-ਅਵਤਾਰ ਸਿੰਘ
ਮੌਜੂਦਾ ਦੌਰ ਵਿੱਚ ਜਦੋਂ ਸੰਸਾਰ ਵਿਚ ਸ਼ੋਸਲ ਮੀਡੀਆ ਹਰ ਸੰਚਾਰ ਸਾਧਨਾਂ ਤੋਂ ਅੱਗੇ ਲੰਘਣ ਦੀ ਕੋਸ਼ਿਸ ਵਿੱਚ ਹੈ ਤਾਂ ਵੀ ਰੇਡੀਓ ਸੰਸਾਰ ਵਿੱਚ ਸਭ ਤੋਂ ਵੱਧ ਸੁਣਿਆ ਜਾਣ ਵਾਲਾ ਸਾਧਨ ਹੈ।
ਸੰਯੁਕਤ ਰਾਸ਼ਟਰ ਨੇ ਇਸ ਦੀ ਮਹੱਤਤਾ ਨੂੰ ਵੇਖਦਿਆਂ ਹਰ ਸਾਲ 2012 ਤੋਂ 13 ਫਰਵਰੀ ਨੂੰ ਵਿਸ਼ਵ ਰੇਡੀਉ ਦਿਵਸ ਮਨਾਉਣ ਦਾ ਫੈਸਲਾ ਕੀਤਾ। ਇਹ ਦਿਨ ਇਸ ਕਰਕੇ ਚੁਣਿਆ ਗਿਆ ਕਿ 13 ਫਰਵਰੀ 1946 ਵਾਲੇ ਦਿਨ ਸੰਯੁਕਤ ਰਾਸ਼ਟਰ ਨੇ ਆਪਣੇ ਹੈਡਕੁਆਟਰ ਨਿਉਯਾਰਕ ਤੋਂ ‘ਯੂ ਐਨ ਰੇਡੀਉ’ ਦਾ ਆਰੰਭ ਕੀਤਾ ਸੀ।
ਸੰਸਾਰ ਵਿੱਚ ਇਸ ਵੇਲੇ 44000 ਤੋਂ ਵੱਧ ਰੇਡੀਉ ਸ਼ਟੇਸਨ ਹਨ। ਵਿਸ਼ਵ ਦਾ ਸਭ ਤੋਂ ਪਹਿਲਾ ਰੇਡੀਓ ਸ਼ਟੇਸਨ 1920 ਨੂੰ ਅਮਰੀਕਾ ਦੇ ਸ਼ਹਿਰ ਪਿਟਸਬਰਗ ਵਿਚ ਸ਼ੁਰੂ ਹੋਇਆ। ਭਾਰਤ ਵਿੱਚ ਸਭ ਤੋਂ ਪਹਿਲਾਂ 23/7/1927 ਨੂੰ ਦੋ ਪ੍ਰਾਈਵੇਟ ਕੰਪਨੀਆਂ ਵੱਲੋਂ ਕਲਕੱਤੇ ਤੇ ਬੰਬਈ ਵਿੱਚ ਰੇਡੀਉ ਰਾਂਹੀ ਪ੍ਰਸਾਰਣ ਹੋਏ।1/3/1930 ਤੋਂ ਪ੍ਰਸਾਰ ਭਾਰਤੀ ਸ਼ੁਰੂ ਹੋਇਆ ਤੇ 8/6/1936 ਨੂੰ ਆਲ ਇੰਡੀਆ ਰੇਡੀਉ ਦਾ ਨਾਂ ਦਿੱਤਾ ਗਿਆ।
1947 ਨੂੰ ਵੰਡ ਸਮੇਂ ਤਿੰਨ ਪਾਕਿਸਤਾਨ ਤੇ ਛੇ ਭਾਰਤ ਵਿੱਚ ਰੇਡੀਉ ਸ਼ਟੇਸਨ ਸਨ।