ਵਿਆਹ ਤੋਂ ਬਾਅਦ ਕਿਉਂ ਵਧਣ ਲੱਗ ਜਾਂਦਾ ਹੈ ਭਾਰ?

Global Team
3 Min Read

ਵਿਆਹ ਤੋਂ ਬਾਅਦ ਨੌਜਵਾਨਾਂ ਦੀ ਜ਼ਿੰਦਗੀ ‘ਚ ਕਈ ਤਰਹਾਂ ਦਾ ਬਦਲਾਅ ਆਉਂਦੇ ਹਨ। ਖਾਸਕਰ ਔਰਤਾਂ ਦੀ ਜ਼ਿੰਦਗੀ ‘ਚ ਕਿਉਂਕਿ ਉਹਨਾਂ ਨੂੰ ਆਪਣਾ ਰਹਿਣ ਸਹਿਣ ਖਾਣ ਪੀਣ ਸਭ ਸਹੁਰੇ ਪਰਿਵਾਰ ਦੇ ਮੁਤਾਬਕ ਬਦਲਣਾ ਪੈਂਦਾ ਹੈ। ਇਹ ਨਾ ਸਿਰਫ ਉਸਦੀ ਸਰੀਰਕ ਸਿਹਤ ਨੂੰ ਪ੍ਰਭਾਵਤ ਕਰਦੇ ਹਨ ਸਗੋਂ ਵਿਆਹ ਤੋਂ ਬਾਅਦ ਭਾਰ ਵਧਣਾ ਆਮ ਹੋ ਗਿਆ ਹੈ।

ਵਿਆਹ ਤੋਂ ਬਾਅਦ ਭਾਰ ਵਧਣ ਨੂੰ ਅੰਗਰੇਜ਼ੀ ਵਿੱਚ ‘ਲਵ ਵੇਟ’ ਕਿਹਾ ਜਾਂਦਾ ਹੈ। ਖੋਜਕਾਰਾਂ ਨੇ ‘ਲਵ ਵੇਟ’ ‘ਤੇ ਕਈ ਅਧਿਐਨ ਅਤੇ ਸਰਵੇਖਣ ਵੀ ਕੀਤੇ ਹਨ।

ਮਾਹਿਰਾਂ ਅਨੁਸਾਰ, ਜੋ ਔਰਤਾਂ ਵਿਆਹ ਤੋਂ ਪਹਿਲਾਂ ਪਤਲੀਆਂ ਹੁੰਦੀਆਂ ਸਨ, ਉਨ੍ਹਾਂ ਦਾ ਭਾਰ ਵੀ ਵਿਆਹ ਤੋਂ ਬਾਅਦ ਵਧਣ ਲੱਗਦਾ ਹੈ। ਇਸ ਪਿੱਛੇ ਕਈ ਕਾਰਨ ਜ਼ਿੰਮੇਵਾਰ ਹੁੰਦੇ ਹਨ, ਜਿਨ੍ਹਾਂ ਬਾਰੇ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ।

ਜਣੋ ਕੀ ਹੋ ਸਕਦੇ ਨੇ ਕਾਰਨ:

ਵਿਆਹ ਤੋਂ ਬਾਅਦ ਔਰਤਾਂ ਦਾ ਭਾਰ ਵਧਣ ਦਾ ਕਾਰਨ ਇਹ ਹੈ ਕਿ ਵਿਆਹ ਤੋਂ ਬਾਅਦ ਔਰਤਾਂ ਦਾ ਖਾਣਾ ਪੂਰੀ ਤਰ੍ਹਾਂ ਬਦਲ ਜਾਂਦਾ ਹੈ। ਉਹ ਅਕਸਰ ਉਹੀ ਖਾਣਾ ਖਾਂਦੀਆਂ ਹਨ ਜੋ ਉਨ੍ਹਾਂ ਦੇ ਪਤੀ ਦੇ ਪਰਿਵਾਰ ਨੂੰ ਪਸੰਦ ਹੁੰਦਾ ਹੈ। ਇਸ ਕਾਰਨ ਵੀ ਉਨ੍ਹਾਂ ਦਾ ਭਾਰ ਵਧਣ ਲੱਗਦਾ ਹੈ।

