ਚੰਡੀਗੜ੍ਹ: ਪੰਜਾਬ ਦੇ NRI ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦੇ ਯਤਨਾਂ ਸਦਕਾ ਇਰਾਕ ਵਿੱਚ ਫਸੀ ਔਰਤ ਭਾਰਤ ਵਾਪਿਸ ਆ ਗਈ ਹੈ। ਦਸ ਦਈਏ ਇਹ ਔਰਤ ਠੱਗ ਟਰੈਵਲ ਏਜੰਟ ਦੇ ਜਾਲ ‘ਚ ਫਸ ਕੇ ਇਰਾਕ ਗਈ ਸੀ।ਅੱਜ 10 ਮਹੀਨਿਆ ਬਾਅਦ ਔਰਤ ਵਾਪਿਸ ਭਾਰਤ ਪਰਤ ਆਈ ਹੈ। ਧਾਲੀਵਾਲ ਨੇ ਸਥਾਨਕ ਹਵਾਈ ਅੱਡੇ ‘ਤੇ ਔਰਤ ਦਾ ਸਵਾਗਤ ਕੀਤਾ ਅਤੇ ਠੱਗ ਟਰੈਵਲ ਏਜੰਟਾਂ ਨੂੰ ਚੇਤਾਵਨੀ ਦਿੱਤੀ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਉਨ੍ਹਾਂ ਨੂੰ ਬਖਸ਼ੇਗੀ ਨਹੀਂ।
ਮਿਲੀ ਜਾਣਕਾਰੀ ਅਨੁਸਾਰ ਗੁਰਦਾਸਪੁਰ ਦੇ ਇੱਕ ਏਜੰਟ ਨੇ ਉਸ ਨੂੰ ਧੋਖੇ ਨਾਲ ਉੱਥੇ ਫਸਾ ਦਿੱਤਾ ਸੀ ਤੇ ਸਾਰੇ ਪੈਸੇ ਤੇ ਪਾਸਪੋਰਟ ਆਪਣੇ ਕੋਲ ਰੱਖ ਲਏ ਸੀ। ਮੰਤਰੀ ਧਾਲੀਵਾਲ ਨੇ ਕਿਹਾ ਕਿ ਪੰਜਾਬ ਦੇ ਠੱਗ ਟਰੈਵਲ ਏਜੰਟ ਨੂੰ ਲੈ ਕੇ ਲਿਸਟ ਤਿਆਰ ਹੋ ਰਹੀ ਹੈ। 10 ਜੁਲਾਈ ਨੂੰ ਐਨਆਰਆਈ ਮਹਿਕਮੇ ਦੀ ਮੀਟਿੰਗ ਰੱਖੀ ਹੈ ਤੇ ਠੱਗ ਏਜੰਟਾਂ ਤੇ ਕਾਰਵਾਈ ਕੀਤੀ ਜਾਵੇਗੀ।
ਇਸ ਦੌਰਾਨ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਇਹਔਰਤ ਜੋਤੀ ਠੱਗ ਟਰੈਵਲ ਏਜੰਟ ਦੀ ਧੋਖੇ ਨਾਲ ਇਰਾਕ ਵਿੱਚ ਫਸੀ ਸੀ। ਇਸ ਨੂੰ ਭਾਰਤ ਵਾਪਿਸ ਲਿਆਂਦਾ ਗਿਆ ਹੈ । ਉਨ੍ਹਾਂ ਕਿਹਾ ਕਿ ਪੰਜਾਬ ਦੀਆਂ ਹੋਰ ਵੀ ਕੁੜੀਆਂ ਜਿਹੜੀਆਂ ਵਿਦੇਸ਼ ਵਿੱਚ ਫਸੀਆ ਹਨ, ਉਹ ਸਾਡੇ ਨਾਲ ਸੰਪਰਕ ਕਰਨ। ਅਸੀਂ ਉਨ੍ਹਾਂ ਨੂੰ ਵਾਪਿਸ ਲੈ ਕੇ ਆਵਾਂਗੇ।