3/6/1957 ਤੋਂ ਵਿਵਧ ਭਾਰਤੀ ਤੇ 23/7/1977 ਨੂੰ ਐਫ ਐਮ ਰੇਡੀਉ ਸ਼ਟੇਸਨ ਦੀ ਸ਼ੁਰੂਆਤ ਹੋਈ। ਸੰਸਾਰ ਦਾ ਪਹਿਲਾ ਕਮਿਊਨਿਟੀ ਰੇਡੀਉ 1947 ਨੂੰ ਬੋਲੀਵੀਆ ਤੇ ਭਾਰਤ ਵਿੱਚ 2004 ਨੂੰ ਆਂਧਰਾ ਪ੍ਰਦੇਸ ਤੋਂ ‘ਸੰਗਮ ਰੇਡੀਉ’ ਨਾਂ ਨਾਲ ਸ਼ੁਰੂ ਹੋਇਆ। ਇਸ ਵੇਲੇ 463 ਰੇਡੀਉ ਸ਼ਟੇਸਨਾਂ ਤੋਂ 23 ਮੁੱਖ ਭਾਸ਼ਾਂ ਤੇ 146 ਉਪ-ਭਾਸ਼ਾਵਾਂ ਵਿੱਚ ਰੋਜ਼ਾਨਾ ਪ੍ਰੋਗਰਾਮ ਚਲਦੇ ਹਨ।
ਅੱਜ ਕੱਲ੍ਹ ਮੋਬਾਈਲ ਤੇ ਐਪਸ ਰਾਹੀਂ ਰੇਡੀਓ ਸੁਣੇ ਜਾਂਦੇ ਹਨ। ਰੇਡੀਓ ਗਾਰਡਨ ਐਪ ਰਾਹੀਂ ਦੁਨੀਆਂ ਦਾ ਹਰ ਰੇਡੀਉ ਜੋ ਇੰਟਰਨੈਟ ਤੇ ਹੋਵੇ ਸੁਣਿਆ ਜਾ ਸਕਦਾ। ਮੋਬਾਈਲ, ਟੀ ਵੀ ਜਾਂ ਟੈਲੀਫੋਨ ਨਾ ਵੀ ਚਲਣ ਭਾਂਵੇ ਬਿਜਲੀ ਬੰਦ ਹੋਵੇ ਦੋ ਸੈਲ ਪਾ ਕੇ ਰੇਡੀਉ ਸੁਣਿਆ ਜਾ ਸਕਦਾ। ਰੇਡੀਉ ਸੂਚਨਾ, ਮਨੋਰੰਜਨ, ਸਿੱਖਿਆ ਤੇ ਰੋਜ਼ਗਾਰ ਮੁੱਹਈਆ ਕਰਾ ਰਿਹਾ ਹੈ।ਰੇਡੀਉ ਦੇ ਖੋਜ ਕਰਨ ਵਾਲੇ ਇਟਲੀ ਦੇ ਵਿਗਿਆਨੀ Gugeliemo Marconi ਤੋਂ ਬਿਨਾਂ ਰੇਡੀਉ ਦਿਵਸ ਅਧੂਰਾ ਹੈ। ਜਿਸ ਨੇ ਪਹਿਲੀ ਵਾਰ ਬਿਨਾ ਤਾਰਾਂ ਦੇ ਇਕ ਸਿਗਨਲ ਇੰਗਲਸ਼ ਚੈਨਲ ਤੋਂ ਪਾਰ ਭੇਜਣ ਵਿੱਚ ਕਾਮਯਾਬੀ ਹਾਸਲ ਕੀਤੀ।
1995 ਨੂੰ ਜਾਪਾਨ ਵਿੱਚ ਜਬਰਦਸਤ ਭੁਚਾਲ ਤੇ 2004 ਵਿਚ ਭਾਰਤ ਅੰਦਰ ਸੁਨਾਮੀ ਸਮੇਂ ਰੇਡੀਉ ਨੈਟਵਰਕ ਨੇ ਜਾਣਕਾਰੀ ਦੇਣ ਵਿੱਚ ਅਹਿਮ ਰੋਲ ਨਿਭਾਇਆ। ਰੇਡੀਓ ਤੋਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਰੇਡੀਓ ‘ਤੇ ਕਈ ਵਾਰੀ ਮਨ ਕੀ ਬਾਤ ਕਰ ਚੁੱਕੇ ਹਨ। ਅੱਜ ਮੁੜ ਰੇਡੀਓ ਦੇ ਪ੍ਰੋਗਰਾਮ ਸੁਣਨ ਦੀ ਤਾਂਘ ਵੱਧ ਰਹੀ ਹੈ। ਲਗਪਗ ਹਰ ਕਾਰ ਵਿੱਚ ਲੋਕ ਰੇਡੀਓ ਦਾ ਪ੍ਰੋਗਰਾਮ ਸੁਣਦੇ ਹਨ। #