ਵਿਸ਼ਵ ਰੇਡੀਓ ਦਿਵਸ : ਕਿਥੇ ਸ਼ੁਰੂ ਹੋਇਆ ਸੀ ਵਿਸ਼ਵ ਦਾ ਸਭ ਤੋਂ ਪਹਿਲਾ ਰੇਡੀਓ ਸ਼ਟੇਸਨ

TeamGlobalPunjab
3 Min Read

-ਅਵਤਾਰ ਸਿੰਘ

ਅੱਜ ਜਦੋਂ ਸੰਸਾਰ ਵਿਚ ਸ਼ੋਸਲ ਮੀਡੀਆ ਹਰੇਕ ਸੰਚਾਰ ਸਾਧਨਾਂ ਤੋਂ ਅੱਗੇ ਲੰਘਣ ਦੀ ਕੋਸ਼ਿਸ ਵਿਚ ਹੈ ਤਾਂ ਵੀ ਰੇਡੀਓ ਸੰਸਾਰ ਵਿਚ ਸਭ ਤੋਂ ਵੱਧ ਸੁਣਿਆ ਜਾਣ ਵਾਲਾ ਸਾਧਨ ਹੈ। ਸੰਯੁਕਤ ਰਾਸ਼ਟਰ ਨੇ ਇਸਦੀ ਮਹੱਤਤਾ ਨੂੰ ਵੇਖਦਿਆਂ ਹਰ ਸਾਲ 2012 ਤੋਂ 13 ਫਰਵਰੀ ਨੂੰ ਵਿਸ਼ਵ ਰੇਡੀਓ ਦਿਵਸ ਮਨਾਉਣ ਦਾ ਫੈਸਲਾ ਕੀਤਾ।


ਇਹ ਦਿਨ ਇਸ ਕਰਕੇ ਚੁਣਿਆ ਗਿਆ ਕਿ 13 ਫਰਵਰੀ 1946 ਵਾਲੇ ਦਿਨ ਸੰਯੁਕਤ ਰਾਸ਼ਟਰ ਨੇ ਆਪਣੇ ਹੈਡਕੁਆਰਟਰ ਨਿਉਯਾਰਕ ਤੋਂ ‘ਯੂ ਐਨ ਰੇਡੀਓ’ ਦਾ ਆਰੰਭ ਕੀਤਾ ਸੀ। ਸੰਸਾਰ ਵਿਚ ਇਸ ਵੇਲੇ 44000 ਤੋਂ ਵੱਧ ਰੇਡੀਓ ਸ਼ਟੇਸਨ ਹਨ। ਵਿਸ਼ਵ ਦਾ ਸਭ ਤੋਂ ਪਹਿਲਾ ਰੇਡੀਓ ਸ਼ਟੇਸਨ 1920 ਨੂੰ ਅਮਰੀਕਾ ਦੇ ਸ਼ਹਿਰ ਪਿਟਸਬਰਗ ਵਿਚ ਸ਼ੁਰੂ ਹੋਇਆ।

ਭਾਰਤ ਵਿਚ ਸਭ ਤੋਂ ਪਹਿਲਾਂ 23/7/1927 ਨੂੰ ਦੋ ਪ੍ਰਾਈਵੇਟ ਕੰਪਨੀਆਂ ਵਲੋਂ ਕਲਕੱਤੇ ਤੇ ਬੰਬਈ ਵਿਚ ਰੇਡੀਓ ਰਾਂਹੀ ਪ੍ਰਸਾਰਨ ਹੋਏ।1/3/1930 ਤੋਂ ਪ੍ਰਸਾਰ ਭਾਰਤੀ ਸ਼ੁਰੂ ਹੋਇਆ ਤੇ 8/6/1936 ਨੂੰ ਆਲ ਇੰਡੀਆ ਰੇਡੀਓ ਦਾ ਨਾਂ ਦਿੱਤਾ ਗਿਆ। 1947 ਨੂੰ ਵੰਡ ਸਮੇਂ ਤਿੰਨ ਪਾਕਿਸਤਾਨ ਤੇ ਛੇ ਭਾਰਤ ਵਿਚ ਰੇਡੀਓ ਸ਼ਟੇਸਨ ਸਨ। 3/6/1957 ਤੋਂ ਵਿਵਧ ਭਾਰਤੀ ਤੇ 23/7/1977 ਨੂੰ ਐਫ ਐਮ ਰੇਡੀਉ ਸ਼ਟੇਸਨ ਦੀ ਸ਼ੁਰੂਆਤ ਹੋਈ।

