Home / ਪੰਜਾਬ / ਇਸਤਰੀ ਅਕਾਲੀ ਦਲ ਸੂਬੇ ਭਰ ‘ਚ 16 ਤੋਂ 21 ਜੁਲਾਈ ਤੱਕ ‘ਨਿੰਮ’ ਦੇ ਬੂਟੇ ਲਾਵੇਗਾ : ਬੀਬੀ ਜਗੀਰ ਕੌਰ

ਇਸਤਰੀ ਅਕਾਲੀ ਦਲ ਸੂਬੇ ਭਰ ‘ਚ 16 ਤੋਂ 21 ਜੁਲਾਈ ਤੱਕ ‘ਨਿੰਮ’ ਦੇ ਬੂਟੇ ਲਾਵੇਗਾ : ਬੀਬੀ ਜਗੀਰ ਕੌਰ

ਚੰਡੀਗੜ੍ਹ: ਇਸਤਰੀ ਅਕਾਲੀ ਦਲ ਨੇ ਪ੍ਰਣ ਕੀਤਾ ਹੈ ਕਿ ਉਹ ਸੂਬੇ ਵਿਚ ਜੰਗਲਾਤ ਦੇ ਘਟ ਰਹੇ ਰਕਬੇ ਦੇ ਕ੍ਰਮ ਨੂੰ ਬਦਲਣ ਲਈ ਦ੍ਰਿੜ੍ਹ ਸੰਕਲਪ ਹੈ ਤੇ 16 ਤੋਂ 21 ਜੁਲਾਈ ਤੱਕ ਦੇਸੀ ਬੂਟੇ ਜਿਹਨਾਂ ਵਿਚ ‘ਨਿੰਮ’ ਸ਼ਾਮਲ ਹੈ, ਕਿਸੇ ਵੀ ਪਾਰਕ, ਸਕੂਲ ਘਰ ਜਾਂ ਹੋਰ ਕਿਸੇ ਆਲੇ ਦੁਆਲੇ ਦੀ ਥਾਂ ਲਗਾਵੇਗੀ। ਇਹ ਜਾਣਕਾਰੀ ਇਸਤਰੀ ਅਕਾਲੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਦਿੱਤੀ।

ਇਥੇ ਇਸਤਰੀ ਅਕਾਲੀ ਦੀ 21 ਮੈਂਬਰੀ ਸਲਾਹਕਾਰ ਕਮੇਟੀ ਵੱਲੋਂ ਸਰਬਸੰਮਤੀ ਨਾਲ ਲਏ ਫੈਸਲਿਆਂ ਦੀ ਜਾਣਕਾਰੀ ਦਿੰਦਿਆਂ ਉਹਨਾਂ ਦੱਸਿਆ ਕਿ ਇਹ ਫੈਸਲਾ ਕੀਤਾ ਗਿਆ ਹੈ ਕਿ ਹਰ ਮੈਂਬਰ ਇਕ ਇਕ ਪਾਰਕ, ਸਕੂਲ, ਘਰ ਜਾਂ ਹੋਰ ਆਲੇ ਦੁਆਲੇ ਦੀ ਕਿਸੇ ਵੀ ਥਾਂ ‘ਤੇ ਨਿੰਮ ਦੇ 5 ਬੂਟੇ ਲਗਾਏਗਾ ਤਾਂ ਕਿ ਵਾਤਾਵਰਣ ਵਿਚ ਸੁਧਾਰ ਕੀਤਾ ਜਾ ਸਕੇ। ਉਹਨਾਂ ਕਿਹਾ ਕਿ ਸਲਾਹਕਾਰ ਕਮੇਟੀ ਜਿਸਦੀ ਮੀਟਿੰਗ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦੀ ਅਗਵਾਈ ਹੇਠ ਹੋਈ ਨੇ ਫੈਸਲਾ ਕੀਤਾ ਕਿ ਹਰ ਜ਼ਿਲ੍ਹਾ ਹੈਡਕੁਆਰਟਰ ‘ਤੇ ਇਸਤਰੀ ਵਿੰਗ ਦਾ ਦਫਤਰ ਹੋਵੇਗਾ ਤੇ ਸਵੈ ਸਹਾਇਤਾ ਗਰੁੱਪ (ਐਸ ਐਚ ਜੀਜ਼) ਦਾ ਗਠਨ ਕੋਆਰਡੀਨੇਟਰ ਦੀ ਅਗਵਾਈ ਹੇਠ ਕੀਤ ਜਾਵੇਗਾ ਤਾਂ ਜੋ ਸੂਬੇ ਵਿਚ ਕੇਂਦਰ ਸਰਕਾਰ ਵੱਲੋਂ ਮਹਿਲਾਵਾਂ ਦੀ ਭਲਾਈ ਲਈ ਉਪਬਲਧ ਸਕੀਮਾਂ, ਘੱਟ ਗਿਣਤੀਆਂ ਲਈ ਸਕੀਮਾਂ, ਨੰਨ੍ਹੀ ਥਾਂ ਆਦਿ ਦੀ ਖੁਲ੍ਹ ਦਿਲੀ ਨਾਲ ਹਮਾਇਤ ਕੀਤੀ ਜਾ ਸਕੇ ਤਾਂ ਕਿ ਮਹਿਲਾਵਾਂ ਨੂੰ ਆਪਣੇ ਆਰਥਿਕ ਰੁਤਬੇ ਵਿਚ ਸੁਧਾਰ ਲਿਆਉਣ ਦਾ ਮੌਕਾ ਮਿਲ ਸਕੇ। ਉਹਨਾਂ ਕਿਹਾ ਕਿ ਫੂਡ ਪ੍ਰੋਸੈਸਿੰਗ ਮੰਤਰਾਲੇ ਵੱਲੋਂ ਸੂਬੇ ਵਿਚ ਮਹਿਲਾਵਾਂ ਦਾ ਜੀਵਨ ਪੱਧਰ ਸੁਧਾਰਨ ਲਈ ਸਾਰੀਆਂ ਸਕੀਮਾਂ ਦਾ ਲਾਭ ਉਹਨਾਂ ਨੂੰ ਦਿੱਤਾ ਜਾਵੇਗਾ।

