ਨਿਊਜ਼ ਡੈਸਕ: ਕੁੱਤੇ ਪਾਲਣ ਦੇ ਸ਼ੌਕੀਨਾਂ ਦੀ ਦੁਨੀਆਂ ਭਰ ‘ਚ ਕੋਈ ਕਮੀ ਨਹੀਂ ਹੈ। ਕਈ ਵਾਰ ਲੋਕ ਆਪਣੇ ਪਾਲਤੂ ਕੁੱਤੇ ਨਾਲ ਇੰਨੇ ਜੁੜ ਜਾਂਦੇ ਹਨ ਕਿ ਉਹ ਉਸ ਨੂੰ ਹਰ ਸਮੇਂ ਆਪਣੇ ਨਾਲ ਰੱਖਣਾ ਸ਼ੁਰੂ ਕਰ ਦਿੰਦੇ ਹਨ। ਅਮਰੀਕਾ ਵਿੱਚ ਰਹਿਣ ਵਾਲੀ ਇੱਕ ਕੁੜੀ ਕੁੱਤੇ ਦਾ ਪਿਸ਼ਾਬ ਪੀਂਦੀ ਹੈ। ਇਹ ਬਿਲਕੁਲ ਸੱਚ ਹੈ ਅਤੇ ਇਸ ਦੇ ਪਿੱਛੇ ਦਾ ਕਾਰਨ ਜਾਣ ਕੇ ਤੁਸੀਂ ਹੈਰਾਨ ਰਹਿ ਜਾਓਗੇ।
ਅਮਰੀਕਾ ਦੀ ਲੀਨ ਲੀਊ ਆਪਣੇ ਪਾਲਤੂ ਕੁੱਤੇ ਦਾ ਪਿਸ਼ਾਬ ਪੀਂਦੀ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਪਿਸ਼ਾਬ ਪੀਣ ਨਾਲ ਚਿਹਰੇ ‘ਤੇ ਮੁਹਾਸੇ ਨਹੀਂ ਹੁੰਦੇ ਤੇ ਨਿਖਾਰ ਆਉਂਦਾ ਹੈ, ਇਸ ਤੋਂ ਇਲਾਵਾ ਉਸਨੇ ਦਾਅਵਾ ਕੀਤਾ ਹੈ ਕਿ ਇਸ ਨਾਲ ਕੈਂਸਰ ਦੇ ਇਲਾਜ ‘ਚ ਕਾਫੀ ਮਦਦ ਮਿਲਦੀ ਹੈ। ਰਿਪੋਰਟਾਂ ਮੁਤਾਬਕ ਉਹ ਪਾਰਕ ‘ਚ ਕੁੱਤੇ ਨੂੰ ਘੁਮਾਉਣ ਵੇਲੇ ਬਿਨਾਂ ਕਿਸੇ ਝਿਜਕ ਉਸ ਦਾ ਪਿਸ਼ਾਬ ਇੱਕ ਗਲਾਸ ਪਾ ਕੇ ਪੀ ਲੈਂਦੀ ਹੈ।
ਲੀਨ ਦਾ ਕਹਿਣਾ ਜਦੋਂ ਉਸ ਦੇ ਕੁੱਤੇ ਦਾ ਪਿਸ਼ਾਬ ਘੱਟ ਪੈ ਜਾਂਦਾ ਹੈ, ਤਾਂ ਉਹ ਗੁਆਂਢੀਆਂ ਦੇ ਕੁੱਤੇ ਦਾ ਪਿਸ਼ਾਬ ਮੰਗਣ ਚਲੇ ਜਾਂਦੀ ਹੈ। ਉਸ ਦਾ ਕਹਿਣਾ ਹੈ ਕਿ ਲੋਕ ਮੈਨੂੰ ਮੇਰੇ ਚਮਕਦੇ ਚਿਹਰੇ ਦਾ ਰਾਜ਼ ਪੁੱਛਦੇ ਸਨ। ਜਿਸ ‘ਤੇ ਮੈਂ ਸਾਰਿਆਂ ਨੂੰ ਕਿਹਾ ਕਿ ਮੈਂ ਹਰ ਰੋਜ਼ ਕੁੱਤੇ ਦਾ ਪਿਸ਼ਾਬ ਪੀਂਦੀ ਹਾਂ।
ਉਸ ਨੇ ਕਿਹਾ ਕਿ ਪਹਿਲੀ ਵਾਰ ਕੁੱਤੇ ਦਾ ਪਿਸ਼ਾਬ ਪੀਣਾ ਬਹੁਤ ਅਜੀਬ ਲੱਗਾ, ਜਿਸ ਤੋਂ ਬਾਅਦ ਹੌਲੀ-ਹੌਲੀ ਇਹ ਆਦਤ ਬਣ ਗਈ। ਪਹਿਲਾਂ ਉਸਦੇ ਚਿਹਰੇ ‘ਤੇ ਕਈ ਮੁਹਾਸੇ ਹੁੰਦੇ ਸਨ ਅਤੇ ਕੁੱਤੇ ਦਾ ਪਿਸ਼ਾਬ ਪੀਣ ਨਾਲ ਮੁਹਾਸੇ ਠੀਕ ਹੋ ਗਏ ਅਤੇ ਚਿਹਰਾ ਵੀ ਚਮਕਦਾਰ ਹੋ ਗਿਆ। ਲੀਨ ਦਾ ਮੰਨਣਾ ਹੈ ਕਿ ਕੁੱਤੇ ਦੇ ਪਿਸ਼ਾਬ ਵਿੱਚ ਵਿਟਾਮਿਨ ਏ ਅਤੇ ਵਿਟਾਮਿਨ ਈ ਅਤੇ 10 ਗ੍ਰਾਮ ਕੈਲਸ਼ੀਅਮ ਭਰਪੂਰ ਮਾਤਰਾ ਵਿੱਚ ਹੁੰਦਾ ਹੈ, ਜੋ ਚਮੜੀ ਨੂੰ ਸੁਧਾਰਨ ਦੇ ਨਾਲ-ਨਾਲ ਕੈਂਸਰ ਵਰਗੀਆਂ ਬਿਮਾਰੀਆਂ ਦੇ ਇਲਾਜ ਵਿੱਚ ਮਦਦ ਕਰਦਾ ਹੈ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।