ਚੰਡੀਗੜ੍ਹ : ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਇਕ ਵਾਰ ਫਿਰ ਤੋਂ ਪੰਜਾਬ ਦੀ ਸਿਆਸਤ ਵਿਚ ਸਰਗਰਮ ਹੋ ਗਏ ਹਨ। ਉਨ੍ਹਾਂ ਇਕ ਇੰਟਰਵਿਊ ਵਿਚ ਪੰਜਾਬ ਦੀ ਸਿਆਸਤ ਅਤੇ ਕਿਸਾਨੀ ਮੁੱਦਿਆਂ ’ਤੇ ਉਨ੍ਹਾਂ ਦੀ ਸਲਾਹ ਨਾ ਲਏ ਜਾਣ ’ਤੇ ਕੇਂਦਰ ਸਰਕਾਰ ਨਾਲ ਨਾਰਾਜ਼ਗੀ ਜਤਾਈ ਪ੍ਰਗਟ ਕੀਤੀ ਹੈ। ਉਨ੍ਹਾਂ ਇਹ ਵੀ ਆਖਿਆ ਸਾਡੇ ਕੋਲ ਸਿਆਸਤ ਦਾ ਲੰਬਾ ਤਜ਼ਰਬਾ ਹੈ। ਸਾਡੇ ਤੋਂ ਬਿਨਾਂ ਭਾਜਪਾ ਨੂੰ ਹੋਰ ਕੌਣ ਚੰਗੀ ਸਲਾਹ ਦੇ ਸਕਦਾ ਹੈ ਪਰ ਉਹ ਬਿਨਾਂ ਮੰਗੇ ਭਾਜਪਾ ਨੂੰ ਕੋਈ ਸਲਾਹ ਨਹੀਂ ਦੇਣਗੇ। ਉਨ੍ਹਾਂ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਸਾਡੇ ਵਿੱਚੋਂ ਬਹੁਤੇ (ਸਾਬਕਾ ਕਾਂਗਰਸੀ ਨੇਤਾ) ਮਜ਼ੇ ਲਈ ਪਾਰਟੀ ਵਿਚ ਸ਼ਾਮਿਲ ਨਹੀਂ ਹੋਏ ਸਨ। ਅਸੀਂ ਉਨ੍ਹਾਂ ਨਾਲ ਇਸ ਲਈ ਸ਼ਾਮਿਲ ਹੋਏ ਕਉਂਕਿ ਅਸੀਂ ਸਾਰੇ ਗੰਭੀਰ ਅਤੇ ਤਜਰਬੇਕਾਰ ਸਿਆਸਤਦਾਨ ਹਾਂ। ਕੀ ਪੰਜਾਬ ਦੇ ਸੰਕਟ ਬਾਰੇ ਉਨ੍ਹਾਂ ਨੂੰ ਸਾਡੇ ਤੋਂ ਵਧੀਆ ਕੋਈ ਹੋਰ ਸਲਾਹ ਦੇ ਸਕਦਾ ਹੈ?”
ਉਨ੍ਹਾਂ ਕਿਹਾ, “ਮੈਂ 1967 ਤੋਂ ਸਿਆਸਤ ਵਿੱਚ ਹਾਂ। ਮੈਂ ਦੋ ਵਾਰ ਮੁੱਖ ਮੰਤਰੀ, ਇੱਕ ਵਾਰ ਮੰਤਰੀ, ਦੋ ਵਾਰ ਸੰਸਦ ਮੈਂਬਰ ਅਤੇ ਸੱਤ ਵਾਰ ਵਿਧਾਇਕ ਰਿਹਾ ਹਾਂ। ਉਨ੍ਹਾਂ ਲੋਕ ਸਭਾ ਚੋਣਾਂ ਦੌਰਾਨ ਵੀ ਮੇਰੀ ਰਾਇ ਨਹੀਂ ਪੁੱਛੀ। ਪਟਿਆਲਾ, ਸੰਗਰੂਰ, ਮਾਨਸਾ ਜਾਂ ਕਿਸੇ ਵੀ ਹੋਰ ਸੀਟ ਬਾਰੇ ਫ਼ੈਸਲਾ ਲੈਣ ਤੋਂ ਪਹਿਲਾਂ ਮੈਨੂੰ ਪੁੱਛਣਾ ਚਾਹੀਦਾ ਸੀ। ਗਜੇਂਦਰ ਸ਼ੇਖਾਵਤ ਨਾਲ ਪੰਜਾਬ ’ਚ ਕੰਮ ਕਰਨ ਵਾਲੀ ਇੱਕ ਟੀਮ ਮੈਨੂੰ ਮਿਲਣ ਆਈ ਸੀ, ਪਰ ਕਿਸੇ ਨੇ ਕਦੇ ਵੀ ਕਿਸੇ ਸੀਟ ਬਾਰੇ ਮੇਰੀ ਰਾਇ ਨਹੀਂ ਪੁੱਛੀ।” ਦੱਸ ਦਈਏ ਕਿ ਲੰਬੇ ਸਮੇਂ ਮਗਰੋਂ ਬੀਤੇ ਕੱਲ੍ਹ ਹੀ ਕੈਪਟਨ ਅਮਰਿੰਦਰ ਸਿੰਘ ਖੰਨਾ ਦੀ ਅਨਾਜ ਮੰਡੀ ਦਾ ਦੌਰਾ ਕਰਨ ਲਈ ਗਏ ਸੀ, ਜਿੱਥੇ ਉਨ੍ਹਾਂ ਨੇ ਕਿਸਾਨਾਂ ਦੀਆਂ ਮੁਸ਼ਕਲਾਂ ਸੁਣੀਆਂ ਸਨ।
ਡੇਰਾ ਬਾਬਾ ਨਾਨਕ, ਚੱਬੇਵਾਲ, ਬਰਨਾਲਾ ਅਤੇ ਗਿੱਦੜਬਾਹਾ ਵਿੱਚ 13 ਨਵੰਬਰ ਨੂੰ ਹੋਣ ਵਾਲੀ ਜ਼ਿਮਨੀ ਚੋਣ ਸਬੰਧੀ ਗੱਲਬਾਤ ਕਰਦਿਆਂ ਕੈਪਟਨ ਅਮਰਿੰਦਰ ਨੇ ਕਿਹਾ, “ਜੇ ਉਹ ਮੈਨੂੰ ਸਟਾਰ ਪ੍ਰਚਾਰਕਾਂ ਵਿੱਚੋਂ ਇੱਕ ਵਜੋਂ ਸੂਚੀਬੱਧ ਕਰਦੇ ਹਨ ਅਤੇ ਜੇਕਰ ਉਮੀਦਵਾਰ ਚਾਹੁੰਦੇ ਹਨ ਕਿ ਮੈਂ ਉਨ੍ਹਾਂ ਲਈ ਪ੍ਰਚਾਰ ਕਰਾਂ ਤਾਂ ਮੈਂ ਭਾਜਪਾ ਲਈ ਚੋਣ ਪ੍ਰਚਾਰ ਕਰਾਂਗਾ।”
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।