ਜੇਕਰ ਵਿਕੀਪੀਡੀਆ ਆਪਣਾ ਨਾਂ ਬਦਲਦਾ ਹੈ ਤਾਂ ਦੇਵਾਂਗਾ 1 ਅਰਬ ਡਾਲਰ: ਐਲਨ ਮਸਕ

Rajneet Kaur
2 Min Read

ਨਿਊਜ਼ ਡੈਸਕ: ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਸਪੇਸਐਕਸ ਅਤੇ ਟੇਸਲਾ ਦੇ ਮਾਲਕ ਐਲੋਨ ਮਸਕ ਇਕ ਵਾਰ ਫਿਰ ਸੁਰਖੀਆਂ ‘ਚ ਹਨ। ਇਸ ਵਾਰ ਉਹ ਕਿਸੇ ਨਵੇਂ ਕਾਰੋਬਾਰ ਕਾਰਨ ਨਹੀਂ ਸਗੋਂ ਵਿਕੀਪੀਡੀਆ ‘ਤੇ ਦਿੱਤੇ ਗਏ ਆਫਰ ਕਾਰਨ ਸੁਰਖੀਆਂ ‘ਚ ਹਨ। ਐਕਸ  ‘ਤੇ ਆਪਣੀਆਂ ਵੱਖ-ਵੱਖ ਤਰ੍ਹਾਂ ਦੀਆਂ ਪੋਸਟਾਂ ਕਾਰਨ ਉਹ ਹਰ ਰੋਜ਼ ਖਬਰਾਂ ‘ਚ ਬਣੇ ਰਹਿੰਦੇ ਹਨ। ਹੁਣ ਉਨ੍ਹਾਂ ਕਿਹਾ ਕਿ  ਜੇਕਰ ਵਿਕੀਪੀਡੀਆ ਆਪਣਾ ਨਾਂ ਬਦਲਦਾ ਹੈ ਤਾਂ ਮਸਕ ਉਸ ਨੂੰ 1 ਬਿਲੀਅਨ ਡਾਲਰ ਦੇਵੇਗਾ।

ਐਲਨ ਮਸਕ ਨੇ ਕਿਹਾ ਹੈ ਕਿ ਜੇਕਰ ਵਿਕੀਪੀਡੀਆ ਆਪਣਾ ਨਾਂ ਬਦਲ ਕੇ “ਡਿਕੀਪੀਡੀਆ” ਕਰ ਦਿੰਦਾ ਹੈ, ਤਾਂ ਮਸਕ ਨੂੰ ਇਹ ਰਕਮ ਦੇਣੀ ਚਾਹੀਦੀ ਹੈ। ਮਸਕ ਦੀ ਪੋਸਟ ‘ਤੇ ਇਕ ਯੂਜ਼ਰ ਨੇ ਵਿਕੀਪੀਡੀਆ ਨੂੰ ਆਪਣਾ ਨਾਂ ਬਦਲਣ ਦੀ ਸਲਾਹ ਦਿੱਤੀ ਹੈ ਅਤੇ ਕਿਹਾ ਹੈ ਕਿ ਜਿਵੇਂ ਹੀ ਐਲੋਨ ਮਸਕ ਨੂੰ ਪੈਸੇ ਮਿਲਦੇ ਹਨ, ਉਸ ਨੂੰ ਆਪਣਾ ਨਾਂ ਦੁਬਾਰਾ ਬਦਲ ਲੈਣਾ ਚਾਹੀਦਾ ਹੈ। ਇਸ ‘ਤੇ ਮਸਕ ਨੇ ਆਪਣੀ ਇਕ ਸ਼ਰਤ ਜੋੜਦਿਆਂ ਕਿਹਾ ਕਿ ਮੈਂ ਪਾਗਲ ਨਹੀਂ ਹਾਂ, ਆਪਣਾ ਨਾਂ ਬਦਲਣ ਤੋਂ ਬਾਅਦ ਵਿਕੀਪੀਡੀਆ ਨੂੰ ਘੱਟੋ-ਘੱਟ ਇਕ ਸਾਲ ਤੱਕ ਇਹੀ ਨਾਂ ਰੱਖਣਾ ਹੋਵੇਗਾ। ਬਾਅਦ ਵਿੱਚ, ਵਿਕੀਪੀਡੀਆ ਦੇ ਸਹਿ-ਸੰਸਥਾਪਕ ਜਿਮੀ ਵੇਲਜ਼ ਨੇ ਅਪੀਲ ਕੀਤੀ ਕਿ ਵਿਕੀਪੀਡੀਆ ਵਿਕਰੀ ਲਈ ਨਹੀਂ ਹੈ।

ਟੇਸਲਾ ਦੇ ਸੀਈਓ ਨੇ ਇਕ ਹੋਰ ਪੋਸਟ ਕਰਕੇ ਵਿਕੀਪੀਡੀਆ ਦੇ ਹੋਮਪੇਜ ਦਾ ਇਕ ਸਕ੍ਰੀਨਸ਼ਾਟ ਸਾਂਝਾ ਕੀਤਾ ਜਿਸ ਵਿਚ ਉਲੇਖ ਕੀਤਾ ਗਿਆ ਸੀ ਕਿ ਜਿਮੀ ਵੇਲਸ ਵੱਲੋਂ ਅਪੀਲ ਹੈ ਕਿ ਵਿਕੀਪੀਡੀਆ ਵਿਕਰੀ ਲਈ ਨਹੀਂ ਹੈ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment