ਕੰਮ ਦਾ ਬੋਝ ਬਣ ਰਿਹਾ ਤਣਾਅ ਦਾ ਕਾਰਨ ; ਇਹ ਉਪਾਅ ਕਰਨ ਨਾਲ ਘੱਟ ਹੋ ਸਕਦਾ ਤਣਾਅ ;

Global Team
4 Min Read

ਨਿਊਜ਼ ਡੈਸਕ :  ਆਮ ਜ਼ਿੰਦਗੀ ਵਿਚ ਦੇਖਦੇ ਹਾਂ ਕਿ ਮਹਿੰਗਾਈ ਦਾ ਦੌਰ ਚਾਲ ਰਿਹਾ ਹੈ ।[ ਜਿਸ ਕਾਰਨ ਹਰ ਸ਼ਖ਼ਸ ਲਈ ਕੰਮ ਕਰਨਾ ਬਹੁਤ ਜ਼ਰੂਰੀ ਹੋ ਗਿਆ ਹੈ । ਚਾਹੇ ਉਹ ਕੰਮ ਛੋਟਾ ਹੋਏ ਜਾਂ ਵੱਡਾ । ਕਿਉੰਕਿ ਕੰਮ ਕਰਨ  ਨਾਲ ਹੀ ਅਸੀਂ ਮਹਿੰਗਾਈ ਦੀ ਮਾਰ ਤੋਂ ਬੱਚ ਸਕਦੇ ਹਾਂ । ਜਿਉਂ ਅਸੀਂ ਵੱਡੇ ਹੁੰਦੇ ਹਾਂ ਜਿੰਮੇਵਾਰੀਆਂ ਦਾ ਬੋਝ ਵੀ ਨਾਲ ਹੀ ਵੱਡਾ ਹੋ ਜਾਂਦਾ ਹੈ। ਪਰ ਕਈ ਵਾਰ ਇਸ ਤਰਾਂ ਹੁੰਦਾ ਹੈ ਕਿ ਇਹ ਕੰਮ ਦਾ ਤਣਾਅ ਸਾਡੇ ਦਿਮਾਗ਼ ਲਈ ਗ਼ਲਤ ਸਾਬਤ ਹੁੰਦਾ ਹੈ । ਜਿਸ ਨਾਲ ਮਨੁੱਖ ਸਰੀਰਕ ਤੇ ਮਾਨਸਿਕ ਤੌਰ ਤੇ ਦੋਵਾਂ ਦਾ ਸ਼ਿਕਾਰ ਹੋ ਜਾਂਦਾ ਹੈ। ਅਜਿਹੀ ਸਥਿਤੀ ਵਿਚ ਕੰਮ ਦੇ ਤਣਾਅ ਨੂੰ ਕਾਬੂ ਵਿਚ ਰੱਖਣਾ ਬਹੁਤ ਜ਼ਰੂਰੀ ਹੈ । ਇਸ ਲਈ ਅਸੀਂ ਤੁਹਾਨੂੰ ਕੁਝ ਅਜਿਹੇ ਤਰੀਕੇ ਦੱਸਣ ਜਾ ਰਹੇ ਹਾਂ ਜਿਸ ਕਰਕੇ ਕੰਮ ਕਰਦੇ ਸਮੇਂ ਵੀ ਤੁਸੀ ਆਪਣੇ ਦਿਮਾਗ਼ ਨੂੰ ਕਿਸੇ ਵੀ ਤਰ੍ਹਾਂ ਦੇ ਤਣਾਅ ਤੋਂ ਦੂਰ ਰੱਖ ਸਕਦੇ ਹੋ।

ਜੀਵਨ ਅਨੁਸੂਚੀ –

ਅਕਸਰ ਬੇਤਰਤੀਬੇ ਢੰਗ ਨਾਲ ਕੰਮ ਕਰਨਾ ਵੀ ਸਿਹਤ ਤੇ ਦਿਮਾਗ਼ ਲਈ ਤਣਾਓ ਦਾ ਕਾਰਨ ਬਣਦਾ ਹੈ। ਤੁਹਾਨੂੰ ਆਪਣੇ ਦਿਨ ਲਈ ਇੱਕ ਸ਼ੈਡਿਊਲ ਤਿਆਰ ਕਰਨਾ ਚਾਹੀਦਾ ਹੈ। ਜਿਸ ਨੂੰ ਜੀਵਨ ਵਿਚ ਹਰ ਰੋਜ਼ ਅਪਣਾਉਣਾ ਚਾਹੀਦਾ ਹੈ । ਜਿਸ ਨਾਲ ਜੀਵਨ ਵਿਚ ਕਿਸੇ ਵੀ ਤਰ੍ਹਾਂ ਦੇ ਔਖੇ ਤੋਂ ਔਖੇ ਕੰਮ ਨੂੰ ਆਸਾਨੀ ਨਾਲ ਕੀਤਾ ਜਾ ਸਕਦਾ ਹੈ । ਅਜਿਹਾ ਕਰਨ ਨਾਲ, ਤੁਸੀਂ ਨਾ ਸਿਰਫ ਆਪਣਾ ਕੰਮ ਯੋਜਨਾਬੱਧ ਤਰੀਕੇ ਨਾਲ ਕਰ ਸਕੋਗੇ, ਬਲਕਿ ਕੰਮ ਦੇ ਵਿਚਕਾਰ ਲਏ ਗਏ ਬ੍ਰੇਕ ਨੂੰ ਵੀ ਪ੍ਰਭਾਵਸ਼ਾਲੀ ਢੰਗ ਨਾਲ ਬਤੀਤ ਕਰ ਸਕੋਗੇ।

