ਹੁਣ ਕਿਸਾਨ ਆਪਣੀ ਫਸਲ ਸੰਸਦ ਵਿੱਚ ਹੀ ਵੇਚਣਗੇ: ਰਾਕੇਸ਼ ਟਿਕੈਤ

TeamGlobalPunjab
1 Min Read

ਨਵੀਂ ਦਿੱਲੀ : ਗਾਜ਼ੀਪੁਰ ਅਤੇ ਟਿਕਰੀ ਬਾਰਡਰ ਦਾ ਰਸਤਾ ਹੁਣ ਖੁਲਣ ਲੱਗਿਆ ਹੈ। ਪੁਲਿਸ ਨੇ ਦੋਵੇਂ ਥਾਵਾਂ ਤੋਂ ਬੈਰੀਕੇਡ ਹਟਾਉਣੇ ਸ਼ੁਰੂ ਕਰ ਦਿੱਤੇ ਹਨ। ਉਥੇ ਹੀ ਧਰਨੇ ‘ਤੇ ਬੈਠੇ ਕਿਸਾਨ ਹੁਣ ਸੰਸਦ ਵੱਲ ਕੂਚ ਕਰ ਸਕਦੇ ਹਨ। ਇਸ ਸਬੰਧੀ ਕਿਸਾਨਾਂ ਆਗੂ ਰਾਕੇਸ਼ ਟਿਕੈਤ ਦਾ ਬਿਆਨ ਆਇਆ ਹੈ।

ਰਾਕੇਸ਼ ਟਿਕੈਤ ਨੇ ਕਿਹਾ ਕਿ ਦੇਸ਼ ਦੇ ਕਿਸਾਨ ਨੇ ਕਦੇ ਵੀ ਬਾਰਡਰਾਂ ਨੂੰ ਬੰਦ ਨਹੀਂ ਕੀਤਾ। ਇਹ ਬਾਰਡਰ ਤਾਂ ਸਰਕਾਰ ਨੇ ਬੰਦ ਕਰ ਰੱਖੇ ਸੀ ਤੇ ਹੁਣ ਸਰਕਾਰ ਖ਼ੁਦ ਹੀ ਖੋਲ੍ਹ ਰਹੀ ਹੈ। ਸਾਡੀ ਲੜਾਈ ਰਸਤੇ ਦੀ ਨਹੀਂ ਹੈ, ਸਾਡੀ ਲੜਾਈ ਤਾਂ ਤਿੰਨ ਖੇਤੀ ਕਾਨੂੰਨਾਂ ਦੇ ਖਿਲਾਫ ਹੈ।

ਉਨ੍ਹਾਂ ਕਿਹਾ ਕਿ ਬਾਰਡਰ ਖੁੱਲ੍ਹਣ ਨਾਲ ਕਿਸਾਨ ਅੰਦੋਨਲ ਨੂੰ ਫ਼ਾਇਦਾ ਹੋਵੇਗਾ ਤੇ ਹੁਣ ਉਨ੍ਹਾਂ ਦੇ ਟਰੈਕਟਰ ਸਿੱਧਾ ਸੰਸਦ ਤੱਕ ਜਾ ਸਕਣਗੇ। ਸਰਕਾਰ ਨੇ ਕਾਨੂੰਨ ਬਣਾਇਆ ਹੈ ਕਿ ਕਿਸਾਨ ਕਿਤੇ ਵੀ ਫ਼ਸਲ ਵੇਚ ਸਕਦੇ ਹਨ ਹੁਣ ਕਿਸਾਨ ਆਪਣੀ ਫਸਲ ਸੰਸਦ ਵਿੱਚ ਹੀ ਵੇਚਣਗੇ ਤੇ ਆਪਣੇ ਟਰੈਕਟਰ, ਟਰਾਲੀ, ਆਟਾ-ਚੱਕੀ ਨਾਲ ਲੈ ਕੇ ਜਾਣਗੇ।

Share This Article
Leave a Comment