ਪਗੜੀ ਸੰਭਾਲ ਜੱਟਾ ਲਹਿਰ ਕਦੋਂ ਤੇ ਕਿਵੇਂ ਸ਼ੁਰੂ ਹੋਈ

TeamGlobalPunjab
4 Min Read

-ਅਵਤਾਰ ਸਿੰਘ

ਸੂਫੀ ਅੰਬਾ ਪ੍ਰਸਾਦ ਨੇ ਦੇਸ ਭਗਤਾਂ ਅਜੀਤ ਸਿੰਘ (ਸ਼ਹੀਦ ਭਗਤ ਸਿੰਘ ਦੇ ਚਾਚਾ ਜੀ), ਲਾਲ ਚੰਦ ਫਲਕ, ਲਾਲਾ ਲਾਜਪਤ ਰਾਏ ਆਦਿ ਨਾਲ ਮਿਲ ਕੇ ਭਾਰਤ ਮਾਤਾ ਸੁਸਾਇਟੀ ਦਾ ਗਠਨ ਕੀਤਾ ਸੀ। ਉਨ੍ਹਾਂ ਦਾ ਜਨਮ 1857 ਨੂੰ ਮੁਰਾਦਾਬਾਦ ਯੂ ਪੀ ਵਿੱਚ ਹੋਇਆ।

ਐਮ ਏ ਪਾਸ ਕਰਨ ਤੋਂ ਬਾਅਦ ਉਨ੍ਹਾਂ ਵਕਾਲਤ ਪਾਸ ਕੀਤੀ ਪਰ ਕੀਤੀ ਨਹੀਂ। 1890 ਵਿੱਚ ਉਨਾਂ ਉਰਦੂ ਹਫ਼ਤਾਵਾਰੀ ‘ਜਾਮਿਯੂਲ ਇਲਮ’ ਪਰਚਾ ਛਾਪਣਾ ਸ਼ੁਰੂ ਕੀਤਾ। ਉਨ੍ਹਾਂ ਦਾ ਹਰ ਸ਼ਬਦ ਸੂਫੀ ਜੀ ਦੀ ਅੰਦਰੂਨੀ ਅਵਸਥਾ ਦੀ ਜਾਣਕਾਰੀ ਪਛਾਣ ਕਰਵਾਉਂਦਾ।

ਉਹ ਹਾਸਰਸ ਦੇ ਪ੍ਰਸਿੱਧ ਲੇਖਕ ਸਨ,ਪ੍ਰਤੂੰ ਉਨ੍ਹਾਂ ਵਿੱਚ ਗੰਭੀਰਤਾ ਵੀ ਘੱਟ ਨਹੀਂ ਸੀ। ਉਹ ਹਿੰਦੂ ਮੁਸਲਿਮ ਏਕਤਾ ਦੇ ਹਾਮੀ ਸਨ। ਉਨ੍ਹਾਂ ਦਾ ਪਰਚਾ ਏਨਾ ਹਰਮਨਪਿਆਰਾ ਸੀ ਕਿ ਡਾਕ ਵਾਲੇ ਰਾਹ ਵਿੱਚ ਹੀ ਚੋਰੀ ਕਰ ਲੈਂਦੇ ਸਨ।

- Advertisement -

1897 ਵਿੱਚ ਉਨ੍ਹਾਂ ਉਤੇ ਦੇਸ਼-ਧ੍ਰੋਹ ਦਾ ਦੋਸ਼ ਲਾ ਕੇ ਮੁਕੱਦਮਾ ਚਲਾਇਆ ਗਿਆ ਤੇ ਉਨ੍ਹਾਂ ਨੂੰ ਡੇਢ ਸਾਲ ਦੀ ਸ਼ਜਾ ਹੋਈ। ਕੁਝ ਚਿਰ ਬਾਅਦ ਇਕ ਫਰਜ਼ੀ ਕੇਸ ਵਿੱਚ ਉਨ੍ਹਾਂ ਦੀ ਜਾਇਦਾਦ ਜ਼ਬਤ ਕਰਕੇ ਛੇ ਸਾਲ ਦੀ ਸ਼ਜਾ ਦਿੱਤੀ ਗਈ।

