ਦੁਨੀਆ ਭਰ ਦੇ ਆਗੂਆਂ ਵੱਲੋਂ ਅਮਰੀਕਾ ‘ਚ ਹੋਈ ਹਿੰਸਾ ਦੀ ਨਿੰਦਾ, ਮੋਦੀ ਵੀ ਫਿਕਰਮੰਦ

TeamGlobalPunjab
4 Min Read

ਨਿਊਜ਼ ਡੈਸਕ: ਅਮਰੀਕਾ ‘ਚ ਰਾਸ਼ਟਰਪਤੀ ਚੋਣ ਨਤੀਜਿਆਂ ਨੂੰ ਲੈ ਕੇ ਟਰੰਪ ਦੇ ਸਮਰਥਕ ਅਤੇ ਪੁਲਿਸ ਵਿਚਾਲੇ ਕੈਪੀਟਲ ਇਮਾਰਤ ਵਿੱਚ ਬੁੱਧਵਾਰ ਨੂੰ ਹੋਈ ਖੂਨੀ ਝੜਪ ਦੀ ਦੁਨੀਆਂ ਭਰ ਵਿੱਚ ਨਿੰਦਾ ਕੀਤੀ ਜਾ ਰਹੀ ਹੈ।

ਪ੍ਰਧਾਨ ਮੰਤਰੀ ਨਰਿੰਦਰ ਮੋਤੀ ਸਣੇ ਕਈ ਦੇਸ਼ਾਂ ਨੇ ਵਾਸ਼ਿੰਗਟਨ ਵਿੱਚ ਹੋਈ ਹਿੰਸਾ ‘ਤੇ ਚਿੰਤਾ ਜਤਾਈ ਹੈ। ਅਮਰੀਕਾ ਦੇ ਹੋਰ ਸਹਿਯੋਗੀ ਦੇਸ਼ਾਂ ਨੇ ਵੀ ਇਸ ਨੂੰ ਲੋਕਤੰਤਰ ‘ਤੇ ਹਮਲਾ ਦੱਸਿਆ ਕੁਝ ਆਗੂਆਂ ਨੇ ਡੋਨਲਡ ਟਰੰਪ ਦੀ ਤਿੱਖੀ ਅਲੋਚਨਾ ਕੀਤੀ।

ਭਾਰਤ ਦੇ ਪ੍ਰਧਾਨ ਮੰਤਰੀ ਮੋਦੀ ਨੇ ਟਵੀਟ ਕਰ ਲਿਖਿਆ ਕਿ ਵਾਸ਼ਿੰਗਟਨ ਡੀਸੀ ‘ਚ ਦੰਗਿਆਂ ਤੇ ਹਿੰਸਾਂ ਦੀਆਂ ਖਬਰਾਂ ਦੇਖ ਕੇ ਕਾਫੀ ਫਿਕਰਮੰਦ ਹਾਂ। ਸ਼ਾਂਤਮਈ ਤੇ ਨੇਮਬੱਧ ਤਰੀਕੇ ਨਾਲ ਸੱਤਾ ਤਬਦੀਲੀ ਹੋਣੀ ਚਾਹੀਦੀ ਹੈ। ਲੋਕਤੰਤਰਿਕ ਪ੍ਰਕਿਰਿਆ ਨੂੰ ਗੈਰਕਾਨੂੰਨੀ ਵਿਰੋਧ ਪ੍ਰਦਰਸ਼ਨਾਂ ਦੇ ਮਾਧਿਅਮ ਜ਼ਰੀਏ ਪ੍ਰਭਾਵਿਤ ਨਹੀਂ ਹੋਣ ਦਿੱਤਾ ਜਾ ਸਕਦਾ।

ਟਰੂਡੋ ਨੇ ਟਵੀਟ ਕਰ ਲਿਖਿਆ ਕਿ ਕੈਨੇਡਾ ਵਾਸੀ ਇਸ ਘਟਨਾਕ੍ਰਮ ਤੋਂ ਦੁਖੀ ਹਨ। ਇਸ ਹੰਗਾਮੇ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ ਤੇ 13 ਲੋਕਾਂ ਨੂੰ ਪੁਲਸ ਨੇ ਹਿੰਸਾ ਕਰਨ ਦੇ ਦੋਸ਼ ਵਿਚ ਹਿਰਾਸਤ ਵਿਚ ਲਿਆ। ਇਸ ਦੇ ਇਲਾਵਾ ਕੁਝ ਲੋਕਾਂ ਕੋਲੋਂ ਬਿਨਾਂ ਲਾਈਸੈਂਸ ਵਾਲੇ ਹਥਿਆਰ ਵੀ ਜ਼ਬਤ ਕੀਤੇ ਗਏ ਹਨ।

ਬਰਤਾਨਵੀ ਪ੍ਰਧਾਨਮੰਤਰੀ ਬੋਰਿਸ ਜੌਹਨਸਨ ਨੇ ਵੀ ਇਸ ਘਟਨਾ ਦੀ ਸਖਤ ਸ਼ਬਦਾਂ ‘ਚ ਨਿਖੇਧੀ ਕੀਤੀ ਹੈ।

ਇਸ ਤੋਂ ਇਲਾਵਾ ਦੁਨੀਆ ਭਰ ਤੋਂ ਲੀਡਰ ਇਸ ਘਟਨਾ ਨੂੰ ਮੰਦਭਾਗਾ ਦੱਸ ਰਹੇ ਹਨ।

Share This Article
Leave a Comment