ਚੰਡੀਗੜ੍ਹ: (ਅਵਤਾਰ ਸਿੰਘ): ‘ਆਪ’ ਦੇ ਸੁਪਰੀਮੋ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅੱਜ 29 ਜੂਨ ਨੂੰ ਚੰਡੀਗੜ੍ਹ ਫੇਰੀ ’ਤੇ ਆ ਰਹੇ ਹਨ। ਪੰਜਾਬ ਭਵਨ ਵਿੱਚ ਪ੍ਰੈੱਸ ਕਾਨਫਰੰਸ ਦੀ ਪ੍ਰਵਾਨਗੀ ਨਾ ਮਿਲਣ ਤੋਂ ‘ਆਪ’ ਅਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਸਰਕਾਰ ਆਹਮੋ-ਸਾਹਮਣੇ ਆ ਗਏ। ‘ਆਪ’ ਆਗੂਆਂ ਨੇ ਕੈਪਟਨ ਸਰਕਾਰ ’ਤੇ ਪੰਜਾਬ ਭਵਨ ਵਿੱਚ ਪ੍ਰੈੱਸ ਕਾਨਫਰੰਸ ਨੂੰ ਇਜਾਜ਼ਤ ਦੇਣ ਤੋਂ ਇਨਕਾਰ ਕਰਨ ਦੇ ਦੋਸ਼ ਲਗਾਏ ਹਨ। ਦੂਜੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ ਨੇ ਟਵੀਟ ਕਰਕੇ ‘ਆਪ’ ਦੇ ਦੋਸ਼ਾਂ ਨੂੰ ਨਕਾਰਿਆ ਹੈ। ਉਨ੍ਹਾਂ ਨੇ ਸ੍ਰੀ ਕੇਜਰੀਵਾਲ ਨੂੰ ਪ੍ਰੈੱਸ ਕਾਨਫਰੰਸ ਕਰਨ ਦਾ ਖੁੱਲ੍ਹਾ ਸੱਦਾ ਦਿੱਤਾ।
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਟਵਿੱਟਰ ਰਾਹੀਂ ਪੰਜਾਬ ਵਿਧਾਨ ਸਭਾ ਚੋਣਾਂ 2022 ਸਬੰਧੀ ਪੰਜਾਬ ਵਿੱਚ ਵਧ ਰਹੀ ਮਹਿੰਗਾਈ ਅਤੇ ਮੁਫ਼ਤ ਬਿਜਲੀ ਮੁਹੱਈਆ ਕਰਵਾਉਣ ਦਾ ਵੱਡਾ ਐਲਾਨ ਕੀਤਾ ਹੈ ਜਿਸ ਲਈ ‘ਆਪ’ ਪਾਰਟੀ ਨੇ ਪੰਜਾਬ ਭਵਨ ਵਿੱਚ ਪ੍ਰੈੱਸ ਕਾਨਫਰੰਸ ਕਰਨੀ ਸੀ ਪਰ ਉਨ੍ਹਾਂ ਨੂੰ ਪ੍ਰਵਾਨਗੀ ਨਾਲ ਮਿਲ ਸਕੀ।
ਇਸ ਤੋਂ ਬਾਅਦ ਆਪ ਆਗੂਆਂ ਨੇ ਇਹ ਪ੍ਰੈਸ ਕਾਨਫੰਰਸ ਚੰਡੀਗੜ੍ਹ ਪ੍ਰੈਸ ਕਲੱਬ ਸੈਕਟਰ 27 ਵਿੱਚ 29 ਜੂਨ ਨੂੰ ਬਾਅਦ ਦੁਪਹਿਰ 1 ਵਜੇ ਕਰਨ ਦਾ ਫੈਸਲਾ ਲਿਆ। ਪਾਰਟੀ ਕਾਰਕੁਨਾਂ ਨੇ ਸੈਕਟਰ 27 ਦੀ ਪ੍ਰੈਸ ਕਲੱਬ ਵਾਲੀ ਸੜਕ ਉਪਰ ਕੇਜਰੀਵਾਲ ਦੀਆਂ ਫੋਟੋਆਂ ਵਾਲੀਆਂ ਝੰਡੀਆਂ ਲਗਾ ਕੇ ਉਸ ਨੂੰ ਸਜਾ ਦਿੱਤਾ ਹੈ। ਗੇਟ ਦੇ ਦੋਵੇਂ ਪਾਸੇ ਕੇਜਰੀਵਾਲ ਦੇ ਕੱਟ ਆਉਟ ਲਗਾਏ ਗਏ ਹਨ। ਸਟੇਜ ਉਪਰ ਕੇਜਰੀਵਾਲ ਤੋਂ ਇਲਾਵਾ ਪੰਜਾਬ ਦੇ ਆਪ ਆਗੂਆਂ ਦੀਆਂ ਫੋਟੋਆਂ ਲਗਾਈਆਂ ਗਈਆਂ ਹਨ। ਬੀਤੀ ਰਾਤ ਤੋਂ ਹੀ ਪਾਰਟੀ ਕਾਰਕੁਨ ਤਿਆਰੀਆਂ ਵਿੱਚ ਰੁਝੇ ਹੋਏ ਹਨ।
ਕੇਜਰੀਵਾਲ ਨੇ ਅੱਜ ਸਵੇਰੇ ਇਕ ਟਵੀਟ ਕੀਤਾ ਕਿ ਪੰਜਾਬ ਇਕ ਨਵੀਂ ਸਵੇਰ ਲਈ ਤਿਆਰ ਹੋ ਰਿਹਾ। ਮਿਲਦੇ ਹਾਂ।
पंजाब एक नई सुबह के लिए तैयार हो रहा है और मैं पंजाब पहुंचने के लिए…मिलते हैं बस कुछ घंटे बाद…
— Arvind Kejriwal (@ArvindKejriwal) June 29, 2021