ਬੀਬੀ ਜਗੀਰ ਕੌਰ ਨੇ ਸਪਸ਼ਟ ਤੌਰ ‘ਤੇ ਕਿਹਾ ਕਿ ਇਸਤਰੀ ਅਕਾਲੀ  ਦੀ ਸਲਾਹਕਾਰ ਕਮੇਟੀ ਪਾਰਟੀ ਨੂੰ ਨਵੇਂ ਸਿਰੇ ਤੋਂ ਖੜ੍ਹਾ ਕਰਨ ਵਿਚ ਅਹਿਮ ਭੂਮਿਕਾ ਅਦਾ ਕਰੇਗੀ ਤੇ ਸੂਬੇ ਦੇ ਨਾਗਰਿਕਾਂ ਦੇ ਜੀਵਨ ਪੱਧਰ ਵਿਚ ਸੁਧਾਰ ਲਿਆਉਣ ਵਾਸਤੇ ਟੀਚੇ ਹਾਸਲ ਕਰਨ ਲਈ ਪੇਸੇਵਾਰਾਨਾ ਪਹੁੰਚ ਅਪਣਾਉਣੀ ਪਵੇਗੀ। ਉਹਨਾਂ ਕਿਹਾ ਕਿ ਮਾਹਿਰਾਂ ਦਾ ਮੰਨਣਾ ਹੈ ਕਿ ਕੋਆਰਡੀਨੇਟਰ ਅਤੇ ਸਵੈ ਸਹਾਇੱਛਾ ਗਰੁਪ ਪੰਜਾਬ ਤੇ ਹਰਿਆਣਾ ਵਿਚ ਕੰਮ ਕਰ ਸਕਦੇ ਹਨ। ਉਹਨਾਂ ਕਿਹਾ ਕਿ ਕੇਂਦਰ ਤੇ ਰਾਜ ਸਰਕਾਰ ਦੀਆਂ ਸਕੀਮਾਂ ਲਾਗੂ ਕਰਨ ਵਾਸਤੇ ਢੁਕਵੇਂ ਸਮੇਂ ‘ਤੇ ਫੈਸਲਾ ਲਿਆ ਜਾਵੇਗਾ। ਉਹਨਾਂ ਕਿਹਾ ਕਿ ਉਹ ਸਭਿਆਚਾਰ ‘ਤੇ ਵੀ ਕਰ ਰਹੇ ਹਨ ਤੇ ਉਹ ਸਾਰੀ ਇਸਤਰੀ ਅਕਾਲੀ ਦਲ ਜੋਸ਼ ਭਰ ਦੇਣਗੇ ਤੇ ਛੇਤੀ ਹੀ ਸੂਬੇ ਦੇ ਹੋਰ ਅਹੁਦੇਦਾਰਾਂ ਦਾ ਐਲਾਨ ਕੀਤਾ ਜਾਵੇਗਾ।

ਸੂਬੇ ਦੀਆਂ ਮਹਿਲਾਵਾਂ ਉਹਨਾਂ ਕਿਹਾ ਕਿ ਉਹ ਧਰਤੀ ‘ਤੇ ਇਕ ਬੂਟਾ ਜ਼ਰੂਰ ਲਗਾਉਣ ਕਿਉਂਕਿ ਇਹਨਾਂ ਦੀ ਪਰਵਰਿਸ਼ ਵਿਚ ਮਹਿਲਾਵਾਂ ਦਾ ਅਹਿਮ ਰੋਲ ਹੈ। ਉਹਨਾਂ ਨੇ ਪਾਰਟੀ ਵਰਕਰਾ ਨੂੰ ਵੀ ਅਪੀਲ ਕੀਤੀ ਕਿ ਇਸ ਮਹੀਨੇ ਹਰ ਵਰਕਰ ਤਿੰਨ ਤਿੰਨ ਬੂਟੇ ਲਗਾਵੇ।

Check Also

ਕੈਪਟਨ ਦੀ ਤਰਨਤਾਰਨ ਫੇਰੀ ‘ਤੇ ‘ਆਪ’ ਪਾਰਟੀ ਦਾ ਤਿੱਖਾ ਵਾਰ, ‘ਬਹੁਤ ਦੇਰ ਕਰਦੀ ਹਜ਼ੂਰ ਆਤੇ-ਆਤੇ’-ਭਗਵੰਤ ਮਾਨ

ਚੰਡੀਗੜ੍ਹ : ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੂਬਾ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ …

Leave a Reply

Your email address will not be published. Required fields are marked *