ਜੇਲ੍ਹ ਵਿੱਚ ਭਾਰੀ ਤਸ਼ੱਦਦ ਦੇ ਬਾਵਜੂਦ ਉਹ ਕਦੇ ਵੀ ਥਿੜਕੇ ਨਹੀਂ। 22 ਮਾਰਚ 1907 ਨੂੰ ਲਾਇਲਪੁਰ ਫੈਸਲਾਬਾਦ ਵਿਖੇ ਅਜੀਤ ਸਿੰਘ, ਲਾਲਾ ਲਾਜਪਤ ਰਾਏ, ਬਾਂਕੇ ਦਿਆਲ, ਸਯਦ ਆਗਾ ਹੈਦਰ, ਸੂਫੀ ਆਦਿ ਨੇ ਸਰਕਾਰੀ ਟੈਕਸਾਂ ਤੇ ਨੀਤੀਆਂ ਖਿਲਾਫ ਰੋਸ ਮੁਜਹਾਰੇ ਕੀਤਾ, ਜਿਥੇ ਸ਼ਾਇਰ ਬਾਂਕੇ ਦਿਆਲ ਬਿਹਾਰੀ ਨੇ ਨਜ਼ਮ ਪੜੀ “ਪੱਗੜੀ ਸੰਭਾਲ ਜੱਟਾ, ਪੱਗੜੀ ਸੰਭਾਲ ਉਏ।’

ਉਥੋਂ ਹੀ ਇਸ ਲਹਿਰ ਦਾ ਨਾਂ ਪਗੜੀ ਸੰਭਾਲ ਜੱਟਾ ਲਹਿਰ ਪੈ ਗਿਆ। ਮਈ 1907 ਵਿੱਚ ਲਾਲਾ ਹਰਦਿਆਲ ਤੇ ਚਾਚਾ ਅਜੀਤ ਸਿੰਘ ਦੇ ਵਾਰੰਟ ਕੱਢ ਦਿੱਤੇ ਗਏ। ਪੰਜਾਬ ਵਿੱਚ ਫੜੋ ਫੜੀ ਹੋਣ ਤੇ ਅਜੀਤ ਸਿੰਘ ਦੇ ਭਰਾ ਕਿਸ਼ਨ ਸਿੰਘ ਅਤੇ ਭਾਰਤ ਮਾਤਾ ਸੁਸਾਇਟੀ ਦੇ ਜਨਰਲ ਸਕੱਤਰ ਮਹਾਸ਼ਾ ਨੰਦ ਕਿਸ਼ੋਰ ਜੀ ਨਾਲ ਸੂਫੀ ਵੀ ਨੇਪਾਲ ਚਲੇ ਗਏ।

ਸੂਫੀ ਨੂੰ ਉਥੋਂ ਦੇ ਗਵਰਨਰ ਮਾਨ ਜੰਗ ਬਹਾਦਰ ਨੂੰ ਸ਼ਰਨ ਦੇਣ ਕਰਕੇ ਸ਼ਜਾ ਭੁਗਤਣੀ ਪਈ। ਉਸਦੀ ਜਾਇਦਾਦ ਜਬਤ ਕਰ ਲਈ ਗਈ। ਇਸੇ ਸਾਲ ਲੋਕ ਮਾਨਿਆ ਤਿਲਕ ਨੂੰ ਛੇ ਸਾਲ ਦੀ ਸਜਾ ਹੋਈ।

ਉਦੋਂ ਦੇਸ਼ ਭਗਤ ਮੰਡਲ ਦੇ ਸਾਰੇ ਮੈਂਬਰ ਭਗਵੇਂ ਕਪੜੇ ਪਾ ਕੇ ਸਾਧੂ ਬਣ ਗਏ ਤੇ ਪਹਾੜਾਂ ਨੂੰ ਚਲੇ ਗਏ। ਉਨ੍ਹਾਂ 1909 ਵਿਚ ‘ਪੇਸ਼ਾਵਾ ਅਖਬਾਰ’ ਕੱਢਿਆ ਉਹਨੀ ਦਿਨੀ ਬੰਗਾਲ ਵਿੱਚ ਇਨਕਲਾਬੀ ਅੰਦੋਲਨ ਨੇ ਸਰਗਰਮੀ ਫੜੀ ਸੀ। ਅੰਗਰੇਜ਼ ਸਰਕਾਰ ਨੇ ਡਰ ਕੇ ਕਿਤੇ ਅਜਿਹਾ ਅੰਦੋਲਨ ਪੰਜਾਬ ਵਿੱਚ ਸ਼ੁਰੂ ਨਾ ਹੋਣ ਜਾਵੇ ਸਖਤੀ ਕਰਨੀ ਸ਼ੁਰੂ ਕਰ ਦਿੱਤੀ ਸੂਫੀ ਜੀ, ਅਜੀਤ ਸਿੰਘ ਤੇ ਜਿਆ ਉਲ ਹੱਕ ਈਰਾਨ ਨੂੰ ਚਲੇ ਗਏ।ਉਹ ਸਰਕਾਰ ਨੂੰ ਭੁਲੇਖਾ ਪਾਉਣ ਲਈ ‘ਪੇਸ਼ਵਾ’ ਅਖਬਾਰ ਵਾਸਤੇ ਲੇਖ ਲਿਖ ਕੇ ਰੱਖ ਗਏ ਤਾਂ ਜੋ ਅਖਬਾਰ ਚਲਦਾ ਵੇਖ ਕੇ ਸ਼ੱਕ ਨਾ ਹੋਵੇ।

