ਇਸ ਦੇਸ਼ ਦੀਆਂ ਔਰਤਾਂ ਨੇ ਅਚਾਨਕ ਕਟਵਾਉਣੇ ਸ਼ੁਰੂ ਕੀਤੇ ਵਾਲ, ਕਾਰਨ ਜਾਣ ਕੇ ਹੋ ਜਾਓਗੇ ਹੈਰਾਨ

TeamGlobalPunjab
2 Min Read

ਨਿਊਜ਼ ਡੈਸਕ: ਟੋਕੀਓ ਓਲੰਪਿਕ ਖ਼ਤਮ ਹੋ ਚੁੱਕਿਆ ਹੈ, ਖੇਡਾਂ ਦੇ ਮਹਾਂਕੁੰਭ ਕਹੇ ਜਾਣ ਵਾਲੇ ਓਲੰਪਿਕ ਵਿੱਚ ਖਿਡਾਰੀਆਂ ਨੇ ਮੈਡਲ ਜਿੱਤਣ ਲਈ ਪੂਰੀ ਜਾਨ ਲਗਾ ਦਿੱਤੀ। ਇਸੇ ਵਿਚਾਲੇ ਦੱਖਣੀ ਕੋਰੀਆ ਦੀ ਇੱਕ ਖਿਡਾਰਨ ਨੇ ਇਸ ਓਲੰਪਿਕ ਵਿਚ ਤਿੰਨ ਗੋਲਡ ਮੈਡਲ ਜਿੱਤ ਲਏ। ਆਨ ਸੈਨ ਨਾਮ ਦੀ ਖਿਡਾਰਨ ਨੇ ਆਰਚਰ ‘ਚ ਤਿੰਨ ਗੋਲਡ ਮੈਡਲ ਜਿੱਤ ਕੇ ਰਿਕਾਰਡ ਬਣਾ ਦਿੱਤਾ। ਦੁਨੀਆ ਭਰ ਵਿੱਚ ਇਸ ਖਿਡਾਰਨ ਦੀ ਚਰਚਾ ਹੋਣ ਲੱਗੀ ਪਰ ਉਸ ਦੇ ਖੁਦ ਦੇ ਦੇਸ਼ ‘ਚ ਉਸ ਦੀ ਆਲੋਚਨਾ ਹੋ ਰਹੀ ਹੈ।

ਅਸਲ ‘ਚ ਦੱਖਣੀ ਕੋਰੀਆ ਦੀ ਆਨ ਸੈਨ ਨੇ ਓਲੰਪਿਕ ‘ਚ ਤਿੰਨ ਗੋਲਡ ਮੈਡਲ ਜਿੱਤਣ ਦਾ ਰਿਕਾਰਡ ਬਣਾਇਆ ਅਤੇ ਦੱਖਣੀ ਕੋਰੀਆ ਦੀ ਪਹਿਲੀ ਅਜਿਹੀ ਖਿਡਾਰਨ ਬਣ ਗਈ, ਜਿਸ ਨੇ ਇੱਕ ਓਲੰਪਿਕ ਵਿੱਚ ਦੋ ਤੋਂ ਜ਼ਿਆਦਾ ਗੋਲਡ ਮੈਡਲ ਜਿੱਤੇ ਪਰ ਉਸ ਨੂੰ ਆਪਣੇ ਖ਼ੁਦ ਦੇ ਦੇਸ਼ ‘ਚ ਆਲੋਚਨਾ ਦਾ ਸ਼ਿਕਾਰ ਹੋਣਾ ਪਿਆ। ਸੋਸ਼ਲ ਮੀਡੀਆ ‘ਤੇ ਲੋਕਾਂ ਨੇ ਆਨ ਸੈਨ ਦੇ ਹੇਅਰ ਸਟਾਈਲ ਨੂੰ ਫੈਮਿਨਿਸਟ ਕਰਾਰ ਦਿੱਤਾ।

- Advertisement -

ਇੱਕ ਰਿਪੋਰਟ ਮੁਤਾਬਕ ਸਾਊਥ ਕੋਰੀਆ ਵਿੱਚ ਫੈਮਿਨਿਸਟ ਸ਼ਬਦ ਨੂੰ ਮਰਦਾਂ ਲਈ ਨਫ਼ਰਤ ਕਰਨ ਵਾਲਿਆਂ ਨਾਲ ਜੋੜ ਕੇ ਦੇਖਿਆ ਜਾਂਦਾ ਹੈ। ਉੱਥੇ ਹੀ ਲੋਕਾਂ ਨੇ ਕਿਹਾ ਕਿ ਅਸੀਂ ਆਪਣੇ ਟੈਕਸ ਦੇ ਪੈਸਿਆਂ ਨਾਲ ਇਸ ਲਈ ਟ੍ਰੇਨਿੰਗ ਅਤੇ ਸੁਵਿਧਾਵਾਂ ਨਹੀਂ ਦਿੱਤੀਆਂ ਸਨ ਕਿ ਤੁਸੀਂ ਫੈਮਿਨਿਸਟ ਹਰਕਤ ਕਰੋ।

ਇਸ ਵਿਚਾਲੇ ਜਿਵੇਂ-ਜਿਵੇਂ ਆਨ ਸੈਨ ਦੀ ਆਲੋਚਨਾ ਵਧਦੀ ਗਈ ਉਸੇ ਤਰ੍ਹਾਂ ਹੀ ਉਨ੍ਹਾਂ ਦੇ ਸਮਰਥਨ ‘ਚ ਔਰਤਾਂ ਨੇ ਇੱਕ ਅਭਿਆਨ ਸ਼ੁਰੂ ਕਰ ਦਿੱਤਾ। ਦੇਸ਼ ਭਰ ਵਿੱਚ ਹਜ਼ਾਰਾਂ ਔਰਤਾਂ ਨੇ ਆਪਣੇ ਵਾਲ ਛੋਟੇ ਕਰਵਾਉਣੇ ਸ਼ੁਰੂ ਕਰ ਦਿੱਤੇ। ਔਰਤਾਂ ਨੇ ਛੋਟੇ ਵਾਲਾਂ ਵਾਲੀਆਂ ਆਪਣੀਆਂ ਤਸਵੀਰਾਂ ਪੋਸਟ ਕਰਨੀਆਂ ਸ਼ੁਰੂ ਕਰ ਦਿੱਤੀਆਂ। ਇੱਕ ਮਹਿਲਾ ਨੇ ਟਵਿੱਟਰ ‘ਤੇ ਹੈਸ਼ਟੈਗ “#women_shortcut_campaign” ਸ਼ੁਰੂ ਕਰ ਦਿੱਤਾ ਤੇ ਦੇਖਦੇ ਹੀ ਦੇਖਦੇ ਇਹ ਅਭਿਆਨ ਵੱਡਾ ਹੋ ਗਿਆ।

- Advertisement -

Share this Article
Leave a comment