Breaking News

ਫਿਲਮੀ ਸਿਤਾਰੇ ਜਿਹੜੇ ਨਿੱਜੀ ਜਿੰਦਗੀ ਕਾਰਨ ਹੋਏ ਟਰੋਲ

ਨਿਊਜ਼ ਡੈਸਕ :  ਵੱਡੇ ਪਰਦੇ ਤੋਂ ਲੈ ਕੇ ਛੋਟੇ ਪਰਦੇ ਤੱਕ ਸਿਤਾਰੇ ਅਕਸਰ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਸੁਰਖੀਆਂ ‘ਚ ਰਹਿੰਦੇ ਹਨ। ਕੁਝ ਅਜਿਹੀਆਂ ਗੱਲਾਂ ਹੁੰਦੀਆਂ ਹਨ, ਜਿਨ੍ਹਾਂ ਨੂੰ ਸਿਤਾਰੇ ਸਾਰਿਆਂ ਨਾਲ ਸ਼ੇਅਰ ਨਹੀਂ ਕਰਨਾ ਚਾਹੁੰਦੇ ਪਰ ਕਿਸੇ ਨਾ ਕਿਸੇ ਤਰ੍ਹਾਂ ਸਾਹਮਣੇ ਆ ਜਾਂਦੀਆਂ ਹਨ। ਇਸ ਦੇ ਨਾਲ ਹੀ ਕਈ ਵਾਰ ਸਿਤਾਰੇ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਟ੍ਰੋਲਿੰਗ ਦਾ ਸ਼ਿਕਾਰ ਵੀ ਹੋ ਜਾਂਦੇ ਹਨ। ਅੱਜ ਇਸ ਰਿਪੋਰਟ ‘ਚ ਅਸੀਂ ਤੁਹਾਨੂੰ ਛੋਟੇ ਪਰਦੇ ਦੀਆਂ ਅਜਿਹੀਆਂ ਅਭਿਨੇਤਰੀਆਂ ਬਾਰੇ ਦੱਸਣ ਜਾ ਰਹੇ ਹਾਂ, ਜੋ ਆਪਣੀ ਨਿੱਜੀ ਜ਼ਿੰਦਗੀ ਕਾਰਨ ਟ੍ਰੋਲਸ ਦੇ ਨਿਸ਼ਾਨੇ ‘ਤੇ ਆ ਚੁੱਕੀਆਂ ਹਨ।

ਅੰਕਿਤਾ ਲੋਖੰਡੇ
ਛੋਟੇ ਪਰਦੇ ਦੀ ਮਸ਼ਹੂਰ ਅਦਾਕਾਰਾ ਅੰਕਿਤਾ ਲੋਖੰਡੇ ਕਿਸੇ ਨਾ ਕਿਸੇ ਕਾਰਨ ਸੁਰਖੀਆਂ ‘ਚ ਬਣੀ ਰਹਿੰਦੀ ਹੈ। ਅੰਕਿਤਾ ਲੰਬੇ ਸਮੇਂ ਤੋਂ ਮਰਹੂਮ ਅਭਿਨੇਤਾ ਸੁਸ਼ਾਂਤ ਸਿੰਘ ਰਾਜਪੂਤ ਦੇ ਨਾਲ ਰਿਲੇਸ਼ਨਸ਼ਿਪ ਵਿੱਚ ਸੀ ਅਤੇ ਜਦੋਂ ਅਦਾਕਾਰ ਦਾ ਦਿਹਾਂਤ ਹੋ ਗਿਆ ਤਾਂ ਉਸ ਨੂੰ ਜ਼ਬਰਦਸਤ ਟ੍ਰੋਲ ਕੀਤਾ ਗਿਆ ਸੀ। ਇੰਨਾ ਹੀ ਨਹੀਂ ਵਿੱਕੀ ਜੈਨ ਨਾਲ ਵਿਆਹ ਕਰਨ ਤੋਂ ਬਾਅਦ ਵੀ ਉਸ ਨੂੰ ਖੂਬ ਟ੍ਰੋਲ ਕੀਤਾ ਗਿਆ।

ਦੀਪਿਕਾ ਕੱਕੜ

ਇਸ ਲਿਸਟ ‘ਚ ਦੀਪਿਕਾ ਕੱਕੜ ਦਾ ਨਾਂ ਵੀ ਸ਼ਾਮਲ ਹੈ। ਦੀਪਿਕਾ ਨੇ ਸ਼ੋਅ ‘ਸਸੁਰਾਲ ਸਿਮਰ ਕਾ’ ਦੇ ਕੋ-ਸਟਾਰ ਸ਼ੋਏਬ ਇਬਰਾਹਿਮ ਨਾਲ ਵਿਆਹ ਕਰਵਾ ਲਿਆ ਹੈ। ਸ਼ੋਏਬ ਨਾਲ ਵਿਆਹ ਲਈ ਦੀਪਿਕਾ ਨੇ ਆਪਣਾ ਧਰਮ ਬਦਲ ਲਿਆ ਸੀ, ਜਿਸ ਕਾਰਨ ਉਹ ਕਾਫੀ ਟ੍ਰੋਲ ਹੋਈ ਸੀ।

ਸੋਫੀਆ ਹਯਾਤ
ਸੋਫੀਆ ਹਯਾਤ ਆਪਣੇ ਤਲਾਕ ਨੂੰ ਲੈ ਕੇ ਸੁਰਖੀਆਂ ‘ਚ ਰਹੀ ਸੀ, ਜਿਸ ਤੋਂ ਬਾਅਦ ਉਸ ਨੇ ਭਿਕਸ਼ੂ ਬਣਨ ਦਾ ਐਲਾਨ ਕੀਤਾ ਸੀ। ਪਰ ਇਸ ਤੋਂ ਬਾਅਦ ਸੋਫੀਆ ਦੀਆਂ ਬੁਆਏਫ੍ਰੈਂਡ ਨਾਲ ਕੁਝ ਤਸਵੀਰਾਂ ਸਾਹਮਣੇ ਆਈਆਂ, ਜਿਸ ਤੋਂ ਬਾਅਦ ਉਸ ਨੂੰ ਲੋਕਾਂ ਵੱਲੋਂ ਕਾਫੀ ਸੁਣਿਆ ਗਿਆ।

Check Also

ਕੰਗਨਾ ਰਣੌਤ ਨੇ Twitter ‘ਤੇ ਵਾਪਸੀ ਕਰਦਿਆਂ ਹੀ ਲਿਆ ਸ਼ਾਹਰੁਖ ਖਾਨ ਨਾਲ ਪੰਗਾ

ਨਿਊਜ਼ ਡੈਸਕ: ਜਦੋਂ ਤੋਂ ਕੰਗਨਾ ਰਣੌਤ ਨੇ ਟਵਿੱਟਰ ਛੱਡਿਆ ਸੀ, ਉਦੋਂ ਤੋਂ ਉਹ ਸਭ ਕੁਝ …

Leave a Reply

Your email address will not be published. Required fields are marked *