ਹਰਿਆਣਾ ‘ਚ ਸਾਰੇ ਜਿਲ੍ਹਿਆਂ ਵਿਚ 21 ਜੂਨ ਨੁੰ ਕੌਮਾਂਤਰੀ ਯੋਗ ਦਿਵਸ ‘ਤੇ ਸਵੇਰੇ 7 ਤੋਂ 8 ਵਜੇ ਤਕ ਹੋਣਗੇ ਪ੍ਰੋਗਰਾਮ ਪ੍ਰਬੰਧਿਤ

Prabhjot Kaur
3 Min Read

ਚੰਡੀਗੜ੍ਹ: ਹਰਿਆਣਾ ਦੇ ਸਿਹਤ, ਮੈਡੀਕਲ ਸਿਖਿਆ ਤੇ ਖੋਜ , ਆਯੂਸ਼ ਮੰਤਰੀ ਡਾ. ਕਮਲ ਗੁਪਤਾ ਨੇ ਕਿਹਾ ਕਿ ਯੋਗ ਸਾਧਨਾ ਨਾਲ ਮਨ, ਸ਼ਰੀਰ ਅਤੇ ਬੁੱਧੀ ਨਾਲ ਤਾਲਮੇਲ ਸਥਾਪਿਤ ਹੁੰਦਾ ਹੈ, ਜਿਸ ਨਾਲ ਜੀਵਨ ਵਿਚ ਉਮੰਗ ਅਤੇ ਉਤਸਾਹ ਭਰ ਜਾਂਦਾ ਹੈ ਅਤੇ ਜੀਵਨ ਤਨਾਅ ਤੇ ਚਿੰਤਾਵਾਂ ਤੋਂ ਬੱਚਤਾ ਹੈ। ਮੈਡੀਕਲ ਸਿਸਟਮ ਵਿਚ ਵੀ ਅਜਿਹੀ ਕੋਈ ਦਵਾਈ ਨਹੀਂ ਬਣੀ ਹੈ ਜੋ ਜੀਵਨ ਨੂੰ ਸੁਖਮਈ ਬਣਾ ਸਕਣ, ਪਰ ਯੋਗਿਕ ਕਿਰਿਆਵਾਂ ਤੋਂ ਅਜਿਹਾ ਸੰਭਵ ਹੈ। ਅੱਜ ਯੋਗ ਨੇ ਪੂਰੇ ਵਿਸ਼ਵ ਨੂੰ ਇਕ ਧਾਗੇ ਵਿਚ ਬੰਨਿਆ ਹੈ ਜਿਸ ਦਾ ਕ੍ਰੇਡਿਟ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੂੰ ਜਾਂਦਾ ਹੈ।

ਡਾ. ਕਮਲ ਗੁਪਤਾ ਅੱਜ ਇੱਥੇ 21 ਜੂਨ, 2024 ਨੂੰ ਹੋਣ ਵਾਲੇ ਦੱਸਵੇਂ ਕੌਮਾਂਤਰੀ ਯੋਗ ਦਿਵਸ ਦੀ ਤਿਆਰੀਆਂ ਦੇ ਸਬੰਧ ਵਿਚ ਆਯੂਸ਼ ਵਿਭਾਗ ਅਤੇ ਹਰਿਆਣਾ ਯੋਗ ਕਮਿਸ਼ਨ ਦੇ ਅਧਿਕਾਰੀਆਂ ਦੇ ਨਾਲ ਪ੍ਰਬੰਧਿਤ ਸਮੀਖਿਆ ਮੀਟਿੰਗ ਦੀ ਅਗਵਾਈ ਕਰ ਰਹੇ ਸਨ।

ਮੀਟਿੰਗ ਵਿਚ ਜਾਣਕਾਰੀ ਦਿੱਤੀ ਗਈ ਕਿ ਹਰਿਆਣਾ ਸਰਕਾਰ ਨੇ 21 ਜੂਨ, 2024 ਨੁੰ ਸਵੇਰੇ 7 ਤੋਂ 8 ਵਜੇ ਤਕ ਕੌਮਾਂਤਰੀ ਯੋਗ ਦਿਵਸ ਮੌਕੇ ‘ਤੇ ਸਾਰੇ ਜਿਲ੍ਹਿਆਂ ਵਿਚ ਜਿਲ੍ਹਾ ਪੱਧਰ ਅਤੇ ਬਲਾਕ ਪੱਧਰ ‘ਤੇ ਯੋਗ ਪ੍ਰੋਗ੍ਰਾਮ ਪ੍ਰਬੰਧਿਤ ਕਰਨ ਦਾ ਫੈਸਲਾ ਕੀਤਾ ਹੈ। ਇਸ ਤੋਂ ਇਲਾਵਾ, ਕੌਮਾਂਤਰੀ ਯੋਗ ਦਿਵਸ ਪ੍ਰੋਗ੍ਰਾਮ ਵਿਚ ਹਿੱਸਾ ਲੈਣ ਵਾਲੇ ਪ੍ਰਤੀਭਾਗੀਆਂ ਨੂੰ ਯੋਗ ਸਿਖਲਾਈ ਪ੍ਰਦਾਨ ਕਰਨ ਦੇ ਲਈ 29 ਮਈ ਤੋਂ 15 ਜੂਨ ਤਕ ਯੋਗ ਸਿਖਲਾਈ ਪ੍ਰੋਗ੍ਰਾਮ ਵੀ ਪ੍ਰਬੰਧਿਤ ਕੀਤੇ ਜਾਣਗੇ।

ਉਨ੍ਹਾਂ ਨੇ ਦਸਿਆਕਿ 13 ਤੋਂ 16 ਜੂਨ ਤਕ ਤਿੰਨ ਦਿਨਾਂ ਦੀ ਸਿਖਲਾਈ ਪ੍ਰੋਗ੍ਰਾਮ ਵਿਚ ਜਿਲ੍ਹਾ ਪੱਧਰ ‘ਤੇ ਮੰਤਰੀਆਂ, ਸਾਂਸਦ, ਵਿਧਾਇਕ, ਪ੍ਰਸਾਸ਼ਨਿਕ ਅਧਿਕਾਰੀ, ਹੋਰ ਸਾਰੇ ਵਿਭਾਗਾਂ ਦੇ ਅਧਿਕਾਰੀ/ਕਰਮਚਾਰੀ, ਚੋਣ ਕੀਤੇ ਮੈਂਬਰ , ਪੁਲਿਸ ਵਿਭਾਗ ਦੇ ਅਧਿਕਾਰੀ/ਕਰਮਚਾਰੀ, ਐਨਸੀਸੀ ਕੈਡੇਟ, ਸਕਾਊਟ ਕੈਡੇਟ, ਨਹਿਰੂ ਯੁਵਾ ਕੇਂਦਰ ਸਟਾਫ ਅਤੇ ਇਛੁੱਕ ਜਨ ਸਾਧਾਰਣ ਨੂੰ ਯੋਗ ਸਿਖਲਾਈ ਦਿੱਤੀ ਜਾਵੇਗੀ। ਇਹ ਸਿਖਲਾਈ ਸਬੰਧਿਤ ਜਿਲ੍ਹੇ ਦੇ ਆਯੂਸ਼ ਵਿਭਾਗ ਦੇ ਯੋਗ ਮਾਹਰਾਂ ਤੇ ਆਯੂਸ਼ ਯੋਗ ਸਹਾਇਕਾਂ, ਯੋਗ ਸਮਿਤੀਆਂ ਦੇ ਯੋਗ ਅਧਿਆਪਕਾਂ ਅਤੇ ਖੇਡ ਵਿਭਾਗ ਦੇ ਯੋਗ ਕੋਚਾਂ ਵੱਲੋਂ ਦਿੱਤੀ ਜਾਵੇਗੀ।

- Advertisement -

ਉਨ੍ਹਾਂ ਨੇ ਦਸਿਆ ਕਿ 19 ਜੂਨ ਨੂੰ ਸਵੇਰੇ 7 ਤੋਂ 8 ਵਜੇ ਤਕ ਸਾਰੇ ਜਿਲ੍ਹਿਆਂ ਵਿਚ ਮੁੱਖ ਪ੍ਰੋਗ੍ਰਾਮ ਦੇ ਲਈ ਪਾਇਲਟ ਰਿਹਰਸਲ ਹੋਵੇਗੀ ਅਤੇ ਜਿਲ੍ਹਾ ਪੱਧਰ ‘ਤੇ ਜਿਲ੍ਹਾ ਪ੍ਰਸਾਸ਼ਨ ਵੱਲੋਂ ਯੋਗਾ-ਮੈਰਾਥਨ ਦਾ ਪ੍ਰਬੰਧ ਕੀਤਾ ਜਾਵੇਗਾ। ਇਸ ਵਿਚ ਸਕੂਲ, ਕਾਲਜ, ਗੁਰੂਕੁੱਲ, ਯੂਨੀਵਰਸਿਟੀ, ਜਨ ਸਾਧਾਰਣ, ਯੋਗ ਸੰਸਥਾਨ, ਪੁਲਿਸ ਪਰਸਨਲ, ਏਨਸੀਸੀ ਕੈਡੇਟ, ਐਨਐਸਐਸ, ਨਹਿਰੂ ਯੁਵਾ ਕੇਂਦਰ, ਸਕਾਊਟਸ ਅਤੇ ਗਾਰਡਸ ਹਿੱਸਾ ਲੈਣਗੇ। ਸਕੂਲੀ ਬੱਚੇ ਆਪਣੇ ਹੱਥ ਵਿਚ ਯੋਗ ਸਲੋਗਨ ਦੇ ਬੈਨਰ/ਤਖਤੀੇ ਲੈਕੇ ਚੱਲਣਗੇ। ਯੌਗ ਮੈਰਾਥਨ ਪ੍ਰਬੰਧ ਤਹਿਤ ਮਾਰਗ ਜਿਲ੍ਹਾ ਪ੍ਰਸਾਸ਼ਨ ਵੱਲੋਂ ਨਿਰਧਾਰਿਤ ਕੀਤਾ ਜਾਵੇਗਾ।

ਮੀਟਿੰਗ ਵਿਚ ਸਿਹਤ ਵਿਭਾਗ ਦੇ ਵਧੀਕ ਮੁੱਖ ਸਕੱਤਰ ਸੁਧੀਰ ਰਾਜਪਾਲ, ਆਯੂਸ਼ਲ ਵਿਭਾਗ ਦੇ ਨਿਦੇਸ਼ਕ ਅੰਸ਼ਜ ਸਿੰਘ, ਹਰਿਆਣਾ ਯੋਗ ਕਮਿਸ਼ਨ ਦੇ ਚੇਅਰੈਨ ਡਾ. ਜੈਯਦੀਪ ਆਰਿਆ ਤੇ ਰਜਿਸਟਰਾਰ ਡਾ. ਰਾਜਕੁਮਾਰ ਅਤੇ ਆਯੂਸ਼ ਵਿਭਾਗ ਦੇ ਹੋਰ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ।

Share this Article
Leave a comment