ਵਿਆਹ ਤੋਂ ਬਾਅਦ ਔਰਤਾਂ ਜਿਣਸੀ ਜ਼ਿੰਦਗੀ ‘ਚ ਵੀ ਬਦਲਾਅ ਹੁੰਦੇ ਹਨ। ਇਸ ਦੌਰਾਨ ਸਰੀਰ ‘ਚ ਹਾਰਮੋਨਸ ਦੀ ਤਬਦੀਲੀ ਹੁੰਦੀ ਹੈ ਤੇ ਇਸ ਨੂੰ ਵੀ ਮੋਟਾਪੇ ਦਾ ਇੱਕ ਕਾਰਨ ਮੰਨਿਆ ਜਾਂਦਾ ਹੈ ।

ਕਈ ਵਾਰ ਘਰੇਲੂ ਜ਼ਿੰਮੇਵਾਰੀਆਂ ਨੂੰ ਪੂਰਾ ਨਾ ਕਰ ਸਕਣ ਕਾਰਨ ਔਰਤਾਂ ਤਣਾਅ ਦਾ ਸ਼ਿਕਾਰ ਹੋ ਜਾਂਦੀਆਂ ਹਨ ਅਤੇ ਅਜਿਹੀ ਸਥਿਤੀ ‘ਚ ਔਰਤ ਦਾ ਭਾਰ ਵਧਣ ਲੱਗਦਾ ਹੈ।

ਜੇਕਰ ਕੋਈ ਔਰਤ ਵਿਆਹ ਤੋਂ ਬਾਅਦ ਫਿੱਟ ਰਹਿਣਾ ਚਾਹੁੰਦੀ ਹੈ, ਤਾਂ ਸਭ ਤੋਂ ਪਹਿਲਾਂ ਉਸ ਨੂੰ ਇਸ ਰੁਟੀਨ ਦੇ ਤਹਿਤ ਘੱਟੋ-ਘੱਟ 30 ਮਿੰਟ ਤੱਕ ਕਸਰਤ ਕਰਨੀ ਚਾਹੀਦੀ ਹੈ ਅਤੇ ਇਸ ਤੋਂ ਇਲਾਵਾ ਉਸ ਨੂੰ ਇਸ ਰੁਟੀਨ ਦਾ ਸਖਤੀ ਨਾਲ ਪਾਲਣ ਕਰਨਾ ਹੋਵੇਗਾ। ਅਜਿਹਾ ਕਰਨ ਲਈ ਔਰਤਾਂ ਨੂੰ ਵਿਆਹ ਤੋਂ ਬਾਅਦ ਵੀ ਆਪਣੇ ਖਾਣ-ਪੀਣ ਦਾ ਧਿਆਨ ਰੱਖਣਾ ਹੈ ਅਤੇ ਅਜਿਹੀਆਂ ਚੀਜ਼ਾਂ ਖਾਣ ਤੋਂ ਪਰਹੇਜ਼ ਕਰਨਾ ਹੈ ਜਿਸ ਨਾਲ ਉਨ੍ਹਾਂ ਦਾ ਭਾਰ ਵੱਧ ਸਕਦਾ ਹੈ।

ਬੇਦਾਅਵਾ
ਇਸ ਲੇਖ ਵਿੱਚ ਸਾਡੇ ਵਲੋਂ ਦੱਸੇ ਗਏ ਤਰੀਕਿਆਂ ਅਤੇ ਦਾਅਵਿਆਂ ਨੂੰ ਸੁਝਾਅ ਵਜੋਂ ਲਓ। ਅਜਿਹੇ ਕਿਸੇ ਵੀ ਇਲਾਜ /ਦਵਾਈ /ਖੁਰਾਕ ਅਤੇ ਸੁਝਾਵਾਂ ‘ਤੇ ਅਮਲ ਕਰਨ ਤੋਂ ਪਹਿਲਾਂ ਕਿਸੇ ਡਾਕਟਰ ਜਾਂ ਮਾਹਰ ਦੀ ਸਲਾਹ ਜ਼ਰੂਰ ਲਵੋ।

Share This Article
Leave a Comment