ਪੱਛਮੀ ਬੰਗਾਲ: ਪੱਛਮੀ ਬੰਗਾਲ ਦੇ ਦੁਰਗਾਪੁਰ ਤੋਂ ਇੱਕ ਵੱਡੀ ਘਟਨਾ ਸਾਹਮਣੇ ਆਈ ਹੈ। ਇੱਥੇ ਸ਼ਨੀਵਾਰ ਰਾਤ ਨੂੰ, ਦੁਰਗਾ ਵਿਸਰਜਨ ਤੋਂ ਬਾਅਦ ਘਰ ਪਰਤ ਰਹੀ ਭੀੜ ‘ਤੇ ਕਿਸੇ ਅਣਪਛਾਤੇ ਸਮੂਹ ਨੇ ਦੇਸੀ-ਬਣਾਏ ਬੰਬ ਨਾਲ ਹਮਲਾ ਕਰ ਦਿੱਤਾ।ਬੰਬ ਦੀ ਆਵਾਜ਼ ਸੁਣ ਕੇ ਦਹਿਸ਼ਤ ਦਾ ਮਾਹੌਲ ਬਣ ਗਿਆ। ਇਸ ਤੋਂ ਬਾਅਦ ਲੋਕਾਂ ਦੇ ਵਾਹਨਾਂ ਦੀ ਵੀ ਭੰਨ -ਤੋੜ ਕੀਤੀ ਗਈ। ਹਮਲਾ ਉਸ ਸਮੇਂ ਹੋਇਆ ਜਦੋਂ ਲੋਕ ਦੁਰਗਾਪੁਰ ਦੇ ਅੰਨਪੂਰਨਾ ਇਲਾਕੇ ਵਿੱਚ ਦੁਰਗਾ ਵਿਸਰਜਨ ਕਰਨ ਤੋਂ ਬਾਅਦ ਵਾਪਸ ਪਰਤ ਰਹੇ ਸਨ।ਹਮਲਾਵਰ ਹਮਲੇ ਤੋਂ ਬਾਅਦ ਮੌਕੇ ਤੋਂ ਭੱਜ ਗਏ।
ਘਟਨਾ ਤੋਂ ਬਾਅਦ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਲੋਕਾਂ ਨੂੰ ਸ਼ਾਂਤ ਕੀਤਾ ਅਤੇ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ।ਏਸੀਪੀ ਧਰੁਬਜਯੋਤੀ ਮੁਖਰਜੀ ਦਾ ਕਹਿਣਾ ਹੈ ਕਿ ਇਸ ਹਮਲੇ ਵਿੱਚ ਕੁਝ ਲੋਕਾਂ ਨੂੰ ਸੱਟਾਂ ਲੱਗੀਆਂ ਹਨ, ਜਿਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਹਮਲਾਵਰਾਂ ਦੀ ਅਜੇ ਪਛਾਣ ਨਹੀਂ ਹੋ ਸਕੀ ਹੈ। ਸਾਰੇ ਫਰਾਰ ਹਨ। ਉਨ੍ਹਾਂ ਦਾ ਪਤਾ ਲਗਾਉਣ ਲਈ ਪੁਲਿਸ ਟੀਮਾਂ ਬਣਾਈਆਂ ਗਈਆਂ ਹਨ। ਜਲਦੀ ਹੀ ਗ੍ਰਿਫਤਾਰ ਕਰਕੇ ਕਾਰਵਾਈ ਕੀਤੀ ਜਾਵੇਗੀ।
West Bengal: A group of people hurled crude bombs and vandalised vehicles after immersion of Goddess Durga idol in Annapurna area of Durgapur yesterday
"Some people have sustained minor injuries. We're trying to identify the attackers," said ACP (East) Dhrubjyoti Mukherjee pic.twitter.com/T8RPpf889b
— ANI (@ANI) October 17, 2021
ਮੀਡੀਆ ਰਿਪੋਰਟਾਂ ਅਨੁਸਾਰ ਸ਼ਰਾਬ ਦੀ ਅਦਾਇਗੀ ਨੂੰ ਲੈ ਕੇ ਦੋ ਗੁੱਟਾਂ ਵਿੱਚ ਲੜਾਈ ਹੋਈ ਸੀ। ਦੱਸਿਆ ਜਾ ਰਿਹਾ ਹੈ ਕਿ ਇੱਕ ਸਮੂਹ ਦੁਰਗਾ ਵਿਸਰਜਨ ਤੋਂ ਬਾਅਦ ਵਾਪਸ ਆ ਰਿਹਾ ਸੀ, ਇਸੇ ਦੌਰਾਨ ਦੂਸਰਾ ਸਮੂਹ ਆਇਆ ਅਤੇ ਸ਼ਰਾਬ ਖਰੀਦਣ ਲਈ ਪੈਸੇ ਮੰਗਣ ਲੱਗਾ। ਇਸ ਮਾਮਲੇ ਨੂੰ ਲੈ ਕੇ ਦੋਹਾਂ ਗੁੱਟਾਂ ਵਿਚਕਾਰ ਲੜਾਈ ਸ਼ੁਰੂ ਹੋ ਗਈ। ਮਾਮਲਾ ਇੰਨਾ ਵਧ ਗਿਆ ਕਿ ਦੂਜੇ ਸਮੂਹ ਨੇ ਬੰਬਾਂ ਨਾਲ ਹਮਲਾ ਕਰ ਦਿੱਤਾ ਅਤੇ ਵਾਹਨਾਂ ਦੀ ਭੰਨ -ਤੋੜ ਸ਼ੁਰੂ ਕਰ ਦਿੱਤੀ। ਹਾਲਾਂਕਿ ਪੁਲਿਸ ਕਿਸੇ ਵੀ ਤਰ੍ਹਾਂ ਦੇ ਬੰਬ ਧਮਾਕੇ ਤੋਂ ਇਨਕਾਰ ਕਰ ਰਹੀ ਹੈ।