ਭਾਰਤ ਵਿੱਚ ਅਮੀਰਾਂ ਦੀ ਜ਼ਾਇਦਾਦ ਨੂੰ ਲੈ ਕੇ ਇੱਕ ਹੈਰਾਨੀਜਨਕ ਖੁਲਾਸਾ ਹੋਇਆ ਹੈ। ਇਸ ਦੇ ਮੁਤਾਬਕ ਦੇਸ਼ ਵਿੱਚ ਇੱਕ ਫ਼ੀਸਦੀ ਲੋਕਾਂ ਦੇ ਕੋਲ 70 ਫ਼ੀਸਦੀ ਆਬਾਦੀ ਦੀ ਕੁੱਲ ਜਮਾਂ ਜ਼ਾਇਦਾਦ ਦੇ ਚਾਰ ਗੁਣਾ ਬਰਾਬਰ ਦੀ ਦੌਲਤ ਹੈ। ਇਸ ਤੋਂ ਵੀ ਜ਼ਿਆਦਾ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਦੇਸ਼ ਵਿੱਚ 63 ਅਜਿਹੇ ਅਮੀਰ ਵਿਅਕਤੀ ਹਨ ਜਿਨ੍ਹਾਂ ਦੇ ਕੋਲ ਦੇਸ਼ ਦੇ ਬਜਟ ਤੋਂ ਵੀ ਜ਼ਿਆਦਾ ਪੈਸਾ ਹੈ।
ਬਜਟ ਵਾਰੇ ਤੁਹਾਨੂੰ ਦੱਸ ਦਈਏ ਕਿ ਸਾਲ 2018 – 19 ਵਿੱਚ ਦੇਸ਼ ਦਾ ਬਜਟ 24 ਲੱਖ 42 ਹਜ਼ਾਰ 200 ਕਰੋਡ਼ ਰੁਪਏ ਸੀ। ਇਹ ਅੰਕੜੇ ਦਾਵੋਸ ਵਿੱਚ WEF ਯਾਨੀ ਵਰਲਡ ਇਕੋਨਾਮਿਕ ਫੋਰਮ ਵਿੱਚ ਆਕਸਫੇਮ ਨੇ ਆਪਣੀ ਰਿਪੋਰਟ ਵਿੱਚ ਪੇਸ਼ ਕੀਤੇ ਹਨ।
ਰਿਪੋਰਟ ਵਿੱਚ ਭਾਰਤ ਤੋਂ ਇਲਾਵਾ ਵਿਸ਼ਵ ਦੇ ਅਮੀਰਾਂ ਦੇ ਕੋਲ ਜੋ ਪੈਸਾ ਹੈ, ਉਸਦਾ ਵੀ ਉਲੇਖ ਕੀਤਾ ਗਿਆ। ਇਸ ਵਿੱਚ ਕਿਹਾ ਗਿਆ ਹੈ ਕਿ ਦੁਨੀਆ ਭਰ ਦੇ 2153 ਅਮੀਰ ਅਜਿਹੇ ਹਨ ਜਿਨ੍ਹਾਂ ਦੇ ਕੋਲ ਪੂਰੇ ਵਿਸ਼ਵ ਦੀ ਆਬਾਦੀ ਦੇ 60 ਫ਼ੀਸਦੀ ਲੋਕਾਂ ਦੇ ਮੁਕਾਬਲੇ ਵਿੱਚ ਜ਼ਿਆਦਾ ਦੌਲਤ ਹੈ। 60 ਫ਼ੀਸਦੀ ਦਾ ਮਤਲਬ 4.6 ਅਰਬ ਲੋਕ ਹੁੰਦੇ ਹਨ।
ਰਿਪੋਰਟ ਵਿੱਚ ਇਹ ਅੰਕੜੇ ਪੇਸ਼ ਕਰਦੇ ਹੋਏ ਮੁੱਖ ਬਿੰਦੂ ‘ਤੇ ਧਿਆਨ ਦਵਾਇਆ ਗਿਆ ਕਿ ਸਾਫ਼ ਹੋ ਰਿਹਾ ਹੈ ਕਿ ਵਿਸ਼ਵ ਵਿੱਚ ਆਰਥਿਕ ਅਸਮਾਨਤਾ ਕਿੰਨੀ ਤੇਜੀ ਨਾਲ ਵਧੀ ਹੈ। ਅਮੀਰਾਂ ਦੀ ਦੌਲਤ ਤੇਜੀ ਨਾਲ ਵੱਧ ਰਹੀ ਹੈ ਅਤੇ ਉਹ ਪਹਿਲਾਂ ਤੋਂ ਵੀ ਜ਼ਿਆਦਾ ਤੇਜੀ ਨਾਲ ਅਮੀਰ ਹੁੰਦੇ ਜਾ ਰਹੇ ਹਨ। ਸਾਲ 2019 ਦੀ ਜ਼ਾਇਦਾਦ ਦੀ ਗਿਰਾਵਟ ਨੂੰ ਛੱਡ ਦਈਏ ਤਾਂ ਇੱਕ ਅਨੁਮਾਨ ਦੇ ਅਨੁਸਾਰ ਬੀਤੇ ਇੱਕ ਦਹਾਕੇ ਵਿੱਚ ਦੁਨੀਆ ‘ਚ ਤੇਜੀ ਨਾਲ਼ ਅਮੀਰਾਂ ਦੀ ਗਿਣਤੀ ਵਧੀ ਹੈ।
ਵਿਸ਼ਵ ਇਕਨਾਮਿਕ ਫੋਰਮ ਵਿੱਚ ਆਕਸਫੇਮ ਇੰਡੀਆ ਦੇ CEO ਅਮਿਤਾਭ ਬੇਹਰ ਨੇ ਇੱਥੇ ਆਪਣਾ ਪੱਖ ਰੱਖਿਆ। ਉਨ੍ਹਾਂ ਨੇ ਕਿਹਾ ਕਿ ਸਮਾਜ ਵਿੱਚ ਗਰੀਬਾਂ ਅਤੇ ਅਮੀਰਾਂ ਦੇ ਵਿੱਚ ਫ਼ਾਸਲਾ ਬਹੁਤ ਤੇਜੀ ਨਾਲ਼ ਵੱਧ ਰਿਹਾ ਹੈ। ਜਦੋਂ ਤੱਕ ਕਿ ਸਰਕਾਰ ਇਸ ਦਿਸ਼ਾ ਵਿੱਚ ਪਹਿਲ ਨਹੀਂ ਕਰਦੀ ਇਸਨੂੰ ਮਿਟਾਉਂਣਾ ਔਖਾ ਹੋਵੇਗਾ। ਸਮਾਜ ਦੀ ਇਸ ਆਰਥਿਕ ਅਸਮਾਨਤਾ ਨੂੰ ਘੱਟ ਕਰਨਾ ਹੈ ਤਾਂ ਨਿਸ਼ਚਿਤ ਹੀ ਸਰਕਾਰ ਨੂੰ ਗਰੀਬਾਂ ਦੇ ਹਿੱਤ ਵਿੱਚ ਠੋਸ ਨੀਤੀਆਂ ਨੂੰ ਲਿਆਉਣਾ ਪਵੇਗਾ।