ਚੰਡੀਗੜ੍ਹ: ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਵਿਸ਼ਵ ਸ਼ਾਂਤੀ ਕੇਂਦਰ ਪੂਰੀ ਦੁਨੀਆ ਨੂੰ ਜੋੜਨ, ਮਨੁੱਖਤਾ ਨੂੰ ਇੱਕ ਧਾਗੇ ਵਿੱਚ ਪਿਰੋਣ ਅਤੇ ਸ਼ਾਂਤੀ ਤੇ ਭਾਈਚਾਰੇ ਦਾ ਮਾਹੌਲ ਬਨਾਉਣ ਲਈ ਵਰਨਣਯੋਗ ਕੰਮ ਕਰ ਰਿਹਾ ਹੈ। ਜੈਨ ਅਚਾਰਿਆ ਡਾ. ਲੋਕੇਸ਼ ਮੁਨੀ ਵੱਲੋਂ ਸਥਾਪਿਤ ਇਹ ਵਿਸ਼ਵ ਸ਼ਾਂਤੀ ਕੇਂਦਰ ਉਨ੍ਹਾਂ ਦੇ ਆਦਰਸ਼ਾਂ ਨੂੰ ਅੱਗੇ ਵਧਾਉਣ ਦੀ ਦਿਸ਼ਾ ਵਿੱਚ ਇੱਕ ਇਤਿਹਾਸਿਕ ਕਦਮ ਹੈ।
ਮੁੱਖ ਮੰਤਰੀ ਵੀਰਵਾਰ ਨੂੰ ਵਿਸ਼ਵ ਕੇਂਦਰ ਵਿੱਚ ਪੂਜਨੀਕ ਅਚਾਰਿਆ ਡਾ. ਲੋਕੇਸ਼ ਮੁਨੀ ਜੀ ਦੇ ਦਰਸ਼ਨ ਕਰਨ ਬਾਅਦ ਕੇਂਦਰ ਦੇ ਓਡੀਟੋਰਿਅਮ ਵਿੱਚ ਸ਼ਕਤੀ ਤੇ ਸ਼ਾਂਤੀ ਦੇ ਸੰਤੁਲਨ ਨਾਲ ਰਾਸ਼ਟਰ ਨਿਰਮਾਣ ਸੈਮੀਨਾਰ ਪ੍ਰੋਗਰਾਮ ਵਿੱਚ ਬੋਲ ਰਹੇ ਸਨ। ਭਾਰਤ ਦੇ ਵੀਰ ਜਵਾਨਾਂ ਨੂੰ ਸਮਰਪਿਤ ਕੌਮੀ ਸੈਮੀਨਾਰ ਵਿੱਚ ਉਨ੍ਹਾਂ ਨੇ ਅਚਾਰਿਆ ਡਾ. ਲੋਕੇਸ਼ ਮੁਨੀ ਦਾ ਸਵਾਗਤ ਕਰਦੇ ਹੋਏ ਵੀਰ ਸ਼ਹੀਦਾਂ ਦੀ ਸ਼ਹਾਦਤ ਨੂੰ ਸਲਮ ਕੀਤਾ।
ਸ਼ਾਂਤੀ ਦੇ ਨਾਲ ਪ੍ਰਬਲ ਸ਼ਕਤੀ ਵੀ ਰੱਖਦਾ ਹੈ ਭਾਤਰ – ਮੁੱਖ ਮੰਤਰੀ
ਸ਼ਕਤੀ ਤੇ ਸ਼ਾਂਤੀ ਦੇ ਸੰਤੁਲਨ ਨਾਲ ਰਾਸ਼ਟਰ ਨਿਰਮਾਣ ਸੈਮੀਨਾਰ ਵਿੱਚ ਮੁੱਖ ਮਹਿਮਾਨ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਭਾਰਤ ਸ਼ਾਂਤੀ ਦੇ ਨਾਲ ਪ੍ਰਬੰਲ ਸ਼ਕਤੀ ਵੀ ਰੱਖਦਾ ਹੈ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਸਕਾਰਾਤਮਕ ਸੋਚ ਸਿਰਫ ਅੱਤਵਾਦ ਨੂੰ ਖਤਮ ਕਰਨ ਦੀ ਸੀ ਨਾ ਕਿ ਯੁੱਧ ਕਰਨ ਦੀ। ਵਿਵਸਥਾ ਪੂਰੇ ਢੰਗ ਨਾਲ ਭਾਰਤ ਨੇ ਕਦਮ ਚੁੱਕੇ ਅਤੇ ਅੱਤਵਾਦ ਨੂੰ ਮਿੱਟੀ ਵਿੱਚ ਮਿਲਾਉਣ ਦਾ ਕੰਮ ਕਰਦੇ ਹੋਏ ਅੱਤਵਾਦ ‘ਤੇ ਸਖਤ ਵਾਰ ਕੀਤਾ ਹੈ। ਵਿਕਸਿਤ ਭਾਰਤ 2047 ਦੇ ਟੀਚੇ ਦੇ ਨਾਲ ਭਾਰਤ ਨੂੰ ਅੱਗੇ ਵਧਾਉਣ ਵਿੱਚ ਸਰਕਾਰ ਨੇ ਠੋਸ ਫੈਸਲੇ ਕੀਤੇ। ਦੇਸ਼ ਹਰ ਖੇਤਰ ਵਿੱਚ ਅੱਗੇ ਵਧੇ, ਇਸ ਦੇ ਲਈ ਪ੍ਰਧਾਨ ਮੰਤਰੀ ਨੇ ਸ਼ਲਾਘਾਯੋਗ ਦੂਰਗਾਮੀ ਸੋਚ ਨੂੰ ਸਾਕਾਰ ਕੀਤਾ। ਉਨ੍ਹਾਂ ਨੇ ਹਾਲ ਹੀ ਵਿੱਚ ਭਾਰਤੀ ਬੋਰਡਾਂ ‘ਤੇ ਹੋਏ ਹਮਲਿਆਂ ਵਿੱਚ ਸ਼ਹੀਦ ਹੋਏ ਵੀਰ ਜਵਾਨਾਂ ਦੀ ਸ਼ਹਾਦਤ ਨੁੰ ਸਲਾਮ ਕੀਤਾ। ਉਨ੍ਹਾਂ ਨੇ ਕਹਿਾ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਸਰਕਾਰ ਸੱਭਕਾ ਸਾਥ, ਸੱਭਕਾ ਵਿਕਾਸ, ਸੱਭਕਾ ਪ੍ਰਯਾਸ ਅਤੇ ਸੱਭਕਾ ਵਿਸ਼ਵਾਸ ਦੀ ਨੀਤੀ ਨਾਲ, ਸਮਾਜ ਦੇ ਹਰ ਵਰਗ ਨੂੰ ਇੱਕਜੁੱਟ ਕਰ ਸਮਸਤ ਸਮਾਜ ਬਨਾਉਣ ਦੀ ਦਿਸ਼ਾ ਵਿੱਚ ਅੱਗੇ ਵੱਧ ਰਹੀ ਹੈ।
ਨੈਤਿਕ ਮੁੱਲਾਂ ਦੀ ਸਥਾਪਨਾ ਵਿੱਚ ਕੇਂਦਰ ਦੀ ਅਹਿਮ ਭੁਮਿਕਾ
