World Cup 2023 Final: ਦੇਸ਼ ਭਰ ‘ਚ ਕ੍ਰਿਕਟ ਵਿਸ਼ਵ ਕੱਪ ਫਾਈਨਲ ਨੂੰ ਲੈ ਕੇ ਉਤਸ਼ਾਹ ਹੈ। ਅੱਜ ਅਹਿਮਦਾਬਾਦ ਵਿੱਚ ਭਾਰਤ ਅਤੇ ਆਸਟਰੇਲੀਆ ਵਿਚਾਲੇ ਫਾਈਨਲ ਖੇਡਿਆ ਜਾ ਰਿਹਾ ਹੈ। ਇਸ ਤੋਂ ਪਹਿਲਾਂ ਅਹਿਮਦਾਬਾਦ ਅਤੇ ਉੱਥੋਂ ਦੇ ਹੋਟਲਾਂ ਦੇ ਕਿਰਾਏ ਅਸਮਾਨ ਨੂੰ ਛੂਹ ਚੁੱਕੇ ਹਨ। ਅਹਿਮਦਾਬਾਦ ਜਾਣ ਵਾਲੀਆਂ ਫਲਾਈਟਾਂ ਦਾ ਇਕ ਪਾਸੇ ਦਾ ਕਿਰਾਇਆ 40,000 ਰੁਪਏ ਤੱਕ ਪਹੁੰਚ ਗਿਆ । ਇਸ ਦੇ ਨਾਲ ਹੀ 5 ਸਟਾਰ ਹੋਟਲ ਦਾ ਰੋਜ਼ਾਨਾ ਕਿਰਾਇਆ ਕਰੀਬ 5 ਲੱਖ ਰੁਪਏ ਨੂੰ ਛੂਹ ਗਿਆ।
ਇੱਕ ਰਿਪੋਰਟ ਅਨੁਸਾਰ, ਐਤਵਾਰ (19 ਨਵੰਬਰ, 2023) ਲਈ ਅਹਿਮਦਾਬਾਦ ਦੇ ਸੁਪਰ ਲਗਜ਼ਰੀ ਹੋਟਲ ITC ਨਰਮਦਾ ਦਾ ਰਾਤ ਦਾ ਕਿਰਾਇਆ Booking.com ‘ਤੇ 4,72,000 ਰੁਪਏ (ਜੀਐਸਟੀ ਸਮੇਤ) ਤੱਕ ਪਹੁੰਚ ਗਿਆ ਹੈ। ਇਹ ਉਹੀ ਹੋਟਲ ਹੈ ਜਿੱਥੇ ਭਾਰਤੀ ਕ੍ਰਿਕਟ ਟੀਮ ਠਹਿਰੀ ਹੋਈ ਹੈ। ਆਮ ਦਿਨਾਂ ਵਿੱਚ ਇੱਥੇ ਕਿਰਾਇਆ 15,000 ਰੁਪਏ ਪ੍ਰਤੀ ਕਮਰਾ ਹੈ। ਇਸ ਤੋਂ ਇਲਾਵਾ ਅਹਿਮਦਾਬਾਦ ਅਤੇ ਆਸਪਾਸ ਦੇ ਜ਼ਿਆਦਾਤਰ ਹੋਟਲ ਭਰੇ ਹੋਏ ਹਨ।
ਆਈਟੀਸੀ ਨਰਮਦਾ ਹੀ ਨਹੀਂ, ਤਾਜ ਦੇ ਨਾਲ-ਨਾਲ ਹੋਰ 5 ਹੋਟਲਾਂ ਦਾ ਕਿਰਾਇਆ ਵੀ ਅਸਮਾਨੀ ਹੈ। ਅੱਜ ਅਹਿਮਦਾਬਾਦ ਨੇੜੇ ਸਥਿਤ ਤਾਜ ਗਾਂਧੀਨਗਰ ਰਿਜ਼ੋਰਟ ਐਂਡ ਸਪਾ ਦਾ ਕਿਰਾਇਆ 90,000 ਰੁਪਏ ਪ੍ਰਤੀ ਕਮਰਾ ਹੋ ਗਿਆ। ਰਿਪੋਰਟ ਵਿੱਚ ਲੈਮਨ ਟ੍ਰੀ ਹੋਟਲ ਦੇ ਇੱਕ ਅਧਿਕਾਰੀ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਅਹਿਮਦਾਬਾਦ ਵਿੱਚ ਆਖਰੀ ਕਮਰਾ 55,000 ਰੁਪਏ ਅਤੇ ਜੀਐਸਟੀ ਵਿੱਚ ਦਿੱਤਾ ਗਿਆ। ਅਹਿਮਦਾਬਾਦ ਦੇ ਨਜ਼ਦੀਕੀ ਸ਼ਹਿਰ ਵਡੋਦਰਾ ਦੇ ਸਾਰੇ ਹੋਟਲ ਭਰੇ ਹੋਏ ਹਨ। ਵਡੋਦਰਾ ਵਿੱਚ ਵੈਲਕਮ ਹੋਟਲ ਜੋ ITC ਦੁਆਰਾ ਚਲਾਇਆ ਜਾਂਦਾ ਹੈ। ਐਤਵਾਰ ਲਈ ਆਖਰੀ ਬੁਕਿੰਗ 30,000 ਰੁਪਏ ਪ੍ਰਤੀ ਰਾਤ ਸੀ।
ਫਲਾਈਟ ਟਿਕਟ ਦੀ ਕੀਮਤ 40,000 ਰੁਪਏ ਤੱਕ ਪਹੁੰਚੀ
ਦੇਸ਼ ਦੇ ਵੱਖ-ਵੱਖ ਸ਼ਹਿਰਾਂ ਤੋਂ ਅਹਿਮਦਾਬਾਦ ਜਾਣ ਵਾਲੀਆਂ ਫਲਾਈਟਾਂ ‘ਚ ਯਾਤਰੀਆਂ ਦੀ ਗਿਣਤੀ ‘ਚ ਵਾਧਾ ਹੋਇਆ। ਇਸ ਕਾਰਨ ਜਹਾਜ਼ ਦਾ ਇਕ ਪਾਸੇ ਦਾ ਕਿਰਾਇਆ 40,000 ਰੁਪਏ ਤੱਕ ਪਹੁੰਚ ਗਿਆ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਖ਼ਬਰਾਂ ਨੂੰ ਪੜ੍ਹ ਸਕਦੇ ਹੋ।