- Advertisement -

ਜਿਆ ਉਲ ਹੱਕ ਉਨ੍ਹਾਂ ਨੂੰ ਫੜਾਉਣ ਦੇ ਲਾਲਚ ਵਿੱਚ ਉਹ ਆਪ ਹੀ ਫੜਿਆ ਗਿਆ।ਅੰਗਰੇਜਾਂ ਨੇ ਈਰਾਨ ਵਿੱਚ ਬਹੁਤ ਖੋਜ ਕੀਤੀ ਪਰ ਉਹ ਹੱਥ ਨਾ ਆਏ। ਇਕ ਥਾਂ ਤੇ ਉਹ ਘੇਰੇ ਜਾਣ ਤੇ ਉਥੋਂ ਦੇ ਊਠ ਵਪਾਰੀਆਂ ਨੇ ਊਠਾਂ ਦੇ ਉਪਰ ਲਗੇ ਸੰਦੂਕਾਂ ਵਿਚ ਇਕ ਪਾਸੇ ਅਜੀਤ ਸਿੰਘ ਤੇ ਦੂਜੇ ਪਾਸੇ ਸੂਫੀ ਜੀ ਨੂੰ ਬੰਦ ਕਰਕੇ ਉਥੋਂ ਬਚਾ ਕੇ ਕੱਢਿਆ।

ਉਥੇ ਖਤਰਾ ਘੱਟ ਹੋਣ ਤੇ ‘ਆਬੇ ਹਯਾਤ’ ਨਾਂ ਦਾ ਪਰਚਾ ਕੱਢਿਆ ਤੇ ਕਈ ਕਿਤਾਬਾਂ ਲਿਖੀਆਂ ਜੋ ਫਾਰਸੀ ਭਾਸ਼ਾ ਵਿੱਚ ਸਨ। ਅਜੀਤ ਸਿੰਘ ਉਥੋਂ ਤੁਰਕੀ ਚਲਾ ਗਿਆ। 1915 ਨੂੰ ਈਰਾਨ ਦੇ ਸ਼ਹਿਰ ਸ਼ੀਰਾਜ ਨੂੰ ਘੇਰਾ ਪਾ ਕੇ ਸੂਫੀ ਜੀ ਨੂੰ ਗ੍ਰਿਫਤਾਰ ਕਰਕੇ ਮੁਕੱਦਮਾ ਚਲਾਇਆ ਗਿਆ। ਉਨ੍ਹਾਂ ਦਾ ਕੋਰਟ ਮਾਰਸ਼ਲ ਕਰਕੇ ਮੌਤ ਦੀ ਸ਼ਜਾ ਸੁਣਾਈ ਗਈ।

ਜਦ ਉਨ੍ਹਾਂ ਨੂੰ ਦੱਸਿਆ ਗਿਆ ਕਿ ਕੱਲ ਤੁਹਾਨੂੰ ਗੋਲੀ ਨਾਲ ਉਡਾ ਦਿੱਤਾ ਜਾਵੇਗਾ ਤਾਂ ਸਵੇਰ ਸਮੇਂ ਵੇਖਿਆ ਗਿਆ ਕਿ ਉਹ ਪਹਿਲਾਂ ਹੀ 21 ਜਨਵਰੀ,1917 ਨੂੰ ਸਦਾ ਲਈ ਜਾ ਚੁਕੇ ਸਨ। ਉਹ ਯੋਗ ਅਭਿਆਸ ਦੇ ਆਦਿ ਚੰਗੀ ਤਰ੍ਹਾਂ ਜਾਣਦੇ ਸਨ।

ਉਨ੍ਹਾਂ ਦੇ ਜਨਾਜੇ ਵਿੱਚ ਈਰਾਨੀ ਵੱਡੀ ਗਿਣਤੀ ਵਿੱਚ ਸ਼ਾਮਲ ਹੋਏ ਸਨ। ਉਥੇ ਉਨ੍ਹਾਂ ਦੀ ਕਬਰ ਬਣਾਈ ਗਈ ਤੇ ਹਰ ਸਾਲ 21 ਜਨਵਰੀ  ਨੂੰ ਬਹੁਤ ਵੱਡਾ ਮੇਲਾ ਲੱਗਦਾ ਹੈ।

Share this Article
Leave a comment