ਅਦਾਕਾਰ ਲੰਮੇ ਸਮੇਂ ਤੋਂ ਆਪਣੇ ਘਰਾਂ ਤੋਂ ਉਦਾਹਰਣਾਂ ਦੇ ਕੇ ਧਰਮ ਨਿਰਪੱਖਤਾ ਦਾ ਪ੍ਰਚਾਰ ਕਰ ਰਹੇ ਹਨ। ਬਾਲੀਵੁੱਡ ਵਿੱਚ ਬਹੁਤ ਸਾਰੀਆਂ ਮਸ਼ਹੂਰ ਹਸਤੀਆਂ ਹਨ, ਚਾਹੇ ਉਹ ਕਿਸੇ ਵੀ ਧਰਮ ਦੇ ਹੋਣ, ਸਾਰੇ ਤਿਉਹਾਰ ਜੋਸ਼ ਅਤੇ ਧੂਮਧਾਮ ਨਾਲ ਮਨਾਉਂਦੇ ਨਜ਼ਰ ਆਉਂਦੇ ਹਨ।ਅਜਿਹੀ ਹੀ ਇੱਕ ਮਿਸਾਲ ਉਦੋਂ ਆਈ ਜਦੋਂ ਸ਼ਾਹਰੁਖ ਖਾਨ ਨੇ ਆਪਣੇ ਛੋਟੇ ਬੇਟੇ ਅਬਰਾਮ ਦੀ ਘਰ ਵਿੱਚ ਭਗਵਾਨ ਗਣੇਸ਼ ਨੂੰ ਪ੍ਰਾਰਥਨਾ ਕਰਨ ਦੀ ਇੱਕ ਪਿਆਰੀ ਤਸਵੀਰ ਸਾਂਝੀ ਕੀਤੀ ਸੀ।
ਸ਼ਾਹਰੁਖ ਖਾਨ ਨੇ ਬੀਤੇ ਸਾਲ ਇੰਸਟਾਗ੍ਰਾਮ ‘ਤੇ ਗਣੇਸ਼ ਚਤੁਰਥੀ ਮੌਕੇ ‘ਤੇ ਇਕ ਤਸਵੀਰ ਸ਼ੇਅਰ ਕੀਤੀ ਸੀ। ਇਸ ਤਸਵੀਰ ‘ਚ ਸ਼ਾਹਰੁਖ ਖਾਨ ਦੇ ਛੋਟੇ ਬੇਟੇ ਅਬਰਾਮ ਖਾਨ ਗਣੇਸ਼ ਚਤੁਰਥੀ ਦੇ ਮੌਕੇ ‘ਤੇ ਗਣਪਤੀ ਬੱਪਾ ਦੀ ਪੂਜਾ ਕਰਦੇ ਨਜ਼ਰ ਆ ਰਹੇ ਸੀ। ਇਸ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਸ਼ਾਹਰੁਖ ਨੇ ਕੈਪਸ਼ਨ ‘ਚ ਲਿਖਿਆ, ਸਾਡੇ ਗਣਪਤੀ ਬੱਪਾ ਘਰ ਆ ਗਏ, ਜਿਵੇਂ ਕਿ ਛੋਟਾ ਬੱਚਾ ਉਨ੍ਹਾਂ ਨੂੰ ਪੁਕਾਰਦਾ ਹੈ।
ਅਬਰਾਮ ਦੀ ਇਸ ਤਸਵੀਰ ਨੂੰ ਸ਼ੇਅਰ ਕਰ ਕੇ ਸ਼ਾਹਰੁਖ ਖਾਨ ਟ੍ਰੋਲਰਜ਼ ਦੇ ਨਿਸ਼ਾਨੇ ‘ਤੇ ਆ ਗਏ ਸੀ। ਕਈ ਲੋਕਾਂ ਨੇ ਇਸ ਤਸਵੀਰ ਲਈ ਸ਼ਾਹਰੁਖ ਨੂੰ ਬੇਟੇ ਤੋਂ ਪੂਜਾ ਕਰਵਾਉਣ ਲਈ ਜਮ ਕੇ ਟ੍ਰੋਲ ਕੀਤਾ ਹਾਲਾਂਕਿ ਕਈ ਲੋਕਾਂ ਨੇ ਸ਼ਾਹਰੁਖ ਖਾਨ ਦੀ ਇਸ ਲਈ ਸ਼ਲਾਘਾ ਵੀ ਕੀਤੀ।