ਵਰਲ ਡੈਸਕ – ਪਾਕਿਸਤਾਨ ਦੇ ਚੋਣ ਕਮਿਸ਼ਨ ਨੇ ਸੰਪਤੀਆਂ ਦਾ ਵੇਰਵਾ ਮੁਹੱਈਆ ਨਾ ਕਰਾਉਣ ਵਾਲੇ ਸੂਬਾਈ ਵਿਧਾਨ ਸਭਾ ਦੇ 154 ਸੰਸਦ ਮੈਂਬਰਾਂ ਤੇ ਵਿਧਾਇਕਾਂ ਦੀ ਮੈਂਬਰਸ਼ਿਪ ਨੂੰ ਮੁਅੱਤਲ ਕਰ ਦਿੱਤਾ ਹੈ। ਇਨ੍ਹਾਂ ਸੰਸਦ ਮੈਂਬਰਾਂ ਤੇ ਵਿਧਾਇਕਾਂ ਦੀ ਮੈਂਬਰਸ਼ਿਪ ਉਦੋਂ ਤੱਕ ਮੁਅੱਤਲ ਰਹੇਗੀ ਜਦੋਂ ਤੱਕ ਉਹ ਆਪਣੀ ਜਾਇਦਾਦ ਤੇ ਜ਼ਿੰਮੇਵਾਰੀ ਦਾ ਵੇਰਵਾ ਪੇਸ਼ ਨਹੀਂ ਕਰਦੇ।
ਜ਼ਿਕਰਯੋਗ ਹੈ ਕਿ ਚੋਣ ਕਮਿਸ਼ਨ ਉਨ੍ਹਾਂ ਵਿਧਾਇਕਾਂ-ਸੰਸਦ ਮੈਂਬਰਾਂ ਦੀ ਮੈਂਬਰਸ਼ਿਪ ਮੁਅੱਤਲ ਕਰ ਦਿੰਦਾ ਹੈ ਜਿਹੜੇ ਹਰ ਸਾਲ ਆਰਥਿਕ ਵੇਰਵੇ ਨਹੀਂ ਦਿੰਦੇ। ਪਿਛਲੇ ਸਾਲ ਵੀ, 300 ਤੋਂ ਵੱਧ ਜਨਤਕ ਨੁਮਾਇੰਦਿਆਂ ਨੇ ਵੇਰਵਾ ਨਹੀਂ ਦਿੱਤਾ ਸੀ। ਪਾਕਿਸਤਾਨ ਦੇ ਕਾਨੂੰਨ ਅਨੁਸਾਰ, ਜਨਤਕ ਪ੍ਰਤੀਨਿਧੀਆਂ ਨੂੰ ਹਰ ਸਾਲ ਦਸੰਬਰ ਦੇ ਅੰਤ ਤਕ ਆਪਣੇ ਪਤੀ, ਪਤਨੀ ਤੇ ਬੱਚਿਆਂ ਦਾ ਵਿੱਤੀ ਵੇਰਵਾ ਦੇਣਾ ਲਾਜ਼ਮੀ ਹੁੰਦਾ ਹੈ।