ਮੁੱਖ ਮੰਤਰੀ ਨੇ ਕਿਹਾ ਕਿ ਉਹ ਅਚਾਰਿਆ ਡਾ. ਲੋਕੇਸ਼ ਮੁਨੀ ਦਾ ਦਿੱਲ ਤੋਂ ਧੰਨਵਾਦ ਪ੍ਰਗਟਾਉਂਦੇ ਹਨ ਕਿ ਜਨਸੇਵਾ ਨੂੰ ਸਮਰਪਿਤ ਹੋ ਕੇ ਉਹ ਇਸ ਪੁਨੀਤ ਕੰਮ ਵਿੱਚ ਮੋਹਰੀ ਭੁਮਿਕਾ ਨਿਭਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਅਹਿੰਸਾ, ਕਰੁਣਾ ਅਤੇ ਵਸੂਧੇਵ ਕੁਟੁੰਬਕਮ ਦੇ ਆਦਰਸ਼ ਨੂੰ ਸਥਾਪਿਤ ਕਰਨਾ ਹੈ। ਇਸ ਕੇਂਦਰ ਦਾ ਸੰਕਲਪ ਹੈ ਅਤੇ ਡਾ. ਮੁਨੀ ਅਹਿੰਸਾ ਵਿਸ਼ਵ ਭਾਰਤੀ ਅਦਾਰਾ ਰਾਹੀਂ ਪਿਛਲੇ 20 ਸਾਲਾਂ ਤੋਂ ਮਨੁੱਖ ਸਮਾਜ ਦਾ ਮਾਰਗਦਰਸ਼ਨ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਅੱਜ ਦੇ ਇਸ ਯੁੱਗ ਵਿੱਚ ਜਦੋਂ ਦੁਨੀਆ ਹਿੰਸਾ, ਅੱਤਵਾਦ, ਯੁੱਧ ਅਤੇ ਸੰਘਰਸ਼ ਨਾਂਲ ਜੂਝ ਰਿਹਾ ਹੈ, ਉਦੋਂ ਅਹਿੰਸਾ ਵਿਸ਼ਵ ਭਾਰਤੀ ਦਾ ਇਹ ਯਤਨ ਹਨੇਰੇ ਵਿੱਚ ਇੱਕ ਰੋਸ਼ਨੀ ਦੀ ਤਰ੍ਰਾ ਕੰਮ ਕਰ ਰਿਹਾ ਹੈ। ਉਨ੍ਹਾਂ ਨੇ ਖੁਸ਼ੀ ਜਤਾਈ ਕਿ ਇਹ ਅਦਾਰਾ ਸਾਲਾਂ ਤੋਂ ਅਹਿੰਸਾ ਯਾਤਰਾ, ਨੈਤਿਕ ਸਿਖਿਆ, ਭਾਈਚਾਰਾ ਸੰਦੇਸ਼, ਨਸ਼ਾਮੁਕਤੀ ਮੁਹਿੰਮ ਅਤੇ ਸਮਾਜ ਵਿੱਚ ਨੈਤਿਕ ਮੁੱਲਾਂ ਦੀ ਸਥਾਪਨਾ ਲਈ ਕੰਮ ਕਰ ਰਿਹਾ ਹੈ।
ਵਿਗਿਆਨਕ, ਦਾਰਸ਼ਨਿਕ ਤੇ ਸਮਾਜਿਕ ਦ੍ਰਿਸ਼ਟੀਕੋਣ ਦਾ ਮੰਚ ਹੈ ਕੇਂਦਰ
ਮੁੱਖ ਮੰਤਰੀ ਨੇ ਕਿਹਾ ਕਿ ਭਾਰਤ ਦੇ ਮਹਾਨ ਸਭਿਆਚਾਰ ਅਤੇ ਪੰਰਪਰਾ ਨੇ ਹਮੇਸ਼ਾ ਸ਼ਾਂਤੀ ਅਤੇ ਭਾਈਚਾਰੇ ਦਾ ਸੰਦੇਸ਼ ਦਿੱਤਾ ਹੈ। ਇਹ ਉਹ ਦੇਸ਼ ਹੈ, ਜਿੱਥੇ ਹਰ ਯੁੱਗ ਅਤੇ ਹਰ ਸਮੇਂ ਵਿੱਚ ਭਗਵਾਨ ਸ੍ਰੀ ਰਾਮ ਅਤੇ ਯੋਗੀਰਾਜ ਸ੍ਰੀ ਕ੍ਰਿਸ਼ਣ ਤੋਂ ਲੈ ਕੇ ਭਗਵਾਨ ਮਹਾਵੀਰ, ਮਹਾਤਮਾ ਬੁੱਧ ਅਤੇ ਗੁਰੂ ਨਾਨਕ ਦੇਵ ਜੀ ਵਰਗੀਆਂ ਮਹਾਨ ਆਤਮਾਵਾਂ ਨੇ ਜਨਮ ਲਿਆ। ਅੱਜ ਇਹ ਕੇਂਦਰ ਨਾ ਸਿਰਫ ਧਾਰਮਿਕ ਅਤੇ ਅਧਿਆਤਮਕ ਵਿਚਾਰਾਂ ਦਾ ਪ੍ਰਚਾਰ ਕਰ ਰਿਹਾ ਹੈ, ਸਗੋ ਇਹ ਵਿਗਿਆਨਕ, ਦਾਰਸ਼ਨਿਕ ਅਤੇ ਸਮਾਜਿਕ ਦ੍ਰਿਸ਼ਟੀਕੋਣ ਨਾਲ ਵੀ ਸ਼ਾਂਤੀ ਅਤੇ ਅਹਿੰਸਾ ‘ਤੇ ਖੋਜ ਅਤੇ ਸੰਵਾਦ ਦਾ ਮੰਚ ਬਣ ਰਿਹਾ ਹੈ। ਇੱਥੇ ਅਹਿੰਸਾ ਅਤੇ ਸ਼ਾਂਤੀ ‘ਤੇ ਖੋੋਜ ਕੀਤੀ ਜਾ ਰਹੀ ਹੈ। ਇੱਥੇ ਨਸ਼ਾਮੁਕਤੀ, ਮਾਨਸਿਕ ਸ਼ਾਂਤੀ ਅਤੇ ਧਿਆਨ ਸਾਧਨਾ ‘ਤੇ ਵਿਸ਼ੇਸ਼ ਵਰਕਸ਼ਾਪਾਂ ਚਲਾਈਆਂ ਜਾ ਰਹੀਆਂ ਹਨ।
ਨਾਇਬ ਸਿੰਘ ਸੈਣੀ ਨੇ ਡਾ. ਲੋਕੇਸ਼ ਮੁਨੀ ਜੀ ਨੂੰ ਆਦਰਸ਼ ਮੰਨਦੇ ਹੋਏ ਕਿਹਾ ਕਿ ਤੁਹਾਡੇ ਵਰਗੇ ਸੰਤ ਅੱਜ ਪੂਰੀ ਦੁਨੀਆ ਨੂੰ ਸ਼ਾਂਤੀ ਦਾ ਮਾਰਗ ਦਿਖਾ ਰਹੇ ਹਨ। ਚਾਹੇ ਕੌਮਾਂਤਰੀ ਕੂਟਨੀਤੀ ਹੋਵੇ, ਵਾਤਾਵਰਣ ਸਰੰਖਣ ਹੋਵੇ ਜਾਂ ਵਿਸ਼ਵ ਮਹਾਮਾਰੀ ਨਾਲ ਲੜਨ ਦਾ ਸੰਕਲਪ, ਭਾਰਤ ਨੇ ਤੁਹਾਡੇ ਵਰਗੇ ਸੰਤਾਂ ਦੇ ਆਸ਼ੀਰਵਾਦ ਨਾਲ ਹਮੇਸ਼ਾ ਮਨੁੱਖਤਾ ਦੀ ਭਲਾਈ ਲਈ ਕੰਮ ਕੀਤਾ ਹੈ। ਉਨ੍ਹਾਂ ਨੇ ਮੌਜੂਦਾ ਜਨਸਮੂਹ ਨਾਲ ਇਸ ਪਵਿੱਤਰ ਸਥਾਨ ਤੋਂ ਇਹ ਸੰਕਲਪ ਲੈਣ ਦੀ ਅਪੀਲ ਕੀਤੀ ਕਿ ਅਸੀਂ ਅਹਿੰਸਾ ਨੂੰ ਆਪਣੇ ਜੀਵਨ ਦਾ ਮੂਲਮੰਤਰ ਬਨਾਵਾਗੇ। ਸਮਾਜ ਵਿੱਚ ਸ਼ਾਂਤੀ ਅਤੇ ਭਾਈਚੇ ਨੁੰ ਪ੍ਰੋਤਸਾਹਨ ਦੇਵਾਗੇ।