗਣਿਤ ਸ਼ਾਸਤਰੀ ਪਦਮਭੂਸ਼ਣ ਸੀਐਸ ਸ਼ੇਸ਼ਾਦਰੀ ਦਾ ਬੀਤੇ ਸ਼ੁੱਕਰਵਾਰ ਚੇੱਨਈ ਵਿੱਚ ਦੇਹਾਂਤ ਹੋ ਗਿਆ। ਉਨ੍ਹਾਂ ਨੇ 88 ਸਾਲ ਦੀ ਉਮਰ ‘ਚ ਆਖਰੀ ਸਾਹ ਲਿਆ। ਸ਼ੇਸ਼ਾਦਰੀ ਨੇ ਦੇਸ਼ ਵਿੱਚ ਗਣਿਤ ਦੇ ਖੇਤਰ ਵਿੱਚ ਕਿਰਿਆਸ਼ੀਲ ਖੋਜ ਦਾ ਮਾਹੌਲ ਤਿਆਰ ਕਰਨ ‘ਚ ਅਹਿਮ ਭੂਮਿਕਾ ਨਿਭਾਈ, ਜਿਸਦੀ ਤੁਲਨਾ ਵਿਸ਼ਵ ਦੀਆਂ ਕਈ ਯੂਨੀਵਰਸਿਟੀਆਂ ਵਿੱਚ ਚੱਲ ਰਹੀ ਖੋਜਾਂ ਨਾਲ ਕੀਤੀ ਜਾ ਸਕਦਾ ਹੈ। ਉਪ ਰਾਸ਼ਟਰਪਤੀ ਵੈਂਕਈਆ ਨਾਇਡੂ, ਪ੍ਰਧਾਨ ਮੰਤਰੀ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਸਮੇਤ ਕਈ ਮਸ਼ਹੂਰ ਹਸਤੀਆਂ ਨੇ ਉਨ੍ਹਾਂ ਦੀ ਮੌਤ ‘ਤੇ ਡੂੰਘਾ ਦੁੱਖ ਜ਼ਾਹਰ ਕੀਤਾ ਹੈ।

ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕੀਤਾ, ਪ੍ਰੋ. ਸ਼ੇਸ਼ਾਦਰੀ ਦੇ ਦੇਹਾਂਤ ਨਾਲ ਅਸੀਂ ਇੱਕ ਵਫ਼ਾਦਾਰ ਬੁੱਧੀਜੀਵੀ ਨੂੰ ਗੁਆ ਦਿੱਤਾ ਹੈ ਜਿਨ੍ਹਾਂ ਨੇ ਗਣਿਤ ਵਿੱਚ ਸ਼ਾਨਦਾਰ ਕੰਮ ਕੀਤਾ ਸੀ।

ਸੀਐੱਸ ਸ਼ੇਸ਼ਦਰੀ ਅਲਜਬੈਰਿਕ ਜਿਓਮੈਟਰੀ ਵਿੱਚ ਕੀਤੀ ਗਈ ਬੇਮਿਸਾਲ ਖੋਜਾਂ ਨੂੰ ਗਣਿਤ ਦੀ ਬੁਨਿਆਦ ਮੰਨਿਆ ਜਾਂਦਾ ਹੈ। ਉਨ੍ਹਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਟਾਟਾ ਇੰਸਟੀਚਿਊਟ ਆਫ ਫੰਡਾਮੈਂਟਲ ਰਿਸਰਚ ਨਾਲ ਕੀਤੀ ਸੀ। ਇੱਥੇ ਉਨ੍ਹਾਂ ਨੇ ਆਪਣੇ ਸਹਿਯੋਗੀਆਂ ਦੀ ਸਹਾਇਤਾ ਨਾਲ ਗਣਿਤ ਦੀ ਖੋਜ ਲਈ ਸਕੂਲ ਆਫ਼ ਗਣਿਤ ਦੀ ਸਥਾਪਨਾ ਕੀਤੀ।

ਸਾਲ 1984 ‘ਚ ਉਹ ਚੇੱਨਈ ਸਥਿਤ ਗਣਿਤ ਦੇ ਇੰਸਟੀਚਿਊਟ ਨਾਲ ਜੁੜੇ। 1989 ਵਿਚ ਉਨ੍ਹਾਂ ਐਸਪੀਆਈਸੀ ਸਾਇੰਸ ਫਾਊਂਡੇਸ਼ਨ ਦੇ ਸਕੂਲ ਆਫ਼ ਗਣਿਤ ਦੀ ਸ਼ੁਰੂਆਤ ਕੀਤੀ। ਇਸ ਇੰਸਟੀਚਿਊਟ ਨੂੰ ਅੱਜ ਚੇੱਨਈ ਗਣਿਤ ਸੰਸਥਾ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਸੀਐੱਸ ਸ਼ੇਸ਼ਦਰੀ ਪਾਰਕਿਸੰਸ ਜਿਹੀ ਗੰਭੀਰ ਬਿਮਾਰੀ ਨਾਲ ਪੀੜਤ ਸਨ।

Share this Article
Leave a comment