ਸਮੇਂ ਨਾਲ ਭੋਜਨ ਦਾ ਸੇਵਨ ਕਰਨਾ –

ਕੰਮ ਦੇ ਦਬਾਅ ਵਿਚ ਆ ਕਿ ਕਈ ਵਾਰ ਲੋਕ ਭੋਜਨ ਕਰਨਾ ਵੀ ਭੁੱਲ ਜਾਂਦੇ ਹਨ । ਜਿਸ ਨਾਲ ਅਸੀਂ ਸਰੀਰਕ ਪੱਖ ਤੋਂ ਕਮਜ਼ੋਰ ਹੋ ਜਾਂਦੇ ਹਾਂ । ਭੋਜਨ ਨਾ ਸਿਰਫ਼ ਸਾਡੀ ਭੁੱਖ ਨੂੰ ਦੂਰ ਕਰਦਾ ਹੈ ਸਗੋਂ ਭੋਜਨ ਸਮੇ ਨਾਲ ਖਾਣ ਤੇ ਸਰੀਰ ਵਿਚ ਊਰਜਾ ਪੈਦਾ ਹੁੰਦੀ ਹੈ । ਜਿਸ ਨਾਲ ਅਸੀਂ ਕੰਮ ਦੇ ਯੋਗ ਹੁੰਦੇ ਹਾਂ । ਇਸ ਲਈ ਇਹ ਬਹੁਤ ਜ਼ਰੂਰੀ ਹੈ ਕਿ ਭੋਜਨ ਨੂੰ ਸਮੇ ਸਿਰ ਲੈਣਾ ਚਾਹੀਦਾ ਹੈ ।

ਕੰਮ ਵਾਲੀ ਥਾਂ ਤੇ ਸਮਝਦਾਰ ਬਣੋ –

ਕੰਮ ਵਾਲੀ ਥਾਂ ਤੇ ਹਮੇਸ਼ਾ ਸਮਝਦਾਰ ਬਣ ਕੇ ਰਹਿਣਾ ਚਾਹੀਦਾ ਹੈ । ਕਿਸੇ ਵੀ ਤਰ੍ਹਾਂ ਦਾ ਉਧਾਰ ਨਹੀਂ ਹੋਣਾ ਚਾਹੀਦਾ ਜਾ ਫਿਰ ਕਿਸੇ ਦਾ ਬੋਝ ਨਹੀਂ ਹੋਣਾ ਚਾਹੀਦਾ । ਕਿਉਂਕਿ ਇਸ ਨਾਲ ਵੀ ਮਾਨਸਿਕ ਤਣਾਓ ਬਣਦਾ ਹੈ । ਅਜਿਹੇ ‘ਚ ਕੰਮ ਦੌਰਾਨ ਮਤਭੇਦ ਜਾਂ ਬਹਿਸ ਹੋਣਾ ਸੁਭਾਵਿਕ ਹੈ। ਇਸ ਲਈ ਇਨ੍ਹਾਂ ਗੱਲਾਂ ਨੂੰ ਨਜ਼ਰਅੰਦਾਜ਼ ਕਰਨ ਦੀ ਕੋਸ਼ਿਸ਼ ਕਰੋ। ਆਪਣੇ ਮਨ ਨੂੰ ਜ਼ਹਿਰੀਲੀਆਂ ਭਾਵਨਾਵਾਂ ਨਾਲ ਭਰਨ ਤੋਂ ਬਚਣ ਲਈ ਉਹਨਾਂ ਮੁੱਦਿਆਂ ਨੂੰ ਛੱਡ ਦੇਣਾ ਸਭ ਤੋਂ ਵਧੀਆ ਹੈ, ਜੋ ਤੁਹਾਨੂੰ ਦਿਨ ਭਰ ਪਰੇਸ਼ਾਨ ਕਰਦੇ ਹਨ ।

ਦਿਮਾਗ਼ ਨੂੰ ਅਰਾਮ ਦੇਣ ਲਈ ਸਮਾਂ ਕੱਢਣਾ –

ਕੰਮ ਕਰਦੇ ਸਮੇ ਬਹੁਤੇ ਲੋਕ ਆਰਾਮ ਕਰਨਾ ਭੁੱਲ ਜਾਂਦੇ ਹਨ ਜਿਸ ਕਾਰਨ ਸਰੀਰਕ ਤੌਰ ਤੇ ਉਹ ਕਿਸੇ ਨਾ ਕਿਸੇ ਤਰ੍ਹਾਂ ਦੀ ਬਿਮਾਰੀ ਦਾ ਕਾਰਨ ਹੋ ਜਾਂਦੇ ਹਨ । ਕੰਮ ਵਿੱਚੋ ਥੋੜ੍ਹਾ ਸਮਾਂ ਕੱਢ ਕੇ ਦਿਮਾਗ਼ ਨੂੰ ਅਰਾਮ ਦੇਣਾ ਬਹੁਤ ਜ਼ਰੂਰੀ ਹੈ । ਖੁੱਲ੍ਹੀ ਹਵਾ ‘ਚ ਲੰਮੇ ਸਾਹ ਲੈਣੇ ਚਾਹੀਦੇ ਹਨ ਜਿਸ ਨਾਲ ਸਰੀਰ ਦੀਆਂ ਸਾਰੀਆਂ ਮਾਸਪੇਸ਼ੀਆਂ ਤੱਕ ਤਾਜ਼ੀ ਹਵਾ ਜਾਂਦੀ ਹੈ । ਸਰੀਰ ਆਰਾਮ ਮਹਿਸੂਸ ਕਰਦਾ ਹੈ।

Share This Article
Leave a Comment