- Advertisement -

ਸੰਸਾਰ ਦਾ ਪਹਿਲਾ ਕਮਿਊਨਿਟੀ ਰੇਡੀਓ 1947 ਨੂੰ ਬੋਲੀਵੀਆ ਤੇ ਭਾਰਤ ਵਿਚ 2004 ਨੂੰ ਆਂਧਰਾ ਪ੍ਰਦੇਸ ਤੋਂ ‘ਸੰਗਮ ਰੇਡੀਓ’ ਨਾਂ ਨਾਲ ਸ਼ੁਰੂ ਹੋਇਆ। ਇਸ ਵੇਲੇ 463 ਰੇਡੀਓ ਸ਼ਟੇਸਨਾਂ ਤੋਂ 23 ਮੁੱਖ ਭਾਸ਼ਾਂ ਤੇ 146 ਉਪ-ਭਾਸ਼ਾਵਾਂ ਵਿੱਚ ਰੋਜ਼ਾਨਾ ਪ੍ਰੋਗਰਾਮ ਚਲਦੇ ਹਨ।ਅੱਜ ਕੱਲ੍ਹ ਮੋਬਾਈਲ ਤੇ ਐਪਸ ਰਾਹੀਂ ਰੇਡੀਓ ਸੁਣੇ ਜਾਂਦੇ ਹਨ।
ਰੇਡੀਓ ਗਾਰਡਨ ਐਪ ਰਾਹੀਂ ਦੁਨੀਆ ਦਾ ਹਰ ਰੇਡੀਓ ਜੋ ਇੰਟਰਨੈਟ ‘ਤੇ ਹੋਵੇ ਸੁਣਿਆ ਜਾ ਸਕਦਾ। ਮੋਬਾਈਲ, ਟੀਵੀ ਜਾਂ ਟੈਲੀਫੋਨ ਨਾ ਵੀ ਚਲਣ ਭਾਂਵੇ ਬਿਜਲੀ ਬੰਦ ਹੋਵੇ ਦੋ ਸੈਲ ਪਾ ਕੇ ਰੇਡੀਓ ਸੁਣਿਆ ਜਾ ਸਕਦਾ। ਰੇਡੀਓ ਸੂਚਨਾ, ਮਨੋਰੰਜਨ, ਸਿੱਖਿਆ ਤੇ ਰੋਜ਼ਗਾਰ ਮੁੱਹਈਆ ਕਰਾ ਰਿਹਾ ਹੈ।

ਰੇਡੀਓ ਦੇ ਖੋਜ ਕਰਨ ਵਾਲੇ ਇਟਲੀ ਦੇ ਵਿਗਿਆਨੀ Gugeliemo Marconi ਤੋਂ ਬਿਨਾਂ ਰੇਡੀਓ ਦਿਵਸ ਅਧੂਰਾ ਹੈ। ਜਿਸਨੇ ਪਹਿਲੀ ਵਾਰ ਬਿਨਾ ਤਾਰਾਂ ਦੇ ਇਕ ਸਿਗਨਲ ਇੰਗਲਸ਼ ਚੈਨਲ ਤੋਂ ਪਾਰ ਭੇਜਣ ਵਿਚ ਕਾਮਯਾਬੀ ਹਾਸਲ ਕੀਤੀ।1995 ਨੂੰ ਜਪਾਨ ਵਿਚ ਜਬਰਦਸਤ ਭੁਚਾਲ ਤੇ 2004 ਵਿਚ ਭਾਰਤ ਅੰਦਰ ਸੁਨਾਮੀ ਸਮੇਂ ਰੇਡੀਓ ਨੈਟਵਰਕ ਨੇ ਜਾਣਕਾਰੀ ਦੇਣ ਵਿਚ ਅਹਿਮ ਰੋਲ ਨਿਭਾਇਆ ਰੇਡੀਓ ਤੋਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਰੇਡੀਓ ਤੇ ਕਈ ਵਾਰੀ ਮਨ ਕੀ ਬਾਤ ਕਰ ਚੁੱਕੇ ਹਨ।
ਰਵੀਸ਼ ਕੁਮਾਰ ਐਨ ਡੀਟੀਵੀ ਦਾ ਕਹਿਣਾ ਹੈ, ‘ਮੀਡੀਆ ਝੁੱਕ ਸਕਦਾ ਹੈ, ਲੋਕਤੰਤਰ ਨਹੀਂ।’

Share this Article
Leave a comment