ਸਿੱਧੂ ਤੇ ਭਗਵੰਤ ਮਾਨ ਵਿਚਾਲੇ ਛਿੜੀ ਟਵਿੱਟਰ ਵਾਰ, ਮਾਨ ਨੇ ਕਿਹਾ, ‘ਸਿੱਧੂ ਸਾਹਬ ਤੁਸੀਂ ਮੇਰੇ ਤੋਂ ਡਰ ਕਿਉਂ ਰਹੇ ਹੋ?’

TeamGlobalPunjab
2 Min Read

ਚੰਡੀਗੜ੍ਹ: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਜਿਥੇ ਬੀਤੇ ਦਿਨੀਂ ਨਵਜੋਤ ਸਿੰਘ ਸਿੱਧੂ ਨੂੰ ਭਗਵੰਤ ਮਾਨ ਨਾਲ ਬਹਿਸ ਕਰਨ ਦੀ ਚੁਣੌਤੀ ਦਿੱਤੀ ਸੀ। ਉੱਥੇ ਹੀ ਸਿੱਧੂ ਨੇ ਭਗਵੰਤ ਮਾਨ ਨਾਲ ਡਿਬੇਟ ਕਰਨ ਤੋਂ ਮਨ੍ਹਾ ਕਰ ਦਿੱਤਾ, ਜਿਸ ਤੋਂ ਬਾਅਦ ਭਗਵੰਤ ਮਾਨ ਤੇ ਸਿੱਧੂ ਵਿਚਾਲੇ ਟਵਿੱਟਰ ‘ਤੇ ਜੰਗ ਛਿੜ ਗਈ।

ਸਿੱਧੂ ਨੇ ਟਵੀਟ ਕਰਕੇ ਲਿਖਿਆ, ‘ਭਗਵੰਤ ਉਹ ਮੁੱਖ ਮੰਤਰੀ ਨਹੀਂ ਹੈ ਜੋ ਬਾਦਲਾਂ ਦੇ ਦਾਗੀ ਵਿਧਾਇਕ ਦੀਪ ਮਲਹੋਤਰਾ ਨਾਲ ਮਿਲ ਕੇ ਸ਼ਰਾਬ ਮਾਫੀਆ ਚਲਾ ਰਿਹਾ ਹੈ… ਨਾਂ ਹੀ ਉਨ੍ਹਾਂ ਵਲੋਂ ਦਿੱਲੀ ਵਿੱਚ ਕਾਲੇ ਖੇਤੀ ਕਾਨੂੰਨ ਨੋਟੀਫਾਈ ਕੀਤੇ ਗਏ ਹਨ !! ਦਿੱਲੀ ਹਵਾਈ ਅੱਡੇ ਨੂੰ ਜਾਂਦੇ ਸੜਕੀ ਮਾਰਗ ‘ਤੇ ਬਾਦਲਾਂ ਦੀਆਂ ਬੱਸਾਂ ਚੱਲਣ ਦੀ ਇਜ਼ਾਜਤ ਕੌਣ ਦੇ ਰਿਹਾ ਹੈ ? ਆਓ ਸ੍ਰੀਮਾਨ ਪਾਖੰਡੀ ਜੀ ਮੇਰੇ ਨਾਲ ਬਹਿਸ ਕਰੋ !!

ਉੱਥੇ ਹੀ ਭਗਵੰਤ ਮਾਨ ਨੇ ਸਿੱਧੂ ਨੂੰ ਘੇਰਦਿਆਂ ਇੱਕ ਟਵੀਟ ਕਰਕੇ ਕਿਹਾ ਹੈ ਕਿ ‘ਸਿੱਧੂ ਸਾਹਬ ਤੁਸੀਂ ਮੇਰੇ ਤੋਂ ਡਰ ਕੇ ਭੱਜ ਕਿਉਂ ਰਹੇ ਹੋ?’ ਭਗਵੰਤ ਮਾਨ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਚੰਨੀ ਦੇ ਹਲਕੇ ‘ਚ ਰੇਤ ਦੀ ਨਾਜਾਇਜ਼ ਮਾਈਨਿੰਗ ‘ਤੇ ਸਿੱਧੂ ਕਿਉਂ ਨਹੀਂ ਬੋਲ ਰਹੇ?

Share This Article
Leave a Comment