ਚੰਡੀਗੜ੍ਹ: ਚੰਡੀਗੜ੍ਹ ਸੈਕਟਰ-17 ‘ਚ ਐਸਬੀਆਈ ਹੈਡਕੁਆਟਰ ਦੇ ਪਿੱਛੇ ਸਾਈਕਲ ਟ੍ਰੈਕ ‘ਤੇ ਮਹਿਲਾ ਦੇ ਕੱਟੇ ਹੋਏ ਪੈਰ ਮਿਲਣ ਨਾਲ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਹੈ। ਪੈਰ ਕਿਸਦੇ ਹਨ ਅਤੇ ਕਿਸ ਨੇ ਸੁੱਟੇ ਹਾਲੇ ਇਸ ਦਾ ਕੁਝ ਪਤਾ ਨਹੀਂ ਚੱਲ ਸਕਿਆ ਹੈ, ਜਾਣਕਾਰੀ ਇਹ ਵੀ ਮਿਲੀ ਹੈ ਉਸ ਦੇ ਹੀ ਨੇੜੇਓਂ ਇਕ ਭਰੂਣ ਵੀ ਮਿਲਿਆ ਹੈ। ਪੁਲਿਸ ਮੌਕੇ ਉੱਤੇ ਪਹੁੰਚ ਕੇ ਮਾਮਲੇ ਦੀ ਜਾਂਚ ਕਰ ਰਹੀ ਹੈ ਤੇ ਕਤਲ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ।
ਆਸਪਾਸ ਦੀ ਸੀਸੀਟੀਵੀ ਦੀ ਜਾਂਚ ਕੀਤੀ ਜਾ ਰਹੀ ਹੈ ਨਾਲ ਹੀ ਹਸਪਤਾਲਾਂ ਵਿੱਚ ਵੀ ਇਸ ਸਬੰਧੀ ਵਿੱਚ ਪਤਾ ਕੀਤਾ ਜਾ ਰਿਹਾ ਹੈ ਕਿ ਕੋਈ ਅਜਿਹਾ ਮਰੀਜ਼ ਤਾਂ ਨਹੀਂ ਆਇਆ ਹੈ ਜਿਸਦੇ ਪੈਰ ਕੱਟੇ ਹੋਣ ।
ਇਹ ਪੈਰ ਸੈਕਟਰ-17 ਤੋਂ ਪ੍ਰੈਸ ਲਾਈਟ ਪੁਆਇੰਟ ਵੱਲੋਂ ਆਉਣ ਵਾਲੀ ਸੜਕ ਦੇ ਕੋਲ ਮੌਜੂਦ ਸਾਈਕਲ ਟ੍ਰੈਕ ਦੇ ਕੋਲ ਝਾੜੀਆਂ ਦੇ ਕੋਲੋਂ ਲਫਾਫੇ ‘ਚ ਪਏ ਮਿਲੇ ਹਨ। ਹਾਲਾਂਕਿ ਪੁਲਿਸ ਨੇ ਪੈਰ ਕਬਜ਼ੇ ‘ਚ ਲੈ ਕੇ ਜਾਂਚ ਲਈ ਫੋਰੈਂਸਿਕ ਲੈਬ ਭੇਜ ਦਿੱਤੇ ਹਨ।